ਵੱਡੀ ਵਾਰਦਾਤ: ਕੈਨੇਡਾ ''ਚ ਨੀਗਰੋ ਨੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

Monday, Nov 11, 2024 - 06:36 PM (IST)

ਵੱਡੀ ਵਾਰਦਾਤ: ਕੈਨੇਡਾ ''ਚ ਨੀਗਰੋ ਨੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਤਰਨਤਾਰਨ- ਕੈਨੇਡਾ 'ਚ ਪੰਜਾਬੀ ਨੌਜਵਾਨ ਨਾਲ ਵੱਡੀ ਵਾਰਦਾਤ ਵਾਪਰੀ ਹੈ। ਜਾਣਕਾਰੀ ਮੁਤਾਬਕ ਇਕ ਨੀਗਰੋ ਵੱਲੋਂ ਨੌਜਵਾਨ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੱਤਾ। ਦੱਸ ਦੇਈਏ ਇਹ ਪੰਜਾਬੀ ਨੌਜਵਾਨ ਪਰਮਬੀਰ ਸਿੰਘ ਔਲਖ (29) ਤਰਨਤਾਰਨ ਜ਼ਿਲ੍ਹੇ ਦੇ ਪਿੰਡ ਭਾਗੂਪੁਰ ਦੇ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਇਸ ਗੁਰਦੁਆਰੇ ਦੇ ਪਵਿੱਤਰ ਸਰੋਵਰ 'ਚ ਹਜ਼ਾਰਾਂ ਮੱਛੀਆਂ ਮਰੀਆਂ

ਪਰਮਬੀਰ ਸਿੰਘ ਔਲਖ ਬਾਕੀ ਨੌਜਵਾਨਾਂ ਵਾਂਗ ਆਪਣੇ ਸੁਫ਼ਨੇ ਪੂਰੇ ਕਰਨ ਲਈ ਕੈਨੇਡਾ ਕੰਮਕਾਜ ਕਰਨ ਲਈ ਆਇਆ ਸੀ ਅਤੇ ਮੌਜੂਦਾ ਟੋਰਾਂਟੋ 'ਚ ਰਹਿ ਰਿਹਾ ਸੀ । ਉੱਥੇ ਹੀ ਕਿਸੇ ਨੀਗਰੋ ਨੇ ਪਰਮਬੀਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਹਾਲਤ ਕਾਫ਼ੀ ਨਾਜ਼ੁਕ ਹੋਣ ਕਾਰਨ ਹਸਪਤਾਲ ਦਾਖ਼ਲ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ 8 ਗੋਲੀਆਂ ਮਾਰੀਆਂ ਗਈਆਂ ਹਨ। ਫਿਲਹਾਲ ਗੋਲੀਆਂ ਮਾਰਨ ਦੀ ਵਜ੍ਹਾ ਸਾਹਮਣੇ ਨਹੀਂ ਆਈ। ਨੌਜਵਾਨ ਪੁੱਤ ਦੀ ਖ਼ਬਰ ਮਿਲਦਿਆਂ ਹੀ ਪੂਰੇ ਪਰਿਵਾਰ ਸਦਮੇ 'ਚ ਹੈ ਅਤੇ ਅਰਦਾਸ ਕਰ ਰਿਹਾ ਹੈ ਕਿ ਉਨ੍ਹਾਂ ਦਾ ਪੁੱਤ ਜਲਦੀ ਠੀਕ ਹੋ ਜਾਵੇ। 

ਇਹ ਵੀ ਪੜ੍ਹੋ- ਹੁਣ ਸਬਜ਼ੀਆਂ ਨੂੰ ਵੀ ਆਨਲਾਈਨ ਖਰੀਦਣ ਦਾ ਵਧਿਆ ਰੁਝਾਨ, ਜਾਣੋ ਕੀ ਹੋ ਸਕਦੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News