ਭੇਤਭਰੀ ਹਾਲਤ 'ਚ 2 ਮਾਸੂਮ ਬੱਚਿਆਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ

Friday, May 04, 2018 - 06:03 PM (IST)

ਭੇਤਭਰੀ  ਹਾਲਤ 'ਚ 2 ਮਾਸੂਮ ਬੱਚਿਆਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ

ਬਟਾਲਾ ( ਗੁਰਪ੍ਰਤਾਪ ਸਿੰਘ ਕਾਹਲੋਂ, ਵਿਨੋਦ) - ਪਿੰਡ ਗ੍ਰੰਥਗੜ ਵਿਖੇ ਭੇਤਭਰੀ ਹਾਲਤ 'ਚ 2 ਬੱਚਿਆਂ ਦੀ ਮੌਤ ਅਤੇ ਇਕ ਦੀ ਹਾਲਤ ਗੰਭੀਰ ਹੋਣ ਦੀ ਸੂਚਨਾ ਮਿਲੀ ਹੈ।

PunjabKesariਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਬੱਚਿਆਂ ਦੇ ਦਾਦਾ ਸਤਨਾਮ ਸਿੰਘ ਨੇ ਕਿਹਾ ਕਿ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੇ ਬੱਚੇ ਸ਼ਾਮ ਨੂੰ ਖੇਡ ਕੇ ਘਰ ਆਏ ਅਤੇ ਰਾਤ ਨੂੰ ਦੁੱਧ ਪੀ ਕੇ ਸੌ ਗਏ। ਰਾਤ ਨੂੰ ਉਨ੍ਹਾਂ ਦੇ ਬੱਚਿਆਂ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਅਤੇ ਪਰਿਵਾਰਕ ਮੈਂਬਰ ਬੱਚਿਆਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚ ਗਏ, ਜਿੱਥੇ ਅਰਸ਼ਦੀਪ ਕੌਰ (9) ਪੁੱਤਰੀ ਵਜੀਰ ਸਿੰਘ ਅਤੇ ਧਰਮਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ (5) ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ ਜਦਕਿ ਰਾਜਵੀਰ ਸਿੰਘ (9) ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਉਕਤ ਬੱਚਿਆਂ ਦੀ ਮੌਤ ਦੇ ਕਾਰਨਾਂ ਦੇ ਬਾਰੇ ਹਾਲੇ ਤੱਕ ਕੁਝ ਵੀ ਨਹੀਂ ਪਤਾ ਲਗਾ। ਇਸ ਮਾਮਲੇ ਬਾਰੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। 

PunjabKesari

ਇਸ ਮੌਕੇ ਡੀ. ਐੱਸ. ਪੀ. ਸ. ਸੁੱਚਾ ਸਿੰਘ ਬੱਲ ਪੁਲਸ ਥਾਣਾ ਸੇਖਵਾਂ ਦੇ ਐੱਸ. ਐੱਚ. ਓ. ਰਬਿੰਦਰ ਸਿੰਘ ਅਤੇ ਚੌਕੀ ਇੰਚਾਰਜ ਵਡਾਲਾ ਗ੍ਰੰਥੀਆਂ ਬਲਦੇਵ ਸਿੰਘ ਘਟਨਾ ਦੀ ਜਾਂਚ ਕਰ ਰਹੇ ਹਨ।


Related News