ਲੁਧਿਆਣਾ 'ਚ ਫਿਰ ਤੀਹਰਾ ਕਤਲਕਾਂਡ, ਘਰ 'ਚ 3 ਬਜ਼ੁਰਗ ਜੀਆਂ ਦੀਆਂ ਲਾਸ਼ਾਂ ਦੇਖ ਕੰਬੇ ਲੋਕਾਂ ਦੇ ਦਿਲ

Friday, Jul 07, 2023 - 11:11 AM (IST)

ਲੁਧਿਆਣਾ 'ਚ ਫਿਰ ਤੀਹਰਾ ਕਤਲਕਾਂਡ, ਘਰ 'ਚ 3 ਬਜ਼ੁਰਗ ਜੀਆਂ ਦੀਆਂ ਲਾਸ਼ਾਂ ਦੇਖ ਕੰਬੇ ਲੋਕਾਂ ਦੇ ਦਿਲ

ਲੁਧਿਆਣਾ (ਰਾਜ) : ਇੱਥੇ ਸਲੇਮ ਟਾਬਰੀ ਦੇ ਜਨਕਪੁਰੀ ਇਲਾਕੇ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇੱਕੋ ਪਰਿਵਾਰ ਦੇ 3 ਬਜ਼ੁਰਗ ਜੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ 'ਚ ਬਚਨ ਕੌਰ (90), ਸੁਰਿੰਦਰ ਕੌਰ (66) ਅਤੇ ਚਮਨ ਲਾਲ (70) ਸ਼ਾਮਲ ਹਨ। ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਦੁੱਧ ਵਾਲਾ ਘਰ ਦੁੱਧ ਦੇਣ ਲਈ ਆਇਆ ਤਾਂ ਇਸ ਗੱਲ ਦਾ ਪਤਾ ਲੱਗਿਆ।

ਇਹ ਵੀ ਪੜ੍ਹੋ : ਏਅਰ ਇੰਡੀਆ ਕੋਲ ਪਾਇਲਟਾਂ ਦੀ ਕਮੀ, ਕਈ ਘੰਟੇ ਦਿੱਲੀ ਏਅਰਪੋਰਟ 'ਤੇ ਫਸੇ ਰਹੇ ਯਾਤਰੀ, ਜੰਮ ਕੇ ਹੋਇਆ ਹੰਗਾਮਾ

ਦੁੱਧ ਵਾਲੇ ਨੇ ਜਦੋਂ ਗੇਟ ਖੜਕਾਇਆ ਤਾਂ ਕਿਸੇ ਨੇ ਗੇਟ ਨਹੀਂ ਖੋਲ੍ਹਿਆ। ਅੰਦਰੋਂ ਗੈਸ ਦੀ ਬਦਬੂ ਵੀ ਆ ਰਹੀ ਸੀ। ਇਸ ਤੋਂ ਬਾਅਦ ਦੁੱਧ ਵਾਲੇ ਨੇ ਗੁਆਂਢੀਆਂ ਨੂੰ ਇਕੱਠੇ ਕੀਤਾ ਅਤੇ ਦੱਸਿਆ ਕਿ ਇਹ ਲੋਕ 2-3 ਦਿਨਾਂ ਤੋਂ ਦਰਵਾਜ਼ਾ ਨਹੀਂ ਖੋਲ੍ਹ ਰਹੇ ਹਨ। ਇਸ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਨੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ 3 ਜੀਆਂ ਦੀ ਲਾਸ਼ਾਂ ਪਈਆਂ ਸਨ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਦਹਿਲ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਰੀ ਹੋ ਗਿਆ Yellow Alert, ਇਸ ਤਾਰੀਖ਼ ਤੱਕ ਸੋਚ-ਸਮਝ ਕੇ ਘਰੋਂ ਨਿਕਲੋ

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨੂਰਪੁਰ ਬੇਟ 'ਚ ਰਿਟਾਇਰਡ ਏ. ਐੱਸ. ਆਈ. ਕੁਲਦੀਪ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਪੁੱਤਰ ਗੁਰਵਿੰਦਰ ਸਿੰਘ ਉਰਫ਼ ਪਾਲੀ ਦਾ ਕਤਲ ਕਰ ਦਿੱਤਾ ਗਿਆ ਸੀ, ਹਾਲਾਂਕਿ ਪੁਲਸ ਨੇ ਬਾਅਦ 'ਚ ਇਸ ਕਤਲਕਾਂਡ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਹੁਣ ਫਿਰ ਤੀਹਰੇ ਕਤਲਕਾਂਡ ਨਾਲ ਸ਼ਹਿਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News