ਦੋ ਪਹੀਆ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ, ਜਾਰੀ ਹੋਏ ਨਵੇਂ ਹੁਕਮ
Monday, Jan 20, 2025 - 06:25 PM (IST)
ਜੈਤੋ (ਜਿੰਦਲ) : ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੌਰਾਨ ਕਮੇਟੀ ਮੈਬਰਾਂ ਵਲੋਂ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਦੋ ਪਹੀਆ ਵਹੀਕਲ ਚਾਲਕਾਂ ਵਿਚੋਂ ਬਹੁਤਿਆਂ ਵਲੋਂ ਸਾਈਡ ਸ਼ੀਸ਼ੇ ਉਤਾਰੇ ਹੋਣ ਕਾਰਨ ਜਦੋਂ ਉਹ ਅਚਾਨਕ ਸੱਜੇ ਪਾਸੇ ਮੋੜਦੇ ਹਨ ਤਾਂ ਪਿਛੇ ਤੋਂ ਤੇਜ਼ ਰਫਤਾਰ ਨਾਲ ਆਉਂਣ ਵਾਲੇ ਵਹੀਕਲਾਂ ਦੀ ਲਪੇਟ ਵਿਚ ਆਉਂਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਕੇਸਾਂ ਵਿਚ ਬਹੁਤੇ ਵਹੀਕਲ ਚਾਲਕਾਂ ਵਲੋਂ ਹੈਲਮਟ ਵੀ ਨਹੀ ਪਹਿਨਿਆ ਹੁੰਦਾ।
ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਉਪਭੋਗਤਾਵਾਂ ਲਈ ਵੱਡੀ ਖ਼ਬਰ, ਪੀ. ਐੱਸ. ਪੀ. ਸੀ. ਐੱਲ ਨੇ ਤੋੜੇ ਸਾਰੇ ਰਿਕਾਰਡ
ਉਨ੍ਹਾਂ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਾਈਡ ਸ਼ੀਸ਼ੇ ਤੋਂ ਬਿਨਾ ਦੋ ਪਹੀਆ ਵਾਹਨਾਂ, ਬਿਨਾਂ ਹੈਲਮਟ, ਓਵਰਲੋਡ ਵਹੀਕਲਾਂ ਹਾਈ ਬੀਮ ਲਾਈਟਾਂ ਅਤੇ ਐੱਲ.ਈ.ਡੀ. ਲਾਈਟਾਂ ਦੀ ਵਰਤੋਂ ਕਰਨ ਵਾਲਿਆਂ, ਸ਼ਹਿਰ ਵਿਚ ਬੱਸਾਂ ਜੋ ਹਰ ਜਗ੍ਹਾਂ 'ਤੇ ਰੁਕਦੀਆਂ ਹਨ ਅਤੇ ਟ੍ਰੈਫਿਕ ਦੀ ਸਮੱਸਿਆ ਪੈਦਾ ਕਰਦੀਆਂ ਹਨ ਆਦਿ ਦੀ ਚੈਕਿੰਗ ਕਰਵਾਈ ਜਾਵੇ ਅਤੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਅਜਿਹੇ ਵਹੀਕਲ ਚਾਲਕਾਂ ਦੇ ਚਲਾਨ ਕਰਨ ਲਈ ਟ੍ਰੈਫਿਕ ਪੁਲਸ ਨੂੰ ਸਖ਼ਤ ਨਿਰਦੇਸ਼ ਦਿੱਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਭਲਕੇ ਸੱਦੀ ਉੱਚ ਪੱਧਰੀ ਮੀਟਿੰਗ, ਹੋ ਸਕਦੈ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e