ਚਾਲਕ ਨੂੰ ਨੀਂਦ ਦਾ ਝੋਕਾ ਆਉਣ ''ਤੇ ਟਰਾਲੀ ਨਾਲ ਟਕਰਾਈ ਐਬੂਲੈਂਸ, ਔਰਤ ਜ਼ਖਮੀ
Sunday, Jul 30, 2017 - 12:03 PM (IST)
ਪਠਾਨਕੋਟ(ਸ਼ਾਰਦਾ)— ਸੁਜਾਨਪੁਰ ਦੇ ਪੁਲ ਨੰਬਰ ਇਕ ਨੇੜੇ ਇਕ ਐਬੂਲੈਂਸ ਚਾਲਕ ਨੂੰ ਨੀਂਦ ਝੋਕਾ ਆਉਣ ਨਾਲ ਐਬੂਲੈਂਸ ਅੱਗੇ ਜਾ ਰਹੀ ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ਨਾਲ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਜਦਕਿ ਐਬੂਲੈਂਸ ਦਾ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ।
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸੁਹੇਲ ਚੰਦ ਨੇ ਦੱਸਿਆ ਕਿ ਸਾਂਝਾ ਚੂਲਾ ਹੋਟਲ ਦੇ ਨੇੜੇ ਜੰਮੂ ਤੋਂ ਆ ਰਹੀ ਐਬੂਲੈਂਸ (ਨੰ. ਜੇ. ਕੇ.02ਬੀ/5378) ਇਕ ਮਰੀਜ਼ ਨੂੰ ਅੰਮ੍ਰਿਤਸਰ ਲੈ ਜਾ ਰਹੀ ਸੀ। ਲੱਗਪੱਗ ਸਵੇਰੇ 4.30 ਵਜੇ ਦੇ ਕਰੀਬ ਜਦੋਂ ਐਬੂਲੈਂਸ ਪੁਲ ਦੇ ਨੇੜੇ ਪਹੁੰਚਣ 'ਤੇ ਡਰਾਈਵਰ ਨੂੰ ਨੀਂਦ ਆ ਗਈ, ਜਿਸ ਕਾਰਨ ਐਬੂਲੈਂਸ ਅੱਗੇ ਜਾ ਰਹੀ ਟਰਾਲੀ ਨਾਲ ਟੱਕਰ ਹੋ ਗਈ। ਹਾਦਸੇ ਦਾ ਪਤਾ ਲੱਗਣ 'ਤੇ ਹਾਈਵੇ ਪੈਟਰੋਲਿੰਗ ਟੀਮ ਨੇ ਮੌਕੇ 'ਤੇ ਪਹੁੰਚ ਕੇ ਐਬੂਲੈਂਸ 'ਚ ਜ਼ਖਮੀ ਪਰਮਜੀਤ ਪਤਨੀ ਕੁਲਬੀਰ ਸਿੰਘ ਨੂੰ ਬਾਹਰ ਕੱਢ ਕੇ ਇਕ ਨਿਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ।
