ਟਿੰਕੂ ਕਤਲਕਾਂਡ ਮਾਮਲੇ 'ਚ 2 ਗ੍ਰਿਫਤਾਰ, ਜੇਲ 'ਚ ਰਚੀ ਗਈ ਸੀ ਕਤਲ ਦੀ ਸਾਜ਼ਿਸ਼
Friday, Apr 30, 2021 - 09:43 PM (IST)
ਜਲੰਧਰ (ਰਮਨ)-ਕਮਿਸ਼ਨਰੇਟ ਪੁਲਸ ਨੇ ਸ਼ੁੱਕਰਵਾਰ ਨੂੰ ਸੋਢਲ ਰੋਡ ਸਥਿਤ ਫਾਈਨਾਂਸਰ ਗੁਰਮੀਤ ਸਿੰਘ ਟਿੰਕੂ ਦੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਅਤੇ ਅਪਰਾਧ ਵਿਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਇੱਛੇਵਾਲ ਪਿੰਡ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਮਾਲ ਅਤੇ ਫਿਰੋਜ਼ਪੁਰ ਜ਼ਿਲੇ ਦੇ ਮਮਦੋਟ ਦੇ ਸੁਰਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ 32 ਬੋਰ ਦੀ ਪਿਸਟਲ ਅਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਸ਼ੁਰੂਆਤੀ ਪੁੱਛਗਿੱਛ ਵਿਚ ਇਹ ਮਾਮਲਾ ਰੰਜਿਸ਼ ਦਾ ਨਿਕਲਿਆ।
ਇਹ ਵੀ ਪੜ੍ਹੋ- ਕੈਪਟਨ ਤੇ ਸਿੱਧੂ ਦੀ ਲੋਕਪ੍ਰਿਯਤਾ ਸੋਸ਼ਲ ਮੀਡੀਆ ’ਤੇ ਹੋਈ ਜੱਗ ਜਾਹਰ
ਫਾਈਨਾਂਸਰ ਨੇ ਇਕ ਕਤਲ ਦੇ ਦੋਸ਼ੀ ਦੇ ਘਰ 'ਤੇ ਹਮਲਾ ਕਰ ਕੇ ਗੱਡੀ ਤੋੜੀ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੇ ਜੇਲ ਵਿਚ ਬੈਠੇ ਬਦਮਾਸ਼ ਦੋਸਤ ਦੀ ਮਦਦ ਨਾਲ ਕਾਤਲ ਹਾਇਰ ਕਰ ਕੇ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ। ਪੁਲਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਗੁਰਮੀਤ ਸਿੰਘ ਟਿੰਕੂ ਸੋਢਲ ਰੋਡ ਪ੍ਰੀਤ ਨਗਰ ਵਿਚ ਪੀ.ਵੀ.ਸੀ. ਫਾਈਨਾਂਸਰ ਦੇ ਨਾਂ ਨਾਲ ਬਿਜ਼ਨੈੱਸ ਚਲਾ ਰਿਹਾ ਸੀ। 6 ਮਾਰਚ ਨੂੰ ਅਮਨ ਨਗਰ ਦੇ ਰਹਿਣ ਵਾਲੇ ਪੁਨੀਤ ਸ਼ਰਮਾ ਅਤੇ ਨਿਊ ਗੋਵਿੰਦ ਨਗਰ ਦੇ ਰਹਿਣ ਵਾਲੇ ਨਰਿੰਦਰ ਸ਼ਾਰਦਾ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਟਿੰਕੂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਉਹ ਮੌਕੇ ਤੋਂ ਫਰਾਰ ਹੋ ਗਏ ਸਨ।
ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।