ਧੋਖਾਦੇਹੀ ਦੇ ਮਾਮਲੇ ’ਚ 2 ਭਗੌਡ਼ੇ ਗ੍ਰਿਫਤਾਰ

08/01/2018 5:41:14 AM

ਫ਼ਤਿਹਗਡ਼੍ਹ ਸਾਹਿਬ, (ਜ.ਬ)- ਪੀ. ਓ. ਸਟਾਫ ਫਤਿਹਗਡ਼੍ਹ ਸਾਹਿਬ ਪੁਲਸ ਵੱਲੋਂ ਧੋਖਾਧਡ਼ੀ ਦੇ ਇਕ ਮਾਮਲੇ ਵਿਚ ਭਗੌਡ਼ੇ 2 ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਜਾਂਚ ਹਰਪਾਲ ਸਿੰਘ ਨੇ ਦੱਸਿਆ ਕਿ ਜੌਹਨ ਪਵਾਰ ਅਤੇ ਲਲਿਤ ਪਵਾਰ ਦੋਵੇਂ ਪੁੱਤਰ ਬਲਦੇਵ ਰਾਜ ਵਾਸੀ ਫਿਲੌਰ ਦੇ ਖਿਲਾਫ 14 ਸਤੰਬਰ 2013 ਨੂੰ ਥਾਣਾ ਬੱਸੀ ਪਠਾਣਾਂ ਵਿਖੇ ਧੋਖਾਧਡ਼ੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿਚ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਨੇ ਜੌਹਨ ਪਵਾਰ ਨੂੰ 11 ਜੁਲਾਈ 2014 ਨੂੰ ਅਤੇ ਲਲਿਤ ਪਵਾਰ ਨੂੰ 8 ਸਤੰਬਰ 2017 ਨੂੰ ਭਗੌਡ਼ਾ ਕਰਾਰ ਦਿੱਤਾ ਸੀ ਜਿਸ ’ਤੇ ਪੀ. ਓ. ਸਟਾਫ ਫਤਿਹਗਡ਼੍ਹ ਸਾਹਿਬ ਦੇ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਜੌਹਨ ਪਵਾਰ ਨੂੰ ਬੀਤੇ ਦਿਨੀਂ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ ਅਤੇ ਲਲਿਤ ਪਵਾਰ ਨੂੰ ਗ੍ਰਿਫਤਾਰ ਕਰ ਕੇ ਅੱਜ ਮਾਣਯੋਗ ਅਦਾਲਤ ਫਤਿਹਗਡ਼੍ਹ ਸਾਹਿਬ ਵਿਚ ਪੇਸ਼ ਕੀਤਾ ਜਿਥੋਂ ਉਸ ਨੂੰ 9 ਅਗਸਤ ਤੱਕ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ।
 


Related News