ਪੰਜਾਬ ''ਚ ਦਰਦਨਾਕ ਘਟਨਾ, ਸੁੱਤਿਆਂ ਪਿਆਂ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ
Monday, Sep 01, 2025 - 05:40 PM (IST)

ਪੱਟੀ (ਸੌਰਭ) : ਪੱਟੀ ਅਧੀਨ ਆਉਂਦੇ ਪਿੰਡ ਲੋਹਕਾ ਵਿਚ ਬੀਤੀ ਰਾਤ ਵਾਪਰੀ ਮੰਦਭਾਗੀ ਘਟਨਾ ਦੌਰਾਨ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ 3 ਹੋਰ ਮੈਂਬਰ ਬੇਹੋਸ਼ ਹੋਣ ਕਰਕੇ ਅੰਮ੍ਰਿਤਸਰ ਵਿਚ ਜੇਰੇ ਇਲਾਜ ਹਨ। ਇਸ ਸੰਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਨਵਜੀਤ ਸਿੰਘ ਜੋ ਕਿ ਪਿੰਡ ਵਿਚ ਕਰਿਆਨੇ ਦੀ ਦੁਕਾਨ ਕਰਦਾ ਸੀ ਅਤੇ ਨਾਲ ਆਟਾ ਚੱਕੀ ਦਾ ਕੰਮ ਕਰਦਾ ਸੀ। ਉਸ ਵਲੋਂ ਕੁਝ ਮੱਕੀ ਖਰੀਦ ਕੇ ਘਰ ਦੇ ਗੋਦਾਮ ਵਿਚ ਸਟੋਰ ਕੀਤੀ ਜਿਸਨੂੰ ਦਵਾਈ ਲੱਗੀ ਹੋਈ ਸੀ।
ਇਹ ਵੀ ਪੜ੍ਹੋ : ਅਸਾਮ ਦੀ ਡਿੱਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਾਰੀ ਹੋਏ ਨਵੇਂ ਹੁਕਮ
ਬੀਤੀ ਦੇਰ ਰਾਤ ਘਰ ਵਿਚ ਲੱਗੇ ਏ. ਸੀ. ਨੇ ਉਸ ਜ਼ਹਿਰੀਲੀ ਦਵਾਈ ਨੂੰ ਕਮਰੇ ਵਿਚ ਖਿੱਚ ਲਿਆ। ਜਿਸ ਕਰਕੇ ਪਰਿਵਾਰ ਨੇ ਜਲਦੀ ਉੱਠ ਕੇ ਆਂਢ ਗੁਆਂਢ ਦੇ ਲੋਕਾਂ ਨੂੰ ਦੱਸਿਆ ਤਾਂ ਪਰਿਵਾਰ ਨੂੰ ਤੁਰੰਤ ਤਰਨਤਾਰਨ ਲਿਜਾਇਆ ਗਿਆ। ਜਿੱਥੇ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਜਿਨ੍ਹਾਂ ਵਿਚ 1 ਸਾਲ ਦਾ ਲੜਕਾ ਜਪਮਨ ਸਿੰਘ ਅਤੇ 3 ਸਾਲ ਲੜਕੀ ਹਰਗੁਣ ਦੀ ਮੌਤ ਹੋ ਗਈ ਅਤੇ ਨਵਜੀਤ ਸਿੰਘ ਉਸਦੀ ਪਤਨੀ ਮਨਪ੍ਰੀਤ ਕੌਰ ਅਤੇ ਇਕ ਲੜਕੀ ਪ੍ਰਨੀਤ ਕੌਰ ਅੰਮ੍ਰਿਤਸਰ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਸ "ਚ ਵੱਡਾ ਫੇਰਬਦਲ, ਕਈ ਥਾਣਿਆਂ ਦੇ ਮੁਖੀ ਤੇ ਇੰਚਾਰਜ ਬਦਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e