ਤੀਹਰੇ ਕਤਲਕਾਂਡ ਨਾਲ ਕੰਬਿਆ ਪੰਜਾਬ, ਭਰਾ-ਭਰਜਾਈ ਦਾ ਕਤਲ ਕਰ ਜ਼ਿੰਦਾ ਭਤੀਜੇ ਨਾਲ ਕੀਤਾ ਵੱਡਾ ਕਾਰਾ (ਵੀਡੀਓ)

Friday, Oct 13, 2023 - 10:42 AM (IST)

ਤੀਹਰੇ ਕਤਲਕਾਂਡ ਨਾਲ ਕੰਬਿਆ ਪੰਜਾਬ, ਭਰਾ-ਭਰਜਾਈ ਦਾ ਕਤਲ ਕਰ ਜ਼ਿੰਦਾ ਭਤੀਜੇ ਨਾਲ ਕੀਤਾ ਵੱਡਾ ਕਾਰਾ (ਵੀਡੀਓ)

ਖਰੜ : ਮੋਹਾਲੀ ਦੇ ਖਰੜ 'ਚ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਭਰਾ ਨੇ ਹੀ ਆਪਣੇ ਭਰਾ-ਭਰਜਾਈ ਅਤੇ ਮਾਸੂਮ ਭਤੀਜੇ ਦਾ ਕਤਲ ਕਰ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਵਿਅਕਤੀ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਕਰਨ ਵਾਲੇ ਵਿਅਕਤੀ ਦਾ ਨਾਂ ਲਖਬੀਰ ਸਿੰਘ ਦੱਸਿਆ ਜਾ ਰਿਹਾ ਹੈ। ਇਹ ਮਾਮਲਾ ਪਿੰਡ ਹਰਲਾਲਪੁਰ ਦੇ ਝੂੰਗੀਆਂ ਰੋਡ ਖਰੜ ਦਾ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ 50 ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ! Snapchat 'ਤੇ ਹੋਈਆਂ ਅਪਲੋਡ

ਇੱਥੇ ਦੋਸ਼ੀ ਲਖਬੀਰ ਸਿੰਘ ਨੇ ਆਪਣੇ ਭਰਾ ਸਤਬੀਰ ਸਿੰਘ (35) ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ, ਜਦੋਂ ਕਿ ਭਰਜਾਈ ਅਮਨਦੀਪ ਕੌਰ (33) ਨੂੰ ਗਲਾ ਘੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਛੋਟੇ ਭਤੀਜੇ ਅਨਹਦ ਨੂੰ ਜ਼ਿੰਦਾ ਹੀ ਨਹਿਰ 'ਚ ਸੁੱਟ ਦਿੱਤਾ।

ਇਹ ਵੀ ਪੜ੍ਹੋ : ਦੀਵਾਲੀ ਤੇ ਛੱਠ ਪੂਜਾ ਲਈ Train ਦਾ ਸਫ਼ਰ ਕਰਨ ਵਾਲੇ ਦੇਣ ਧਿਆਨ, ਹੋ ਗਿਆ ਵੱਡਾ ਐਲਾਨ

ਪੁਲਸ ਨੂੰ ਸ਼ੱਕ ਹੈ ਕਿ ਪਰਿਵਾਰਕ ਝਗੜੇ ਕਾਰਨ ਦੋਸ਼ੀ ਨੇ ਤੀਹਰੇ ਕਤਲਕਾਂਡ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਖ਼ਰ ਕਿਸ ਹਥਿਆਰ ਨਾਲ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Babita

Content Editor

Related News