ਇੱਕ ਬਜ਼ੁਰਗ ਸਾਧੂ ਦੀ ਮੌਤ
Monday, Sep 08, 2025 - 04:42 PM (IST)

ਬਠਿੰਡਾ (ਸੁਖਵਿੰਦਰ) : ਇੱਥੇ ਮਾਲ ਗੋਦਾਮ ਰੋਡ 'ਤੇ ਇੱਕ ਬਜ਼ੁਰਗ ਸਾਧੂ ਦੀ ਮੌਤ ਹੋ ਗਈ। ਸਹਾਰਾ ਨੂੰ ਸੂਚਨਾ ਮਿਲੀ ਕਿ ਮਾਲ ਗੋਦਾਮ ਰੋਡ 'ਤੇ ਇੱਕ ਬਜ਼ੁਰਗ ਸਾਧੂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸੰਸਥਾਂ ਮੈਂਬਰ ਮੌਕੇ 'ਤੇ ਪਹੁੰਚੇ ਅਤੇ ਉਸ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਮ੍ਰਿਤਕ ਕੋਲੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ, ਜੋ ਉਸਦੀ ਪਛਾਣ ਕਰਨ ਵਿਚ ਮਦਦ ਕਰ ਸਕੇ। ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।