ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਜਿਗਰੀ ਯਾਰਾਂ ਦੀ ਇਕੱਠਿਆਂ ਹੋਈ ਮੌਤ

Wednesday, Nov 16, 2022 - 06:36 PM (IST)

ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਜਿਗਰੀ ਯਾਰਾਂ ਦੀ ਇਕੱਠਿਆਂ ਹੋਈ ਮੌਤ

ਮਾਛੀਵਾੜਾ ਸਾਹਿਬ (ਟੱਕਰ) : ਬੀਤੀ ਰਾਤ ਕੁਹਾੜਾ ਰੋਡ ’ਤੇ ਸਥਿਤ ਪਿੰਡ ਇਰਾਕ ਨੇੜੇ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨ ਦੋਸਤਾਂ ਧਰਮਪ੍ਰੀਤ ਸਿੰਘ (20) ਵਾਸੀ ਹਾੜੀਆਂ ਅਤੇ ਵਿਗੇਂਦਰ ਕੁਮਾਰ ਗੁਪਤਾ ਪੁੱਤਰ ਬਿਖਾਰੀ ਪ੍ਰਸ਼ਾਦ ਵਾਸੀ ਛੱਲਾ, ਜ਼ਿਲ੍ਹਾ ਬਲੀਆ (ਯੂ.ਪੀ.) ਹਾਲ ਵਾਸੀ ਐੱਸ.ਟੀ. ਕੋਟੈਕਸ ਫੈਕਟਰੀ ਦੀ ਮੌਤ ਹੋ ਗਈ। ਮ੍ਰਿਤਕ ਧਰਮਪ੍ਰੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਆਪਣੇ ਦੋਸਤ ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ ਤੇ ਵਿਗੇਂਦਰ ਕੁਮਾਰ ਨਾਲ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੰਡ ਭੱਟੀਆਂ ਵੱਲ ਆਏ ਸਨ। ਰਾਤ ਕਰੀਬ  8.30 ਵਜੇ ਜਦੋਂ ਵਾਪਸ ਆ ਰਹੇ ਸਨ ਤਾਂ ਐੱਸ.ਟੀ. ਕੋਟੈਕਸ ਫੈਕਟਰੀ ਨੇੜੇ ਕੁਹਾੜਾ ਤੋਂ ਆ ਰਹੇ ਇਕ ਕੈਂਟਰ ਨੇ ਟੱਕਰ ਮਾਰ ਦਿੱਤੀ। 

ਇਹ ਵੀ ਪੜ੍ਹੋ : ਸੰਘੋਲ ਬੈਂਕ ਡਕੈਤੀ ਮਾਮਲੇ ’ਚ ਵੱਡਾ ਖ਼ੁਲਾਸਾ, ਸਾਬਕਾ ਮੁੱਖ ਮੰਤਰੀ ਚੰਨੀ ਦਾ ਨਜ਼ਦੀਕੀ ਨਿਕਲਿਆ ਮਾਸਟਰ ਮਾਈਂਡ

ਇਸ ਦੌਰਾਨ ਇਲਾਜ ਲਈ ਉਕਤ ਚਾਰਾਂ ਨੌਜਵਾਨਾਂ ਨੂੰ ਲੁਧਿਆਣਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਧਰਮਪ੍ਰੀਤ ਤੇ ਵਿਗੇਂਦਰ ਕੁਮਾਰ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦਕਿ ਮਨਪ੍ਰੀਤ ਸਿੰਘ ਅਤੇ ਲਖਵਿੰਦਰ ਸਿੰਘ ਜ਼ਖ਼ਮੀ ਹੋ ਗਏ ਜੋ ਕਿ ਇਲਾਜ ਅਧੀਨ ਹਨ। ਪੁਲਸ ਵਲੋਂ ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਕੈਂਟਰ ਚਾਲਕ ਮਹਿੰਦਰ ਸਿੰਘ ਵਾਸੀ ਮਾਛੀਵਾੜਾ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਧਰਮਪ੍ਰੀਤ ਸਿੰਘ ਤੇ ਵਿਗੇਂਦਰ ਕੁਮਾਰ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਰੇਲਵੇ ਸਟੇਸ਼ਨ ’ਤੇ ਮਿਲਿਆ ਲਾਵਾਰਸ ਬੈਗ, ਜਦੋਂ ਖੋਲ੍ਹ ਕੇ ਦੇਖਿਆ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News