ਧਾਰਮਿਕ ਅਸਥਾਨ ਤੋਂ ਪਰਤ ਰਹੇ 3 ਵਿਅਕਤੀਆਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰਾਂ ’ਚ ਵਿਛੇ ਸੱਥਰ

Thursday, Apr 27, 2023 - 08:16 PM (IST)

ਧਾਰਮਿਕ ਅਸਥਾਨ ਤੋਂ ਪਰਤ ਰਹੇ 3 ਵਿਅਕਤੀਆਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਘਰਾਂ ’ਚ ਵਿਛੇ ਸੱਥਰ

 ਬਠਿੰਡਾ (ਸੁਖਵਿੰਦਰ)-ਵੀਰਵਾਰ ਸਵੇਰੇ ਬਠਿੰਡਾ-ਤਲਵੰਡੀ ਸਾਬੋ ਰੋਡ ’ਤੇ ਪਿੰਡ ਕੋਟਸ਼ਮੀਰ ਨਜ਼ਦੀਕ ਇਕ ਬੈਗਨਰ ਕਾਰ ਨੂੰ ਕੋਈ ਅਣਪਛਾਤੇ ਵਾਹਨ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਤੇ ਕਾਰ ’ਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਸੜਕ ਹਾਦਸੇ ਦਾ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਰਾਹਤ ਕਾਰਜ ਸ਼ੁਰੂ ਕੀਤੇ, ਜਦਕਿ ਸਹਾਰਾ ਵਰਕਰ ਵੀ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਚੌਕੀ ਕੋਟਸ਼ਮੀਰ ਪੁਲਸ ਦੀ ਦੇਖ-ਰੇਖ ’ਚ ਸੰਸਥਾ ਮੈਂਬਰਾਂ ਨੇ ਕਾਰ ਨੂੰ ਕੱਟ ਕੇ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਸੰਸਥਾ ਵਰਕਰਾਂ ਨੇ ਦੱਸਿਆ ਕਿ ਹਾਦਸਾ ਤੜਕਸਾਰ ਹੋਇਆ।

ਇਹ ਵੀ ਪੜ੍ਹੋ : ਦਾਣਾ ਮੰਡੀ ’ਚ ਢਾਬਾ ਚਲਾ ਰਹੇ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਤਾਰਿਆ ਮੌਤ ਦੇ ਘਾਟ

ਕਾਰ ਸਵਾਰ ਤਿੰਨ ਵਿਅਕਤੀ ਤਲਵੰਡੀ ਸਾਬੋ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਮਹਿਮਾ ਸਰਕਾਰੀ ਜਾ ਰਹੇ ਸਨ ਅਤੇ ਇਸ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ। ਮ੍ਰਿਤਕਾਂ ਦੀ ਸ਼ਨਾਖ਼ਤ ਬਲਜਿੰਦਰ ਸਿੰਘ (55) ਪੁੱਤਰ ਸੁਖਦੇਵ ਸਿੰਘ, ਪਰਮਜੀਤ ਸਿੰਘ (60) ਪੁੱਤਰ ਸਾਧੂ ਸਿੰਘ ਅਤੇ ਜਸਕਰਨ ਸਿੰਘ (50) ਪੁੱਤਰ ਅਜੈਬ ਸਿੰਘ ਵਾਸੀ ਮਹਿਮਾ ਸਰਕਾਰੀ ਵਜੋਂ ਹੋਈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਇਸੇ ਤਰ੍ਹਾਂ ਬਠਿੰਡਾ-ਮਲੋਟ ਰੋਡ ’ਤੇ ਕਾਲੀ ਮਾਤਾ ਮੰਦਰ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਨੂੰ ਤੇਜ਼ ਰਫ਼ਤਾਰ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਦੂਸਰਾ ਵਾਲ-ਵਾਲ ਬਚ ਗਿਆ। ਸੂਚਨਾ ਮਿਲਣ ’ਤੇ ਸੰਸਥਾ ਮੈਂਬਰ ਅਤੇ ਥਾਣਾ ਥਰਮਲ ਪੁਲਸ ਮੌਕੇ ’ਤੇ ਪਹੁੰਚੇ। ਪੁਲਸ ਦੀ ਜਾਂਚ ਤੋਂ ਬਾਅਦ ਸੰਸਥਾ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਦੀ ਸ਼ਨਾਖ਼ਤ ਸੰਦੀਪ ਸਿੰਘ ਪੁੱਤਰ ਜਸਵੀਰ ਸਿੰਘ ਵਜੋਂ ਹੋਈ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।

 


author

Manoj

Content Editor

Related News