ਦੋ ਭਰਾਵਾਂ ਦੀ ਸ਼ਰਮਨਾਕ ਕਰਤੂਤ, ਵੱਡੇ ਨੇ ਬਣਾਈ ਕੁੜੀ ਦੀ ਵੀਡੀਓ, ਛੋਟੇ ਭਰਾ ਨੇ ਵੀ ਟੱਪ ਦਿੱਤੀਆਂ ਹੱਦਾਂ

Friday, Sep 30, 2022 - 06:09 PM (IST)

ਦੋ ਭਰਾਵਾਂ ਦੀ ਸ਼ਰਮਨਾਕ ਕਰਤੂਤ, ਵੱਡੇ ਨੇ ਬਣਾਈ ਕੁੜੀ ਦੀ ਵੀਡੀਓ, ਛੋਟੇ ਭਰਾ ਨੇ ਵੀ ਟੱਪ ਦਿੱਤੀਆਂ ਹੱਦਾਂ

ਲੁਧਿਆਣਾ (ਰਾਮ) : ਨਗਰ ਵਿਚ ਜਬਰ-ਜ਼ਿਨਾਹ ਦੇ ਮਾਮਲੇ ਆਏ ਦਿਨ ਸੁਣਨ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਮਾਮਲਾ ਇਥੋਂ ਦੀ ਇਕ ਕਲੋਨੀ ਦਾ ਸਾਹਮਣੇ ਆਇਆ ਹੈ, ਜਿੱਥੇ 20 ਸਾਲ ਦੀ ਲੜਕੀ ਦਾ 2 ਮੁਲਜ਼ਮਾਂ ਵੱਲੋਂ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਪੀੜਤਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬਿਊਟੀ ਪਾਰਲਰ ਦਾ ਕੰਮ ਸਿੱਖਦੀ ਹੈ ਅਤੇ ਉਸ ਦੇ ਵਿਹੜੇ ਵਿਚ ਹੀ ਰਹਿੰਦੇ ਬਹਾਦਰ ਸਿੰਘ ਉਰਫ ਹਰਮਨ ਪੁੱਤਰ ਰਣਵੀਰ ਸਿੰਘ ਨੇ ਸਾਡੀ ਲੜਕੀ ਨਾਲ ਪਹਿਲਾਂ ਇੰਸਟਾਗ੍ਰਾਮ ’ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : 13 ਸਾਲਾ ਬੱਚੀ ਨੇ ਦਿੱਤਾ ਬੱਚੇ ਨੂੰ ਜਨਮ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ

ਇਕ ਦਿਨ ਸਾਡੀ ਬੇਟੀ ਬਿਊਟੀ ਪਾਰਲਰ ਦਾ ਕੰਮ ਸਿੱਖਣ ਲਈ ਜਾ ਰਹੀ ਸੀ ਤਾਂ ਪਿੱਛੋਂ ਬਹਾਦਰ ਸਿੰਘ ਉਰਫ ਹਰਮਨ ਆਪਣੀ ਬਾਈਕ ’ਤੇ ਆ ਗਿਆ ਅਤੇ ਮੇਰੀ ਬੇਟੀ ਨੂੰ ਇਹ ਕਿਹਾ ਕਿ ਤੁਹਾਨੂੰ ਪਾਰਲਰ ਛੱਡ ਦਿੰਦਾ ਹਾਂ, ਮੋਟਰਸਾਈਕਲ ’ਤੇ ਬੈਠਣ ਲਈ ਕਹਿਣ ਲੱਗਾ, ਜਿਸ ’ਤੇ ਮੇਰੀ ਬੇਟੀ ਉਸ ਦੇ ਮੋਟਰਸਾਈਕਲ ’ਤੇ ਬੈਠ ਗਈ। ਮੁਲਜ਼ਮ ਉਸ ਨੂੰ ਪਾਰਕ ਵਿਚ ਲੈ ਗਿਆ, ਜਿੱਥੇ ਮੁਲਜ਼ਮ ਨੇ ਮੇਰੀ ਬੇਟੀ ਨਾਲ ਤਸਵੀਰਾਂ ਖਿੱਚੀਆਂ। 10 ਅਗਸਤ ਨੂੰ ਮੇਰੀ ਬੇਟੀ ਘਰ ’ਚ ਇਕੱਲੀ ਸੀ। ਬਾਕੀ ਸਾਰੇ ਕੰਮ ’ਤੇ ਗਏ ਹੋਏ ਸਨ। ਦੁਪਹਿਰ ਸਮੇਂ ਮੁਲਜ਼ਮ ਨੇ ਕਮਰੇ ਵਿਚ ਆ ਕੇ ਮੇਰੀ ਬੇਟੀ ਨਾਲ ਜਬਰ-ਜ਼ਿਨਾਹ ਕੀਤਾ ਅਤੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਤਸਵੀਰਾਂ ਖਿੱਚੀਆਂ, ਜਿਸ ਤੋਂ ਬਾਅਦ ਮੁਲਜ਼ਮ ਵੱਲੋਂ ਮੇਰੀ ਬੇਟੀ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਤਾਂ ਸਾਰੀਆਂ ਤਸਵੀਰਾਂ ਵਾਇਰਲ ਕਰ ਦੇਵਾਂਗਾ।

