ਟਰੱਕ ਡਰਾਈਵਰ ਨੇ ਲਾਇਆ ਕੁੱਟਮਾਰ ਕਰ ਕੇ 34 ਹਜ਼ਾਰ ਰੁਪਏ ਖੋਹਣ ਦਾ ਦੋਸ਼

Sunday, Jun 24, 2018 - 05:24 AM (IST)

ਜਲੰਧਰ, (ਰਾਜੇਸ਼)- ਇੰਡਸਟਰੀਅਲ ਏਰੀਏ ਦੇ ਇਕ ਗੋਦਾਮ 'ਚ ਮਾਲ ਉਤਰਾਦਿਆਂ ਟਰੱਕ ਚਾਲਕ ਦੀ ਉਥੇ ਕੰਮ ਕਰਨ ਵਾਲੇ ਨੌਜਵਾਨਾਂ ਨੇ ਕੁੱਟਮਾਰ ਕੀਤੀ, ਜਿਸ ਕਾਰਨ ਕਾਫੀ ਹੰਗਾਮਾ ਹੋਇਆ। ਹੰਗਾਮੇ ਦੀ ਸੂਚਨਾ ਤੋਂ ਬਾਅਦ ਫੋਕਲ ਪੁਆਇੰਟ ਚੌਕੀ ਇੰਚਾਰਜ ਸੰਜੀਵ ਕੁਮਾਰ ਮੌਕੇ 'ਤੇ ਪਹੁੰਚੇ। ਟਰੱਕ ਡਰਾਈਵਰ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਟਰੱਕ 'ਚ ਮਾਲ ਲੈ ਕੇ ਜਲੰਧਰ ਤੋਂ ਸ਼ਾਹਜਹਾਨਪੁਰ ਜਾ ਰਹੇ ਸਨ ਕਿ ਰਸਤੇ 'ਚ ਕੁਝ ਸਾਮਾਨ ਗੋਦਾਮ 'ਚ ਉਤਾਰਨਾ ਸੀ ਕਿ ਉਥੇ ਕਿਸੇ ਗੱਲ ਨੂੰ ਲੈ ਕੇ ਗੋਦਾਮ 'ਚ ਕੰਮ ਕਰਨ ਵਾਲੇ ਨੌਜਵਾਨਾਂ ਨਾਲ ਬਹਿਸ ਹੋ ਗਈ। ਨੌਜਵਾਨਾਂ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਟਰੱਕ ਡਰਾਈਵਰ ਨੇ ਦੋਸ਼ ਲਾਇਆ ਕਿ ਗੋਦਾਮ 'ਚ ਕੰਮ ਕਰਨ ਵਾਲੇ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਉਸ ਦੀ ਜੇਬ 'ਚੋਂ 34 ਹਜ਼ਾਰ ਰੁਪਏ ਕੱਢ ਲਏ ਤੇ ਮੋਬਾਇਲ ਖੋਹ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News