ਟਰੇਨ ''ਚ ਸਫ਼ਰ ਕਰ ਰਹੇ ਵਿਅਕਤੀ ਦੀ ਮੌਤ
Saturday, Sep 06, 2025 - 12:11 PM (IST)

ਰਾਮਾ ਮੰਡੀ (ਪਰਮਜੀਤ ਲਹਿਰੀ) : ਬਠਿੰਡਾ ਤੋਂ ਰਾਮਾ ਆ ਰਹੀ ਰੇਲਗੱਡੀ 'ਚ ਇਕ ਵਿਅਕਤੀ ਦੀ ਸਿਹਤ ਵਿਗੜਨ ਕਾਰਨ ਮੌਤ ਹੋਣ ਦੀ ਸੂਚਨਾ ਹੈ। ਸੂਚਨਾ ਮਿਲਦੇ ਹੀ ਹੈਲਪਲਾਈਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬੋਬੀ ਲਹਿਰੀ ਦੀ ਅਗਵਾਈ ਵਿੱਚ ਮੈਂਬਰ ਕਾਲਾ ਬੰਗੀ ਤੇ ਹੋਰ ਮੈਂਬਰ ਮੌਕੇ ’ਤੇ ਪੁਹੰਚੇ।
ਉਨ੍ਹਾਂ ਨੇ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਰਾਮਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਰਾਮ ਨਿਵਾਸ ਪੁੱਤਰ ਸ਼ਾਮ ਲਾਲ ਵਾਸੀ ਬਾਘਾ ਰੋਡ ਰਾਮਾ ਮੰਡੀ ਵਜੋਂ ਹੋਈ।