ਪੁੱਤ ਬਣੇ ਕਪੁੱਤ, ਜਿਸ ਪਿਓ ਨੇ ਜੰਮਿਆ ਉਸੇ ਨੂੰ ਕੁਹਾੜੇ ਤੇ ਗੰਡਾਸੇ ਨਾਲ ਵੱਢ ਦਿੱਤੀ ਰੂਹ ਕੰਬਾਊ ਮੌਤ

Monday, Aug 07, 2023 - 06:34 PM (IST)

ਪੁੱਤ ਬਣੇ ਕਪੁੱਤ, ਜਿਸ ਪਿਓ ਨੇ ਜੰਮਿਆ ਉਸੇ ਨੂੰ ਕੁਹਾੜੇ ਤੇ ਗੰਡਾਸੇ ਨਾਲ ਵੱਢ ਦਿੱਤੀ ਰੂਹ ਕੰਬਾਊ ਮੌਤ

ਬਰਨਾਲਾ (ਪੁਨੀਤ) : ਬਰਨਾਲਾ ਦੇ ਝਲੂਰ ਪਿੰਡ ਦਾ ਰਿਸ਼ਤਿਆਂ ਨੂੰ ਸ਼ਰਮਸਾਰ ਕਰਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਚ ਦੋ ਪੁੱਤਾਂ ਨੂੰ ਪਿਓ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਪਿਤਾ ਆਪਣੇ ਦੋਵਾਂ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ, ਇਸੇ ਗੱਲ ਤੋਂ ਗੁੱਸੇ ਵਿਚ ਆਏ ਕਲਯੁਗੀ ਪੁੱਤਾਂ ਨੇ ਕੁਹਾੜੀ ਅਤੇ ਗੰਡਾਸੇ ਨਾਲ ਪਿਓ ਦਾ ਕਤਲ ਕਰ ਦਿੱਤ। ਇਸ ਮੌਕੇ ਗੱਲਬਾਤ ਕਰਦੇ ਹੋਏ ਥਾਣਾ ਸਦਰ ਬਰਨਾਲਾ ਦੇ ਐੱਸ. ਐੱਚ. ਓ. ਕਰਨ ਸ਼ਰਮਾ ਨੇ ਦੱਸਿਆ ਕਿ ਪਿੰਡ ਝਲੂਰ ਵਿਚ ਇਹ ਵਾਰਦਾਤ ਵਾਪਰੀ ਸੀ। ਘਟਨਾ ਦੀ ਜਾਣਕਾਰੀ ਉਨ੍ਹਾਂ ਨੂੰ ਬੀਤੀ ਰਾਤ ਸਿਵਲ ਹਸਤਾਲ ਤੋਂ ਮਿਲੀ। ਇਹ ਵਾਰਦਾਤ ਪਿਓ ਅਤੇ ਦੋ ਪੁੱਤਾਂ ਵਿਚਕਾਰ ਹੋਈ ਸੀ। 

ਇਹ ਵੀ ਪੜ੍ਹੋ : ਲੁਧਿਆਣਾ ’ਚ ਭਰਾ ਨੇ ਗੋਲ਼ੀਆਂ ਮਾਰ ਕੇ ਕੀਤਾ ਭੈਣ ਦਾ ਕਤਲ, ਵਾਰਦਾਤ ਤੋਂ ਬਾਅਦ ਖੁਦ ਪਹੁੰਚਿਆ ਥਾਣੇ

ਇਸ ਲੜਾਈ ਵਿਚ 65 ਸਾਲਾ ਪਿਤਾ ਰਾਮ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਾਮ ਸਿੰਘ ਆਪਣੇ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਅਤੇ ਦੋਵੇਂ ਮੁਲਜ਼ਮ ਪਿਤਾ ਨਾਲ ਗਾਲੀ ਗਲੋਚ ਕਰਦੇ ਸਨ ਅਤੇ ਕੁੱਟਮਾਰ ਵੀ ਕਰਦੇ ਸਨ। ਮ੍ਰਿਤਕ ਦੀ ਧੀ ਕੁਲਦੀਪ ਕੌਰ ਦੇ ਬਿਆਨ ਮੁਤਾਬਕ ਉਹ ਆਪਣੇ ਪਿਤਾ ਦੇ ਘਰ ਆਈ ਹੋਈ ਸੀ। ਇਸ ਦੌਰਾਨ ਉਸ ਦੇ ਭਰਾਵਾਂ ਨੇ ਪਿਤਾ ’ਤੇ ਕੁਹਾੜੇ ਤੇ ਗੰਡਾਸੇ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਪਿਤਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਖੂਨ ਬਣਿਆ ਪਾਣੀ, ਨਿੱਕੀ ਜਿਹੀ ਗੱਲ ਨੂੰ ਲੈ ਕੇ ਹੋਈ ਖ਼ੌਫਨਾਕ ਵਾਰਦਾਤ, ਭਰਾ ਨੂੰ ਦਿੱਤੀ ਰੂਹ ਕੰਬਾਊ ਮੌਤ

ਪੁਲਸ ਨੇ ਮ੍ਰਿਤਕ ਦੀ ਧੀ ਕੁਲਦੀਪ ਕੌਰ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿਚ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਅਮਰ ਸਿੰਘ ਖੁਦ ਜ਼ਖਮੀ ਹੋਣ ਕਾਰਣ ਸਰਕਾਰ ਹਸਪਤਾਲ ਵਿਚ ਜੇਲੇ ਇਲਾਜ ਹੈ। ਹਸਪਤਾਲ ਵਿਚ ਛੁੱਟੀ ਮਿਲਦੇ ਸਾਰ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਵਲੋਂ 77 ਕਿੱਲੋ ਹੈਰੋਇਨ ਦੀ ਬਹੁਤ ਵੱਡੀ ਖੇਪ ਬਰਾਮਦ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News