ਪੰਜਾਬ : ਸਨੈਪਚੈਟ ’ਤੇ ਦੋਸਤੀ ਤੋਂ ਬਾਅਦ ਪਿਆਰ, ਮਗਰੋਂ ਕੁੜੀ ਨੇ ਮੁੰਡੇ ਦੀ ਦੇ ਦਿੱਤੀ ਸੁਪਾਰੀ
Thursday, Oct 29, 2026 - 03:39 PM (IST)
ਫ਼ਰੀਦਕੋਟ (ਜਗਦੀਸ਼) : ਕਥਿਤ ਮਾੜੇ ਚਾਲ-ਚੱਲਣ ਕਾਰਨ ਪ੍ਰੇਮਿਕਾ ਨਾਲ ਵਿਆਹ ਕਰਵਾਉਣ ਤੋਂ ਮਨ੍ਹਾ ਕਰਨ ’ਤੇ ਪ੍ਰੇਮਿਕਾ ਵੱਲੋਂ 5 ਲੱਖ ਦੀ ਸੁਪਾਰੀ ਦੇ ਕੇ ਜ਼ਿਲੇ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਵਾਸੀ ਸੁਖਵੀਰ ਸਿੰਘ ਨੂੰ ਅਗਵਾ ਕਰ ਕੇ ਗੱਡੀ ਚੜ੍ਹਾਉਣ ਲਈ 5 ਮੋਟਰਸਾਈਕਲ ਸਵਾਰਾਂ ਨੂੰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਥਾਣਾ ਜੈਤੋ ਪੁਲਸ ਵੱਲੋਂ ਪੰਜਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਪ੍ਰੇਮਿਕਾ ਸਮੇਤ 6 ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸੁਖਵੀਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਜਦੋਂ ਉਹ ਮੰਗਲਵਾਰ ਸ਼ਾਮ ਕਰੀਬ ਪੌਣੇ 6 ਵਜੇ ਆਪਣੀ ਦੁਕਾਨ ’ਤੇ ਬੈਠਾ ਸੀ ਤਾਂ ਦੋ ਮਟਰਸਾਈਕਲਾਂ ’ਤੇ ਸਵਾਰ ਹੋ ਕੇ 5 ਨੌਜਵਾਨ ਆਏ ਅਤੇ ਉਸ ਦੀ ਖਿੱਚ-ਧੂਹ ਕਰ ਕੇ ਦੁਕਾਨ ਵਿਚੋਂ ਬਾਹਰ ਲਿਆ ਕੇ ਜਦੋਂ ਮੋਟਰਸਾਈਕਲ ’ਤੇ ਜ਼ਬਰਦਸਤੀ ਬਿਠਾਉਣ ਲੱਗੇ ਤਾਂ ਉਸ ਨੇ ਰੌਲਾ ਪਾ ਦਿੱਤਾ ਜਿਸ ਉਪਰੰਤ ਰਾਹਗੀਰਾਂ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਉਸ ਦੀ ਮੱਦਦ ਕਰਦਿਆਂ ਮੋਟਰਸਾਈਕਲਾਂ ਨੂੰ ਘੇਰ ਕੇ ਪੰਜਾਂ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਗਰਜ-ਤੂਫਾਨ ਦੇ ਨਾਲ ਪੈਣਗੇ ਗੜੇ, ਮੌਸਮ ਵਿਭਾਗ ਨੇ ਇਨ੍ਹਾਂ ਤਾਰੀਖਾਂ ਲਈ ਕੀਤੀ ਭਵਿੱਖਬਾਣੀ
ਸੁਖਵੀਰ ਨੇ ਦੱਸਿਆ ਕਿ ਜਦੋਂ ਉਸ ਨੇ ਉਪਰੋਕਤ ਨੌਜਵਾਨਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਮੁਲਜ਼ਮਾਂ ਨੇ ਆਪਣੀ ਪਛਾਣ ਆਰਇਨ, ਪੰਕਜ ਕੁਮਾਰ, ਅਨੀਸ਼ ਕੁਮਾਰ (ਸਾਰੇ ਵਾਸੀ ਚੰਬਾ ਹਿਮਾਚਲ), ਰੌਬਿਨ ਯਾਦਵ ਵਾਸੀ ਚੰਡੀਗੜ੍ਹ ਅਤੇ ਵਿਨੀਤ ਕੁਮਾਰ ਵਾਸੀ ਮਨੀਮਾਜਰਾ, ਚੰਡੀਗੜ੍ਹ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਸੁਖਵਿੰਦਰ ਕੌਰ ਵਾਸੀ ਜ਼ੀਰਕਪੁਰ ਨੇ ਆਪਣੇ ਜਾਣ-ਪਹਿਚਾਣ ਦੇ ਵਿਅਕਤੀਆਂ ਨਾਲ ਮਿਲ ਕੇ ਉਸ ਨੂੰ ਮਾਰਨ ਲਈ 5 ਲੱਖ ਰੁਪਏ ਦੀ ਸੁਪਾਰੀ ਦਿੱਤੀ ਹੈ ਅਤੇ ਉਹ ਬਿਆਨ ਕਰਤਾ ਨੂੰ ਅਗਵਾ ਕਰਨ ਲਈ ਆਏ ਹਨ।
