ਡਰਾਈਵਰ ਦੀ ਕੁੱਟਮਾਰ ਕਰਕੇ ਲੁਟੇਰਿਆਂ ਨੇ ਕਾਗਜ਼ਾਤ ਸਮੇਤ ਖੋਹਿਆ ਟਰੱਕ

Wednesday, Mar 10, 2021 - 03:02 PM (IST)

ਡਰਾਈਵਰ ਦੀ ਕੁੱਟਮਾਰ ਕਰਕੇ ਲੁਟੇਰਿਆਂ ਨੇ ਕਾਗਜ਼ਾਤ ਸਮੇਤ ਖੋਹਿਆ ਟਰੱਕ

ਨਾਭਾ (ਜੈਨ) : ਇੱਥੇ ਚਾਰ ਅਣਪਛਾਤੇ ਲੁਟੇਰੇ ਟਰੱਕ ਡਰਾਈਵਰ ਦੀ ਕੁੱਟਮਾਰ ਕਰਕੇ ਉਸ ਕੋਲੋਂ ਟਰੱਕ ਸਮੇਤ ਕਾਗਜ਼ਾਤ ਖੋਹ ਕੇ ਲੈ ਗਏ। ਜਾਣਕਾਰੀ ਮੁਤਾਬਕ ਪਰਦੀਪ ਕੁਮਾਰ ਪੁੱਤਰ ਜੈ ਕੁਮਾਰ ਵਾਸੀ ਯੂਪਾ ਕਲਾਂ ਥਾਣਾ ਭਿਵਾਨੀ ਨੇ ਦੱਸਿਆ ਕਿ ਉਹ ਟਰੱਕ ਲੈ ਕੇ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ। ਇਸ ਦੌਰਾਨ ਸਵੇਰੇ 2.30 ਵਜੇ ਸਤਸੰਗ ਭਵਨ ਪਿੰਡ ਕੈਦੂਪੁਰ ਨੇੜੇ ਇਕ ਕਾਰ 'ਚੋਂ ਨਿਕਲੇ 4 ਵਿਅਕਤੀਆਂ ਨੇ ਉਸ ਨੂੰ ਕਾਗਜ਼ਾਤ ਚੈੱਕ ਕਰਵਾਉਣ ਲਈ ਕਿਹਾ।

ਜਦੋਂ ਉਹ ਟਰੱਕ ਤੋਂ ਬਾਹਰ ਆਇਆ ਤਾਂ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਟਰੱਕ ਸਮੇਤ ਸਾਰੇ ਕਾਗਜ਼ਾਤ (ਆਧਾਰ ਕਾਰਡ, ਏ. ਟੀ. ਐਮ., ਡਰਾਈਵਿੰਗ ਲਾਈਸੈਂਸ ਅਤੇ ਹੋਰ ਦਸਤਾਵੇਜ਼) ਖੋਹ ਕੇ ਲੈ ਗਏ। ਫਿਲਹਾਲ ਥਾਣਾ ਸਦਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Babita

Content Editor

Related News