ਪਟਿਆਲਾ ''ਚ ਵੱਡੀ ਵਾਰਦਾਤ, ਤੈਸ਼ ''ਚ ਆਏ ਜੇਠ ਨੇ ਭਾਬੀ ਦਾ ਕਰ ''ਤਾ ਬੇਰਹਿਮੀ ਨਾਲ ਕਤਲ
Friday, Nov 15, 2024 - 07:11 PM (IST)
ਪਟਿਆਲਾ- ਪਟਿਆਲਾ ਵਿਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਥਾਣਾ ਪਸਿਆਣਾ ਦੇ ਬਠੌਈ ਪਿੰਡ ਵਿਚ ਦੋ ਭਰਾਵਾਂ ਵਿਚਕਾਰ ਮਾਂ ਦੇ ਗਹਿਣਿਆਂ ਨੂੰ ਲੈ ਕੇ ਹੋਏ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਝਗੜੇ ਦੌਰਾਨ ਬਚਾਅ ਕਰਨ ਆਈ ਛੋਟੇ ਭਰਾ ਦੀ ਪਤਨੀ 'ਤੇ ਗੁੱਸੇ ਵਿਚ ਆ ਕੇ ਵੱਡੇ ਭਰਾ ਨੇ ਚਾਕੂ ਨਾਲ ਵਾਰ ਕਰ ਦਿੱਤੇ, ਜਿਸ ਨਾਲ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਹੇਮਾ ਰਾਣੀ (28) ਦੇ ਰੂਪ ਵਿਚ ਹੋਈ ਹੈ, ਜੋਕਿ ਰਿਸ਼ਤੇ ਵਿਚ ਦੋਸ਼ੀ ਦੀ ਭਾਬੀ ਲੱਗਦੀ ਸੀ। ਪੁਲਸ ਨੇ ਘਟਨਾ ਤੋਂ ਬਾਅਦ ਮ੍ਰਿਤਕ ਮਹਿਲਾ ਦੇ ਪਤੀ ਵਿਕਰਮਜੀਤ ਦੇ ਬਿਆਨ ਦੇ ਆਧਾਰ 'ਤੇ ਦੋਸ਼ੀ ਜੇਠ ਕਮਲਪ੍ਰੀਤ ਕੁਮਾਰ ਅਤੇ ਜੇਠਾਣੀ ਬੀਬਤਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਕ ਕੁਝ ਸਮੇਂ ਤੋਂ ਮਾਂ ਛੋਟੇ ਭਰਾ ਦੇ ਨਾਲ ਰਹਿ ਰਹੀ ਸੀ। ਮਾਂ ਕੋਲ ਤਕਰੀਬਨ 10 ਤੋਲੇ ਸੋਨਾ ਸੀ। ਮਾਂ ਦੇ ਗਹਿਣਿਆਂ ਨੂੰ ਲੈ ਕੇ ਦੋਵੇਂ ਭਰਾਵਾਂ ਵਿਚ ਝਗੜਾ ਰਹਿੰਦਾ ਸੀ।
ਇਹ ਵੀ ਪੜ੍ਹੋ- ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ
ਬੀਤੀ ਰਾਤ ਵੀ ਇਨ੍ਹਾਂ ਗਹਿਣਿਆਂ ਨੂੰ ਲੈ ਕੇ ਦੋਵੇਂ ਭਰਾਵਾਂ ਵਿਚ ਬਹਿਸਬਾਜ਼ੀ ਹੋਈ ਸੀ। ਇਸ ਦੇ ਬਾਅਦ ਦੋਸ਼ੀ ਨੇ ਗੁੱਸੇ ਵਿਚ ਆ ਕੇ ਹੇਮਾ ਰਾਣੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਜ਼ਖ਼ਮੀ ਮਹਿਲਾ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਮਹਿਲਾ ਨੇ ਦਮ ਤੋੜ ਦਿੱਤਾ। ਮ੍ਰਿਤਕ ਮਹਿਲਾ ਦਾ ਇਕ 7 ਸਾਲ ਦਾ ਬੱਚਾ ਵੀ ਹੈ। ਡਕਾਲਾ ਪੁਲਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਕਿ ਕੇਸ ਦਰਜ ਕਰ ਲਿਆ ਗਿਆ ਹੈ ਪਰ ਦੋਸ਼ੀ ਅਜੇ ਗ੍ਰਿਫ਼ਤਾਰ ਨਹੀਂ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਢਿੱਲੋਂ ਬ੍ਰਦਰਜ਼ ਦੀ ਮੌਤ ਦੇ ਮਾਮਲੇ 'ਚ ਖੁੱਲ੍ਹੀਆਂ ਵੱਡੀਆਂ ਪਰਤਾਂ, ਖੜ੍ਹੇ ਹੋਣ ਲੱਗੇ ਵੱਡੇ ਸਵਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8