ਸਹੁਰੇ ਨੇ ਨੂੰਹ ''ਤੇ ਰੱਖੀ ਬੁਰੀ ਨਜ਼ਰ, ਮਕਸਦ ਪੂਰਾ ਨਾ ਹੋਣ ''ਤੇ ਕਰ ਦਿੱਤੀ ਇਹ ਘਟੀਆ ਕਰਤੂਤ
Friday, Aug 11, 2017 - 09:41 PM (IST)

ਬਠਿੰਡਾ (ਵਿਜੇ) — ਸਹੁਰੇ ਨਾਲ ਨਾਜਾਇਜ਼ ਸੰਬੰਧ ਬਨਾਉਣ ਤੋਂ ਮਨਾ ਕਰਨ 'ਤੇ ਸਹੁਰਾ ਪਰਿਵਾਰ ਵਲੋਂ ਵਿਆਹੁਤਾ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਪੁਲਸ ਨੇ 3 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਔਰਤ ਅੰਜੂ ਸ਼ਰਮਾ ਨੇ ਅੱਜ ਐੱਸ. ਐੱਸ. ਪੀ. ਨਵੀਨ ਸਿੰਗਲਾ ਨਾਲ ਮਿਲ ਕੇ ਇਨਸਾਫ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ 3 ਦਿਨ ਪਹਿਲਾਂ ਰਾਮਪੁਰਾ 'ਚ ਰਹਿਣ ਵਾਲੇ ਸਹੁਰਾ ਪਰਿਵਾਰ ਵਲੋਂ ਇਕ ਵਿਆਹੁਤਾ ਨੂੰ ਸਾਜਿਸ਼ ਦੇ ਤਹਿਤ ਉਸ 'ਤੇ ਪੁਰੇ ਪਰਿਵਾਰ ਨੇ ਜਾਨਲੇਵਾ ਹਮਲਾ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਸੀ। ਇਸ ਦੌਰਾਨ ਉਸ ਦਾ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਪੀੜਤ ਦੇ ਭਰਾ ਸੋਨੂੰ ਸ਼ਰਮਾ ਨੇ ਦਸਿਆ ਕਿ ਬੱਚਿਆਂ ਨੇ ਬੜੀ ਮੁਸਕਲ ਘਰੋਂ ਬਾਹਰ ਨਿਕਲ ਕੇ ਰੌਲਾ ਪਾਇਆ ਤਾਂ ਲੋਕਾਂ ਨੇ ਵਿਆਹੁਤਾ ਦੀ ਜਾਨ ਬਚਾਈ। ਪੀੜਤ ਮਹਿਲਾ ਦੇ ਮੁਤਾਬਕ ਸਿਰਫ ਉਸ ਦੀ ਇੰਨੀ ਗਲਤੀ ਸੀ ਕਿ ਉਸ ਨੇ ਆਪਣੇ ਸਹੁਰੇ ਨਾਲ ਨਾਜਾਇਜ਼ ਸੰਬੰਧ ਬਨਾਉਣ ਤੋਂ ਇਨਕਾਰ ਕਰ ਦਿੱਤਾ ਸੀ। ਰਾਮਪੁਰਾ ਦੇ ਸਿਵਲ ਹਸਪਤਾਲ 'ਚ ਦਾਖਲ ਜ਼ਖਮੀ ਅੰਜੂ ਨੇ ਪੁਲਸ ਨੂੰ ਇਹ ਬਿਆਨ 'ਚ ਦਸਿਆ ਕਿ ਬੀਤੇ ਦਿਨ ਉਸ ਦੇ ਸਹੁਰੇ ਸੁਰਿੰਦਪਾਲ ਸ਼ਰਮਾ ਉਰਫ ਛਿੰਦਾ, ਪਤੀ ਨਰੇਸ਼ ਸ਼ਰਮਾ ਉਰਫ ਟੋਡਰ ਤੇ ਸੱਸ ਬੰਧਨਾ ਰਾਨੀ ਤੇ ਇਕ ਹੋਰ ਵਿਅਕਤੀ ਨਿੱਕਾ ਆਦਿ ਨੇ ਮਿਲ ਕੇ ਉਸ ਨੂੰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ। ਆਪਣੀ ਜਾਨ ਬਚਾਉਣ ਲਈ ਉਸ ਨੇ ਰੌਲਾ ਪਾਇਆ ਤਾਂ ਉਸ ਦੇ 13 ਸਾਲਾ ਪੁੱਤਰ ਮੋਹਿਤ ਤੇ 9 ਸਾਲਾ ਧੀ ਮੋਨਿਕਾ ਨੇ ਗੁਆਂਢੀਆਂ ਨੂੰ ਇੱਕਠਾ ਕੀਤਾ, ਜਿਸ ਕਾਰਨ ਉਸ ਦੀ ਜਾਨ ਬਚੀ।
ਗੁਆਂਢ 'ਚ ਰਹਿਣ ਵਾਲੀ ਇਕ ਔਰਤ ਨੇ ਉਸ ਨੂੰ ਆਪਣੇ ਘਰ ਲੈ ਜਾ ਕੇ ਉਸ ਦੇ ਪੇਕੇ ਘਰ ਫੋਨ ਕਰ ਕੇ ਸਾਰੀ ਘਟਨਾ ਦੱਸ ਦਿੱਤੀ। ਇਸ ਦੇ ਚਲਦੇ ਪਰਿਵਾਰ ਨੇ ਸਰਕਾਰੀ ਹਸਪਤਾਲ ਰਾਮਪੁਰਾ 'ਚ ਭਰਤੀ ਕਰਵਾਇਆ। ਅੰਜੂ ਦਾ ਦੋਸ਼ ਹੈ ਕਿ ਉਸ ਦੇ ਪਤੀ ਦੇ ਬਾਹਰ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਹਨ ਜਿਸ ਕਾਰਨ ਉਹ ਉਸ ਨੂੰ ਛੱਡਣਾ ਚਾਹੁੰਦਾ ਸੀ, ਜਦ ਇਸ ਦੀ ਸ਼ਿਕਾਇਤ ਉਸ ਨੇ ਆਪਣੇ ਸਹੁਰੇ ਨੂੰ ਕੀਤੀ ਤਾਂ ਉਸ ਨੇ ਨਾਜਾਇਜ਼ ਸੰਬੰਧ ਬਨਾਉਣ ਲਈ ਕਿਹਾ ਜਿਸ ਨੂੰ ਸੁਣ ਕੇ ਉਸ ਨੂੰ ਸਦਮਾ ਲੱਗਾ।