ਹਮਲੇ ''ਚ 2 ਜ਼ਖਮੀ
Wednesday, Sep 13, 2017 - 02:38 AM (IST)
ਬਠਿੰਡਾ, (ਸੁਖਵਿੰਦਰ)- ਲੜਾਈ-ਝਗੜੇ ਦੌਰਾਨ 2 ਵਿਅਕਤੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੰਸਥਾ ਦੇ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਪਹੁੰਚਾਉਣ ਦੀ ਖਬਰ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਧੋਬੀਆਣਾ ਰੋਡ 'ਤੇ ਅੱਧਾ ਦਰਜਨ ਨੌਜਵਾਨਾਂ ਨੇ ਇਕ ਵਿਅਕਤੀ ਦੀ ਕੁੱਟਮਾਰ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਹਾਦਸੇ ਦੌਰਾਨ ਉਕਤ ਵਿਅਕਤੀ ਦੀਆਂ ਦੋਵੇਂ ਲੱਤਾਂ ਅਤੇ ਜਬਾੜਾ ਟੁੱਟ ਗਿਆ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰ ਰਵੀ ਬਾਂਸਲ, ਸੁਮਿਤ ਬਾਂਸਲ ਮੌਕੇ 'ਤੇ ਪਹੁੰਚੇ ਅਤੇ ਗੰਭੀਰ ਹਾਲਤ 'ਚ ਨੌਜਵਾਨ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਰਾਹੁਲ (25) ਵਾਸੀ ਊਧਮ ਸਿੰਘ ਨਗਰ ਵਜੋਂ ਹੋਈ।
ਇਕ ਹੋਰ ਮਾਮਲੇ 'ਚ ਬੀਤੀ ਰਾਤ ਕਿੱਕਰ ਬਾਜ਼ਾਰ 'ਚ 4 ਲੜਕਿਆਂ ਨੇ ਇਕ ਵਿਅਕਤੀ ਦੇ ਸਿਰ 'ਤੇ ਪੱਥਰ ਦੀ
ਟਾਈਲ ਨਾਲ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀ ਦੀ ਪਛਾਣ ਸੰਨੀ ਵਾਸੀ ਬਠਿੰਡਾ ਵਜੋਂ ਹੋਈ।
