ਪੰਜਾਬ ’ਚ ਸਿਆਸੀ ‘ਨੱਠ-ਭੱਜ’ ਕਿਤੇ ‘ਅੱਠ’ ‘ਪੰਜ’ ਨਾ ਹੋ ਜਾਵੇ! ਆਪ-ਕਾਂਗਰਸ ’ਚ ਭੂਚਾਲ
Thursday, Jul 20, 2023 - 10:40 PM (IST)
ਲੁਧਿਆਣਾ (ਮੁੱਲਾਂਪੁਰੀ)- ਪੰਜਾਬ ਵਿਚ ਰਾਜ ਕਰਦੀ ਆਪ ਪਾਰਟੀ ਨੇ ਜੋ ਕੰਮੀ ਪੱਧਰ ’ਤੇ ਬਣੇ ਇੰਡੀਆ ਮਹਾਗਠਜੋੜ ਵਿਚ ਸ਼ਾਮਲ ਹੋ ਕੇ ਆਪਣੀ ਮੋਹਰ ਲਗਾਈ ਹੈ, ਉਸ ਨਾਲ ਹੁਣ ਰਾਜਸੀ ਫਿਜ਼ਾ ਵਿਚ ਇਕ ਤਰ੍ਹਾਂ ਖਲਬਲੀ ਮਚ ਗਈ ਹੈ। ਹੁਣ ਸਿਆਸੀ ਹਲਕਿਆਂ ਵਿਚ ਡਰ ਪੈਦਾ ਹੋ ਗਿਆ ਹੈ ਕਿ ਨਵੇਂ ਬਣੇ ਇੰਡੀਆ ਮਹਾਗਠਜੋੜ ਵਿਚ ਜੇਕਰ ਪਾਰਟੀਆਂ ਨੇ ਸੀਟਾਂ ਦੀ ਵੰਡ ’ਤੇ ਸੂਬਾ ਵਾਇਜ਼ ਫੈਸਲੇ ਲੈ ਲਏ ਤਾਂ ਕਿਧਰੇ ਪੰਜਾਬ ਵਿਚ ਅੱਠ-ਪੰਜ ਦੀ ਖੇਡ ਨਾ ਸ਼ੁਰੂ ਹੋ ਜਾਵੇ ਜਿਸ ਦਾ ਵੱਡੀ ਪਾਰਟੀ ਨੂੰ ਹੁਣ ਤੋਂ ਹੀ ਡਰ ਸਤਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਮਣੀਪੁਰ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਰਗਰਮ ਹੋਈ ਪੁਲਸ, 4 ਮੁਲਜ਼ਮ ਕੀਤੇ ਗ੍ਰਿਫ਼ਤਾਰ
ਕਿਉਂਕਿ ਪੰਜਾਬ ਵਿਚ ਆਪ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨਹੀਂ ਚਾਹੁੰਦੀ ਕਿ ਆਪ-ਕਾਂਗਰਸ ਪੱਖੀ ਬਣ ਰਹੇ ਮਹਾਗਠਜੋੜ ਦਾ ਹਿੱਸਾ ਬਣੇ ਜਿਸ ਦੇ ਚਲਦੇ ਪੰਜਾਬ ਦੇ ਕਾਂਗਰਸੀ ਨੇਤਾ ਦਿੱਲੀ ਜਾ ਕੇ ਆਪਣੇ ਕੌਮੀ ਨੇਤਾਵਾਂ ਕੋਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਕਿ ਪੰਜਾਬ ਵਿਚ ਆਪ ਦੀ ਸਰਕਾਰ ਕਾਂਗਰਸ ਨੂੰ ਬਦਨਾਮ ਕਰ ਰਹੀ ਹੈ ਤੇ ਝੂਠੇ ਕੇਸ ਬਣਾ ਰਹੀ ਹੈ ਜਿਸ ਦੇ ਚਲਦੇ ਕਿਸੇ ਤਰ੍ਹਾਂ ਦੀ ਸਾਂਝ ਨਾ ਪਾਈ ਜਾਵੇ। ਪਰ ਪਿਛਲੇ ਦਿਨੀਂ ਕਾਂਗਰਸ ਪਾਰਟੀ ਨੇ ਦਿੱਲੀ ਆਰਡੀਨੈਂਸ ਦਾ ਵਿਰੋਧ ਦਰਜ ਕਰਨ ਲਈ ਜੋ ਬਿਆਨ ਦਿੱਤਾ ਹੈ, ਉਸ ਤੋਂ ਬਾਅਦ ਆਪ ਨੇ ਮਹਾਗਠਜੋੜ ਵਿਚ ਸ਼ਾਮਲ ਹੋਣ ’ਤੇ ਜੈਕਾਰੇ ਛੱਡ ਕੇ ਸਵਾਗਤ ਕੀਤਾ। ਉਸ ਤੋਂ ਬਾਅਦ ਹੁਣ ਬੰਗਲੌਰ ਵਿਚ ਹੋਈ ਮੀਟਿੰਗ ਵਿਚ ਜੋ ਸੀਟਾਂ ਦੀ ਵੰਡ ਨੂੰ ਲੈ ਕੇ ਫਾਰਮੂਲੇ ਬਣਨ ਦੀਆਂ ਚਰਚਾਵਾਂ ਹਨ, ਉਸ ਨੂੰ ਲੈ ਕੇ ਪੰਜਾਬ ਦੇ ਕਾਂਗਰਸੀ ਆਪ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਜਾਂ ਕੋਈ ਹੋਰ ਸਾਂਝ ਨਹੀਂ ਪਾਉਣ ਦੀ ਦੁਹਾਈ ਦੇ ਰਹੇ ਹਨ ਪਰ ਆਪ ਵਾਲਿਆਂ ਦੇ ਦੋਵਾਂ ਹੱਥਾਂ ਵਿਚ ਲੱਡੂ ਹੋਣ ਦੀਆਂ ਖ਼ਬਰਾਂ ਅਤੇ ਆਪ ਆਗੂ ਕੱਛਾਂ ਮਾਰਦੇ ਦੱਸੇ ਜਾ ਰਹੇ ਹਨ ਜਿਸ ਨੂੰ ਲੈ ਕੇ ਕਾਂਗਰਸ ਨੇਤਾ ਹੁਣ ਸਿਆਸੀ ਤ੍ਰੇਲੀਆਂ ਆ ਰਹੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8