ਲੁਧਿਆਣਾ ’ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨਿਹੰਗ ਗ੍ਰਿਫ਼ਤਾਰ, ਪੁੱਛਗਿੱਛ ’ਚ ਹੋਇਆ ਵੱਡਾ ਖੁਲਾਸਾ
Sunday, Dec 03, 2023 - 06:20 PM (IST)
ਲੁਧਿਆਣਾ (ਰਾਜ) : ਥਾਣਾ ਡਵੀਜ਼ਨ ਨੰ. 2 ਨੇੜੇ ਫੁੱਲ ਕਾਰੋਬਾਰੀ ਨਾਲ ਹੋਈ ਲੁੱਟ ਦੀ ਵਾਰਦਾਤ ਨੂੰ ਪੁਲਸ ਨੇ ਮਹਿਜ਼ 2 ਦਿਨਾਂ ’ਚ ਸੁਲਝਾ ਲਿਆ ਹੈ। ਪੁਲਸ ਨੇ ਲੁੱਟ ਕਰਨ ਵਾਲੇ ਦੋਵੇਂ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਹਰਵਿੰਦਰ ਸਿੰਘ ਅਤੇ ਰਾਹੁਲ ਸਿੰਘ ਉਰਫ ਹਰਿ ਸਿੰਘ ਉਰਫ ਹੈਰੀ ਉਰਫ ਗੋਬਿੰਦਾ ਹਨ। ਦੋਵਾਂ ਹੀ ਮੁਲਜ਼ਮ ਸ਼ਿਮਲਾਪੁਰੀ ਦੇ ਚੇਤ ਸਿੰਘ ਨਗਰ ’ਚ ਰਹਿੰਦੇ ਹਨ। ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ’ਚ ਵਰਤਿਆ ਬਾਈਕ, ਲੁੱਟ ਦੇ 2 ਮੋਬਾਇਲ ਅਤੇ ਇਕ ਬਰਛਾ ਬਰਾਮਦ ਹੋਇਆ ਹੈ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : ਆਪਣਾ ਪੁੱਤ ਨਾ ਹੋਣ ਦੇ ਸ਼ੱਕ ’ਚ ਪਿਓ ਵਲੋਂ ਇਕਲੌਤੇ ਮੁੰਡੇ ਦਾ ਕਤਲ ਕਰਨ ਦੇ ਮਾਮਲੇ ’ਚ ਨਵਾਂ ਮੋੜ
ਜਾਣਕਾਰੀ ਦਿੰਦੇ ਹੋਏ ਏ. ਸੀ. ਪੀ. (ਸੈਂਟਰਲ) ਸੁਖਨਾਜ ਸਿੰਘ ਗਿੱਲ ਨੇ ਦੱਸਿਆ ਕਿ 28 ਨਵੰਬਰ ਦੀ ਰਾਤ ਨੂੰ ਨਰੇਸ਼ ਕੁਮਾਰ ਜੋ ਫੁੱਲ ਕਾਰੋਬਾਰੀ ਹੈ। ਉਹ ਮੇਨ ਰੋਡ ’ਤੇ ਆਪਣੀ ਗੱਡੀ ਖੜ੍ਹੀ ਕਰ ਕੇ ਘਰ ਵੱਲ ਪੈਦਲ ਜਾ ਰਿਹਾ ਸੀ। ਇਸ ਦੌਰਾਨ ਬਾਈਕ ਸਵਾਰ 2 ਨਿਹੰਗ ਸਿੰਘਾਂ ਨੇ ਨਰੇਸ਼ ਨੂੰ ਰਸਤੇ ’ਚ ਰੋਕ ਕੇ ਬਰਛਾ ਮਾਰ ਕੇ ਮੋਬਾਇਲ ਲੁੱਟ ਕੇ ਲੈ ਗਏ ਸਨ। ਪੁਲਸ ਨੂੰ ਪਤਾ ਲੱਗਣ ’ਤੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਮੌਕੇ ’ਤੇ ਪੁੱਜੇ ਅਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਘਟਨਾ ਸਥਾਨ ਤੋਂ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਸੀ। ਉਸ ਨੂੰ ਲੈ ਕੇ ਪੁਲਸ ਨੇ ਜਿਸ ਰਸਤੇ ਤੋਂ ਮੁਲਜ਼ਮ ਗਏ, ਉਨ੍ਹਾਂ ਰਸਤਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਕੜੀ ਦਰ ਕੜੀ ਜੋੜਦੇ ਹੋਏ ਪੁਲਸ ਨੂੰ ਮੁਲਜ਼ਮਾਂ ਦੇ ਬਾਈਕ ਦਾ ਨੰਬਰ ਮਿਲ ਗਿਆ। ਇਸ ਤੋਂ ਬਾਅਦ ਪੁਲਸ ਮੁਲਜ਼ਮਾਂ ਤੱਕ ਪੁੱਜ ਗਈ। ਬਾਈਕ ਮੁਲਜ਼ਮ ਹਰਵਿੰਦਰ ਸਿੰਘ ਦਾ ਸੀ।
ਇਹ ਵੀ ਪੜ੍ਹੋ : ਚਾਚੀ-ਭਤੀਜੇ ਵਿਚਾਲੇ ਬਣੇ ਸੰਬੰਧਾਂ ਨੇ ਉਜਾੜ ਕੇ ਰੱਖ ਦਿੱਤਾ ਪਿਆਰ, ਦੋਵਾਂ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ
ਮੁਲਜ਼ਮ ਨੇ ਹੀ ਬਾਈਕ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਤੋਂ ਬਾਅਦ ਰਾਹੁਲ ਸਿੰਘ ਨੂੰ ਵੀ ਫੜ ਲਿਆ। ਪੁੱਛਗਿੱਛ ’ਚ ਖੁਲਾਸਾ ਹੋਇਆ ਕਿ ਹਰਵਿੰਦਰ ਸਿੰਘ ਅਤੇ ਰਾਹੁਲ ਸਿੰਘ ਦੋਵੇਂ ਹੀ ਨਿਹੰਗ ਸਿੰਘ ਹਨ। ਹਰਵਿੰਦਰ ਸਿੰਘ ਚੌਕੀਦਾਰੀ ਦੀ ਨੌਕਰੀ ਕਰਦਾ ਸੀ, ਜਦੋਂਕਿ ਰਾਹੁਲ ਕਾਫੀ ਗਰੀਬ ਪਰਿਵਾਰ ਤੋਂ ਸੀ। ਜਲਦ ਪੈਸੇ ਕਮਾਉਣ ਦੀ ਲਾਲਸਾ ਨੇ ਉਨ੍ਹਾਂ ਨੂੰ ਵਾਰਦਾਤ ਕਰਨ ਲਈ ਮਜਬੂਰ ਕਰ ਦਿੱਤਾ। ਪੁਲਸ ਮੁਤਾਬਕ ਪੁੱਛਗਿੱਛ ’ਚ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਨਰੇਸ਼ ਦੇ ਨਾਲ ਵਾਰਦਾਤ ਕਰਨ ਤੋਂ ਬਾਅਦ ਹੋਰ ਵੀ ਇਲਾਕਿਆਂ ’ਚ ਵੀ ਵਾਰਦਾਤਾਂ ਕਰਨ ਦਾ ਯਤਨ ਕੀਤਾ ਸੀ ਪਰ ਕਾਮਯਾਬ ਨਹੀਂ ਹੋ ਸਕੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਵੱਡਾ ਫ਼ੈਸਲਾ, ਚੁੱਕਿਆ ਜਾ ਰਿਹਾ ਇਹ ਵੱਡਾ ਕਦਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8