ਦੋਰਾਹਾ ਦੇ ਹੈਵਨਲੀ ਪੈਲਸ ਤੋਂ ਲਾਪਤਾ ਹੋਈਆਂ ਕੁੜੀਆਂ; ਪੁਲਸ ਵੱਲੋਂ ਮਾਮਲਾ ਦਰਜ
Thursday, Jul 09, 2026 - 11:31 AM (IST)
ਖੰਨਾ (ਵਿਪਨ): ਪੁਲਸ ਜ਼ਿਲ੍ਹਾ ਖੰਨਾ ਅਧੀਨ ਦੋਰਾਹਾ ਸ਼ਹਿਰ ਦੀ ਇਕ ਪ੍ਰਮੁੱਖ ਸੰਸਥਾ ਹੈਵਨਲੀ ਪੈਲੇਸ ਦੇ ਹੈਵਨਲੀ ਏਂਜਲਸ ਚਿਲਡਰਨ ਹੋਮ ਤੋਂ ਦੋ ਨਾਬਾਲਗ ਕੁੜੀਆਂ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈਆਂ। ਇਸ ਸਬੰਧੀ ਪੁਲਸ ਨੇ ਲੜਕੀ ਦੇ ਪਿਤਾ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਦੋ ਨਾਬਾਲਗ ਕੁੜੀਆਂ 12 ਮਈ 2026 ਨੂੰ ਹੈਵਨਲੀ ਪੈਲੇਸ ਦੋਰਾਹਾ ਵਿਖੇ ਸਥਿਤ ਹੈਵਨਲੀ ਏਂਜਲਸ ਚਿਲਡਰਨ ਹੋਮ ਤੋਂ ਬਿਨਾਂ ਕਿਸੇ ਨੂੰ ਦੱਸੇ ਚਲੀਆਂ ਗਈਆਂ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਵਨਲੀ ਏਂਜਲਸ ਚਿਲਡਰਨ ਹੋਮ ਦੇ ਸਟਾਫ ਦਾ ਫੋਨ ਆਇਆ, ਜਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਅਤੇ ਉਸ ਦੇ ਨਾਲ ਇਕ ਹੋਰ ਕੁੜੀ ਕਿਤੇ ਗਈ ਹੋਈ ਹੈ। ਉਨ੍ਹਾਂ ਨੇ ਉਨ੍ਹਾਂ ਦੀ ਭਾਲ ਕੀਤੀ ਪਰ ਕਿਤੇ ਨਹੀਂ ਮਿਲੀ।
ਪੁਲਸ ਨੇ ਕੁੜੀਆਂ ਸਬੰਧੀ ਮਾਮਲਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ। ਹਵੇਲੀ ਪੈਲੇਸ ਦੀ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿਉਂਕਿ ਇਹ ਸਿਰਫ਼ ਕੁੜੀਆਂ ਦੇ ਇੱਥੋਂ ਚਲੇ ਜਾਣ ਦਾ ਇੱਕ ਵੱਖਰਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।