ਇਹ ਵੀ ਪੜ੍ਹੋ : Big Breaking : ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
ਸੁਖਵੀਰ ਸਿੰਘ ਨੇ ਪੁਲਸ ਨੂੰ ਦੱਸਿਆ ਕਿ 2 ਸਾਲ ਪਹਿਲਾਂ ਸਨੈਪਚੈਟ ਰਾਹੀਂ ਉਸ ਦੀ ਪਛਾਣ ਸੁਖਵਿੰਦਰ ਕੌਰ ਨਾਲ ਹੋਈ ਸੀ ਅਤੇ ਉਪਰੰਤ ਦੋਸਤੀ ਤੋਂ ਬਾਅਦ ਪਿਆਰ ਹੋ ਗਿਆ। ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਸੁਖਵਿੰਦਰ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪ੍ਰੰਤੂ ਜਦ ਉਸ ਨੂੰ ਇਹ ਪਤਾ ਲੱਗਾ ਕਿ ਸੁਖਵਿੰਦਰ ਕੌਰ ਨੇ ਕਈ ਵਿਅਕਤੀਆਂ ਨਾਲ ਨਾਜਾਇਜ਼ ਸਬੰਧ ਹਨ ਤਾਂ ਉਸ ਨੇ ਉਸ ਨਾਲੋਂ ਰਿਸ਼ਤਾ ਤੋੜ ਦਿੱਤਾ। ਸੁਖਵੀਰ ਸਿੰਘ ਨੇ ਥਾਣਾ ਜੈਤੋ ਪੁਲਸ ਨੂੰ ਦੱਸਿਆ ਕਿ ਇਸ ਉਪਰੰਤ ਸੁਖਵਿੰਦਰ ਕੌਰ ਉਸ ਤੋਂ 10 ਲੱਖ ਰੁਪਏ ਦੀ ਮੰਗ ਕਰਨ ਲੱਗ ਪਈ ਅਤੇ ਇਹ ਧਮਕੀਆਂ ਵੀ ਦਿੱਤੀਆਂ ਕਿ ਜੇ ਉਸ ਨੂੰ ਇਹ ਪੈਸੇ ਨਾ ਦਿੱਤੇ ਤਾਂ ਉਹ ਉਸ ਨੂੰ ਜਾਨੋਂ ਮਰਵਾ ਦੇਵੇਗੀ।ਸੁਖਵੀਰ ਸਿੰਘ ਨੇ ਦੱਸਿਆ ਕਿ ਉਹ ਸੁਖਵਿੰਦਰ ਕੌਰ ਦੇ ਦਬਾਅ ਹੇਠ ਨਾ ਆਇਆ ਤਾਂ ਉਸ ਨੇ ਆਪਣੇ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਨਾਲ ਮਿਲ ਕੇ ਉਸ ਨੂੰ ਅਗਵਾ ਕਰ ਕੇ ਮਾਰਨ ਲਈ ਇਨ੍ਹਾਂ ਪੰਜਾਂ ਨੌਜਵਾਨਾਂ ਨੂੰ ਭੇਜਿਆ ਹੈ। ਜੈਤੋ ਪੁਲਸ ਨੇ ਉਕਤ ਪੰਜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸੁਖਵਿੰਦਰ ਕੌਰ ਤੇ ਉਕਤ ਪੰਜੇ ਨੌਜਵਾਨਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਜਦਕਿ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਬਾਕੀ ਹੈ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਮੁੱਖ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਕੌਰ ਦੀ ਗ੍ਰਿਫਤਾਰੀ ਵੀ ਜਲਦ ਹੀ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਲੁਧਿਆਣਾ 'ਚ ਰੇਡ ਦੌਰਾਨ ਵੱਡੀ ਕਾਰਵਾਈ, ਇੰਸਪੈਕਟਰ ਗ੍ਰਿਫ਼ਤਾਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
