ਜਜ਼ਬੇ ਨੂੰ ਸਲਾਮ! ਪੋਤੇ-ਪੋਤੀਆਂ ਨੂੰ ਪੜ੍ਹਦਿਆਂ ਵੇਖ ਬਣਾਇਆ ਮਨ, 10ਵੀਂ ਪਾਸ ਕਰ ਬੀਬੀਆਂ ਨੇ ਕਾਇਮ ਕੀਤੀ ਮਿਸਾਲ
Thursday, Jun 08, 2023 - 05:05 PM (IST)
ਮੋਗਾ- ਪਿੰਡ ਲੰਗਿਆਣਾ ਪੁਰਾਣਾ ਦੀਆਂ ਦੋ ਬਜ਼ੁਰਗ ਔਰਤਾਂ ਅੱਜ ਦੇ ਵਿਦਿਆਰਥੀਆਂ ਲਈ ਮਿਸਾਲ ਕਾਇਮ ਕੀਤੀ ਹੈ। ਜਾਣਕਾਰੀ ਮੁਤਾਬਕ ਬਲਜੀਤ ਕੌਰ (60) ਨੇ 47 ਸਾਲ ਬਾਅਦ ਓਪਨ 'ਚ 10ਵੀਂ ਜਮਾਤ ਪਾਸ ਕੀਤੀ ਹੈ, ਜਦਕਿ ਉਸ ਦੀ ਸਹੇਲੀ ਗੁਰਮੀਤ ਕੌਰ ਜੋ ਕਿ ਪਿੰਡ ਦੀ ਪੰਚਾਇਤ ਦੀ ਮੈਂਬਰ ਹੈ, ਉਸ ਨੇ ਵੀ 10ਵੀਂ ਪਾਸ ਕਰਕੇ ਆਪਣੇ ਆਪ ਨੂੰ ਇੱਕ ਰੋਲ ਮਾਡਲ ਬਣਾਇਆ ਹੈ। ਦੋਵੇਂ ਬਜ਼ੁਰਗ ਔਰਤਾਂ ਸਿਹਤ ਵਿਭਾਗ 'ਚ ਆਸ਼ਾ ਵਰਕਰਾਂ ਵਜੋਂ ਕੰਮ ਕਰਦੀਆਂ ਹਨ।
ਇਹ ਵੀ ਪੜ੍ਹੋ- ਗੁਰਦੁਆਰਾ ਸਾਹਿਬ ’ਚ ਸੰਨੀ ਦਿਓਲ ਵੱਲੋਂ ਗਦਰ-2 ਦੀ ਸ਼ੂਟਿੰਗ 'ਤੇ ਸ਼੍ਰੋਮਣੀ ਕਮੇਟੀ ਦਾ ਤਿੱਖਾ ਪ੍ਰਤੀਕਰਮ
ਬਲਜੀਤ ਕੌਰ ਅਤੇ ਗੁਰਮੀਤ ਕੌਰ ਨੇ ਕਿਹਾ ਕਿ ਜੇਕਰ ਤੁਸੀਂ ਆਪਣਾ ਮਨ ਬਣਾ ਲਓਗੇ ਤਾਂ ਤੁਸੀਂ ਆਪਣਾ ਟੀਚਾ ਜ਼ਰੂਰ ਹਾਸਲ ਕਰੋਗੇ। ਇਸ ਲਈ ਮਨੁੱਖ ਨੂੰ ਮੰਜ਼ਿਲ ਵੱਲ ਵਧਦੇ ਰਹਿਣਾ ਚਾਹੀਦਾ ਹੈ। ਬਲਜੀਤ ਕੌਰ ਦੱਸਿਆ ਕਿ 1976 ਘਰ ਦੀ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਉਸ ਨੇ 8ਵੀਂ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ। ਬਲਜੀਤ ਕੌਰ ਨੇ ਕਿਹਾ ਕਿ ਜਦੋਂ ਮੈਂ ਪੋਤੇ-ਪੋਤੀਆਂ ਨੂੰ ਪੜ੍ਹਦਿਆਂ ਦੇਖਿਆ ਤਾਂ ਘਰਦਿਆਂ ਦੇ ਸਾਹਮਣੇ ਆਪਣੇ ਮਨ ਦੀ ਗੱਲ ਕਹੀ ਤੇ ਪਤੀ ਜੀਵੇ ਖਾਨ ਨੇ ਮੇਰੀ ਇੱਛਾ ਪੂਰੀ ਕਰਨ ਦਾ ਸੰਕਲਪ ਲਿਆ ਸੀ। ਜਿਸ ਤੋਂ ਬਾਅਦ ਓਪਨ 'ਚ 10ਵੀਂ ਜਮਾਤ 'ਚ ਦਾਖ਼ਲਾ ਲਿਆ। ਹਾਲ ਹੀ ਐਲਾਨੇ ਗਏ 10ਵੀਂ ਦੇ ਨਤੀਜਿਆਂ 'ਚੋਂ 345 ਅੰਕ ਲੈ ਕੇ ਮੁਕਾਮ ਹਾਸਲ ਕੀਤਾ ਹੈ।
ਇਹ ਵੀ ਪੜ੍ਹੋ- ਬਟਾਲਾ 'ਚ ਵੱਡੀ ਵਾਰਦਾਤ, ਵਿਅਕਤੀ ਦਾ ਗੋਲ਼ੀਆਂ ਮਾਰ ਕੇ ਕਤਲ
ਇਸ ਦੇ ਨਾਲ ਹੀ ਗੁਰਮੀਤ ਕੌਰ ਨੇ ਦੱਸਿਆ ਕਿ ਕਿ ਉਸਨੇ 1987 ਵਿੱਚ ਪੜ੍ਹਾਈ ਛੱਡ ਦਿੱਤੀ ਸੀ। ਉਸ ਨੇ ਦੱਸਿਆ ਕਿ ਭਾਵੇਂ ਉਹ ਸਿਹਤ ਵਿਭਾਗ 'ਚ ਆਸ਼ਾ ਵਰਕਰ ਵਜੋਂ ਕੰਮ ਕਰ ਰਹੀ ਹੈ। ਉਸ ਦੇ ਪਤੀ ਸੁਖਦੇਵ ਸਿੰਘ ਸਰਪੰਚ ਹਨ। 10ਵੀਂ 'ਚ ਦਾਖ਼ਲਾ ਲੈਣ ਤੋਂ ਪਹਿਲਾਂ ਮਨ 'ਚ ਆਇਆ ਕਿ ਲੋਕ ਕੀ ਸੋਚਣਗੇ ਪਰ ਇੱਛਾ ਦੇ ਸਾਹਮਣੇ ਸੋਚ ਫਿੱਕੀ ਪੈ ਗਈ। 10ਵੀਂ 'ਚ ਦਾਖ਼ਲਾ ਲਿਆ। ਗੁਰਮੀਤ ਕੌਰ ਨੇ ਮੋਗਾ ਦੇ ਇੱਕ ਪ੍ਰਾਈਵੇਟ ਸਕੂਲ 'ਚ ਪੜ੍ਹਦੀ ਆਪਣੀ ਪੋਤੀ ਨਾਲ ਪੜ੍ਹਾਈ ਸ਼ੁਰੂ ਕੀਤੀ ਅਤੇ 328 ਅੰਕ ਪ੍ਰਾਪਤ ਕਰਕੇ 10ਵੀਂ ਪਾਸ ਕੀਤੀ।
ਇਹ ਵੀ ਪੜ੍ਹੋ- ਵਿਜੀਲੈਂਸ ਦੀ ਰਡਾਰ 'ਤੇ ਸਾਬਕਾ CM ਚੰਨੀ, ਹੁਣ ਇਸ ਮਾਮਲੇ ਨੂੰ ਲੈ ਕੇ ਵਧ ਸਕਦੀਆਂ ਨੇ ਮੁਸ਼ਕਿਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।