ਇਹ ਵੀ ਪੜ੍ਹੋ : ਗੈਂਗਸਟਰ ਬੰਬੀਹਾ ਗਰੁੱਪ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਧਮਕੀ, ਜੇ ਨਾ ਹਟੇ ਤਾਂ ਖੁਦ ਹੋਣਗੇ ਆਪਣੀ ਮੌਤ ਦੇ ਜ਼ਿੰਮੇਵਾਰ

ਮੁਲਜ਼ਮ ਦਾ ਭਰਾ ਵੀ ਅਸ਼ਲੀਲ ਫੋਟੋ ਡਿਲੀਟ ਕਰਨ ਦਾ ਝਾਂਸਾ ਦੇ ਕੇ ਕਰਦਾ ਰਿਹਾ ਜਬਰ-ਜ਼ਨਾਹ

ਪੀੜਤ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨਾਲ ਬਹਾਦਰ ਸਿੰਘ ਉਰਫ ਹਰਮਨ ਨੇ ਜਬਰ-ਜ਼ਿਨਾਹ ਕਰਦੇ ਸਮੇਂ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚੀਆਂ ਸਨ, ਜਿਨ੍ਹਾਂ ਦਾ ਪਤਾ ਮੁਲਜ਼ਮ ਹਰਮਨ ਦੇ ਭਰਾ ਨਰਿੰਦਰ ਸਿੰਘ ਉਰਫ ਲਵਲੀ ਨੂੰ ਲੱਗ ਗਿਆ, ਜਿਸ ਤੋਂ ਬਾਅਦ ਦੂਜੇ ਮੁਲਜ਼ਮ ਨਰਿੰਦਰ ਸਿੰਘ ਨੇ ਮੇਰੀ ਬੇਟੀ ਨੂੰ ਫੋਟੋ ਡਿਲੀਟ ਕਰਨ ਦਾ ਝਾਂਸਾ ਦੇ ਕੇ ਆਪਣੇ ਕੋਲ ਬੁਲਾ ਲਿਆ। ਮੇਰੀ ਬੇਟੀ ਜਦੋਂ ਨਰਿੰਦਰ ਸਿੰਘ ਉਰਫ ਲਵਲੀ ਕੋਲ ਗਈ ਤਾਂ ਉਸ ਨੂੰ ਕਹਿਣ ਲੱਗਾ ਕਿ ਫੋਟੋ ਡਿਲੀਟ ਕਰਵਾਉਣੀ ਹੈ ਤਾਂ ਮੇਰੇ ਨਲ ਚੰਡੀਗੜ੍ਹ ਚੱਲ। ਉੱਥੇ ਹਰਮਨ ਵੀ ਆ ਰਿਹਾ ਹੈ, ਜਿਸ ਤੋਂ ਬਾਅਦ ਮੁਲਜ਼ਮ ਮੇਰੀ ਬੇਟੀ ਨੂੰ ਚੰਡੀਗੜ੍ਹ ਲੈ ਗਿਆ ਅਤੇ ਉੱਥੇ ਇਕ ਹੋਟਲ ’ਚ ਲਿਜਾ ਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਅਗਲੇ ਦਿਨ 18 ਅਗਸਤ ਨੂੰ ਮੇਰੀ ਬੇਟੀ ਨੂੰ ਬੱਸ ਅੱਡੇ ’ਤੇ ਛੱਡ ਗਿਆ। ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਬਹਾਦਰ ਸਿੰਘ ਉਰਫ ਹਰਮਨ ਨੂੰ ਗ੍ਰਿਫਤਾਰ ਕਰ ਲਿਆ ਹੈ। ਨਰਿੰਦਰ ਸਿੰਘ ਉਰਫ ਲਵਲੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News