ਟਾਂਗਰੀ ਨਦੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ ਦੋ ਬੱਚੀਆਂ, ਪਰਿਵਾਰਾਂ ’ਚ ਮਚਿਆ ਕੋਹਰਾਮ

Monday, Aug 21, 2023 - 06:27 PM (IST)

ਦੇਵੀਗੜ੍ਹ (ਨੌਗਾਵਾਂ) : ਦੇਵੀਗੜ੍ਹ ਤੋਂ 10 ਕਿੱਲੋਮੀਟਰ ਦੂਰ ਪਿੰਡ ਬੁਧਮੋਰ ਨੇੜੇ ਟਾਂਗਰੀ ਨਦੀ ਕਿਨਾਰੇ ਦੋ ਛੋਟੀਆਂ ਬੱਚੀਆਂ ਅਮਰੂਦ ਦੇ ਬੂਟੇ ਤੋਂ ਅਮਰੂਦ ਤੋੜਦੀਆਂ ਡੂੰਘੇ ਪਾਣੀ ਵਿਚ ਡਿੱਗ ਕੇ ਰੁੜ੍ਹ ਗਈਆਂ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਧਮੋਰ ਦੀਆਂ ਦੋ ਬੱਚੀਆਂ ਮੰਜੂ ਦੇਵੀ ਪੁੱਤਰੀ ਗੁਰਮੀਤ ਸਿੰਘ ਉਮਰ 11 ਸਾਲ ਅਤੇ ਮਨਦੀਪ ਕੌਰ ਪੁੱਤਰੀ ਕੁਲਦੀਪ ਸਿੰਘ ਉਮਰ 9 ਸਾਲ ਆਪਣੇ ਦਾਦੇ ਨਾਲ ਸਵੇਰੇ ਸਾਢੇ 10 ਵਜੇ ਦੇ ਕਰੀਬ ਗਈਆਂ ਸਨ ਜੋ ਕਿ ਟਾਂਗਰੀ ਨਦੀ ਦੇ ਕੰਢੇ ਤੋਂ ਪਸ਼ੂਆਂ ਲਈ ਘਾਹ ਵੱਢਣ ਗਿਆ ਸੀ। ਉਥੇ ਨਦੀ ਦੇ ਕੰਢੇ ’ਤੇ ਅਮਰੂਦ ਦਾ ਦਰੱਖਤ ਲੱਗਾ ਸੀ। ਜਿਸ ਤੋਂ ਇਹ ਬੱਚੀਆਂ ਉਪਰ ਚੜ੍ਹ ਕੇ ਅਮਰੂਦ ਤੋੜਨ ਲੱਗ ਗਈਆਂ ਅਤੇ ਅਚਾਨਕ ਪੈਰ ਫਿਸਲਣ ਕਾਰਣ ਨਹਿਰ ਦੇ ਡੂੰਘੇ ਪਾਣੀ ਵਿਚ ਡਿੱਗ ਕੇ ਡੁੱਬ ਗਈਆਂ। 

ਇਹ ਵੀ ਪੜ੍ਹੋ : ਜ਼ਮੀਨ ਵੇਚ ਕੇ ਕੈਨੇਡਾ ਭੇਜੀ ਨੌਜਵਾਨ ਧੀ ਦੀ ਘਰ ਆਈ ਲਾਸ਼, ਦੇਖ ਪਰਿਵਾਰ ’ਚ ਪੀਆ ਚੀਕ-ਚਿਹਾੜਾ

ਇਸ ਦੀ ਸੂਚਨਾ ਪੁਲਸ ਚੌਕੀ ਰੌਹੜ ਜਾਗੀਰ ਨੂੰ ਦਿੱਤੀ ਗਈ, ਜਿਸ ’ਤੇ ਥਾਣਾ ਮੁਖੀ ਜੁਲਕਾਂ ਹਰਜਿੰਦਰ ਸਿੰਘ ਢਿੱਲੋਂ, ਚੌਕੀ ਇੰਚਾਰਜ ਸੂਬਾ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਮੌਕੇ ’ਤੇ ਪਹੁੰਚੇ। ਇਸ ਘਟਨਾ ਦੀ ਖ਼ਬਰ ਸੁਣਦੇ ਹੀ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ ਅਤੇ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਤੁਰੰਤ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨਾਲ ਸੰਪਰਕ ਕੀਤਾ ਅਤੇ ਬੱਚੀਆਂ ਨੂੰ ਬਚਾੳਣ ਲਈ ਗੋਤਾ-ਖੋਰਾਂ ਦੀ ਮੰਗ ਕੀਤੀ। ਜਿਨ੍ਹਾਂ ਤੁਰੰਤ ਗੋਤਾਖੋਰਾਂ ਦੀ ਟੀਮ ਨੂੰ ਘਟਨਾ ਵਾਲੀ ਥਾਂ ’ਤੇ ਭੇਜਿਆ। 

ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ

ਇਸ ਤੋਂ ਇਲਾਵਾ ਇਕ ਜਾਲ ਥੋੜੀ ਦੂਰ ਪਿੰਡ ਕੁੱਪੀਆਂ ਹਰਿਆਣਾ ਨੇੜੇ ਪੁੱਲ ’ਤੇ ਲਾਇਆ ਗਿਆ ਹੈ। ਇਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਦੁੱਧਨਸਾਧਾਂ ਕ੍ਰਿਪਾਲਵੀਰ ਸਿੰਘ ਵੀ ਪਹੁੰਚੇ ਜਿਨ੍ਹਾਂ ਨੇ ਬੱਚੀਆਂ ਨੂੰ ਬਾਹਰ ਕੱਢਣ ਲਈ ਪਰਿਵਾਰ ਨੂੰ ਹਰ ਮਦਦ ਦੇਣ ਦਾ ਭਰੋਸਾ ਦਿੱਤਾ। ਖ਼ਬਰ ਲਿਖੇ ਜਾਣ ਤੱਕ ਬੱਚੀਆਂ ਦੀ ਭਾਲ ਜਾਰੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਐਂਟਰੀ ਪੁਆਇੰਟਾਂ ’ਤੇ ਪੰਜਾਬ ਪੁਲਸ ਦੇ ਹਾਈਟੈੱਕ ਨਾਕੇ, 40 ਐੱਫ. ਆਈ. ਆਰ. ਦਰਜ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News