ਤਰੁਣ ਚੁੱਘ ਦੀ ਅਗਵਾਈ ''ਚ ਮਜੀਠਾ ਤੋਂ ਕੱਥੂਨੰਗਲ ਤੱਕ ਹਜ਼ਾਰਾਂ ਮੋਟਰਸਾਈਕਲਾਂ ’ਤੇ ਕੱਢੀ ਗਈ ਤਿਰੰਗਾ ਯਾਤਰਾ
Tuesday, Aug 09, 2022 - 09:16 PM (IST)
ਅੰਮ੍ਰਿਤਸਰ : ਦੇਸ਼ ਦੀ ਆਜ਼ਾਦੀ ਦਾ ਅੰਮ੍ਰਿਤਮਈ ਤਿਉਹਾਰ ਮਨਾਉਣ ਦੀ ਲਹਿਰ ਪੰਜਾਬ ਦੇ ਪਿੰਡਾਂ ’ਚ ਪੁੱਜੀ। ਭਾਰਤ ਛੱਡੋ ਅੰਦੋਲਨ ਦੀ 80ਵੀਂ ਵਰ੍ਹੇਗੰਢ ਮੌਕੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਮਜੀਠਾ 'ਚ ਆਜ਼ਾਦੀ ਦਾ ਅੰਮ੍ਰਿਤ ਉਤਸਵ ਮਨਾਉਣ ਲਈ ਘਰ-ਘਰ ਤਿਰੰਗਾ ਲਹਿਰਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਚੁੱਘ ਦੀ ਅਗਵਾਈ 'ਚ ਹਜ਼ਾਰਾਂ ਮੋਟਰਸਾਈਕਲ ਸਵਾਰਾਂ ਦੀ ਰੈਲੀ ਨੇ ਮਜੀਠਾ ਤੋਂ ਕੱਥੂਨੰਗਲ ਤੱਕ 15 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ। ਮੋਟਰਸਾਈਕਲ ਤਿਰੰਗਾ ਮਾਰਚ ਮਜੀਠਾ ਹਲਕੇ ਦੇ ਦੂਰ-ਦੁਰਾਡੇ ਪਿੰਡਾਂ 'ਚੋਂ ਹੁੰਦਾ ਹੋਇਆ ਸੜਕ ਦੇ ਦੋਵੇਂ ਪਾਸੇ ਖੜ੍ਹੇ ਹਜ਼ਾਰਾਂ ਦੀ ਗਿਣਤੀ ਵਿੱਚ ਪਿੰਡਾਂ ਅਤੇ ਸ਼ਹਿਰ ਦੇ ਲੋਕਾਂ ਨੇ ਭਰਵਾਂ ਸਵਾਗਤ ਕੀਤਾ ਅਤੇ ਤਿਰੰਗਾ ਯਾਤਰਾ 'ਤੇ ਫੁੱਲਾਂ ਦੀ ਵਰਖਾ ਕੀਤੀ। ਚੁੱਘ ਨੇ ਨੌਜਵਾਨਾਂ ਨੂੰ ਮੋਟਰਸਾਈਕਲ ਚਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘਰ-ਘਰ ਜਾ ਕੇ ਤਿਰੰਗਾ ਲਹਿਰਾਉਣ ਦੇ ਸੰਦੇਸ਼ ਨੂੰ ਦੇਸ਼-ਵਿਦੇਸ਼ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ।
ਖ਼ਬਰ ਇਹ ਵੀ : 'ਆਪ' MLA ਨੂੰ ਜਾਨੋਂ ਮਾਰਨ ਦੀ ਧਮਕੀ ਤਾਂ ਉਥੇ ਵਿਵਾਦਾਂ 'ਚ ਫਸੇ ਟਰਾਂਸਪੋਰਟ ਮੰਤਰੀ, ਪੜ੍ਹੋ TOP 10
ਚੁੱਘ ਨੇ ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਤਿਰੰਗੇ ਝੰਡੇ ਵੰਡੇ ਅਤੇ ਕਿਹਾ ਕਿ 13 ਤੋਂ 15 ਅਗਸਤ ਤੱਕ ਸਮੁੱਚੇ ਮਜੀਠਾ ਦੇ ਹਰ ਘਰ, ਦੁਕਾਨ ਤੇ ਖੇਤ-ਬਾੜੀ 'ਚ ਲਗਾਏ ਜਾਣਗੇ। ਕੱਥੂਨੰਗਲ ਪਹੁੰਚਣ ਤੋਂ ਬਾਅਦ ਉਹ ਏਸ਼ੀਆ ਦੇ ਦੇਸ਼ਾਂ ਦੇ ਯੋਗਾ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਣ ਵਾਲੀ ਨਵਨੀਤ ਕੌਰ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਦੇ ਪਿੰਡ ਪਹੁੰਚੇ। ''ਆਪਣੀ ਧੀ ਨੂੰ ਪੜ੍ਹਾਓ ਅਤੇ ਵੱਡਾ ਕਰੋ।'' ਇਸ ਦੀ ਮਿਸਾਲ ਨਵਨੀਤ ਕੌਰ ਖੁਦ ਸਾਬਤ ਕਰ ਰਹੀ ਹੈ। ਪੀ.ਐੱਮ. ਮੋਦੀ ਹਮੇਸ਼ਾ ਕਹਿੰਦੇ ਹਨ ਕਿ ਬੇਟੀ ਦੀ ਤਰੱਕੀ ਅਤੇ ਸਫਲਤਾ ਦੇਸ਼ ਦੀ ਤਰੱਕੀ ਤੇ ਸਫਲਤਾ ਹੈ। ਬੇਟੀ ਦੀ ਤਰੱਕੀ ਅਤੇ ਕਾਮਯਾਬੀ ਤੋਂ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਇਸ ਮੌਕੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਪ੍ਰਦੀਪ ਸਿੰਘ ਭੁੱਲਰ, ਚੰਦਰਸ਼ੇਖਰ ਸ਼ਰਮਾ, ਅਮਿਤ ਵਾਲਮੀਕੀ, ਜ਼ਿਲ੍ਹਾ ਪ੍ਰਧਾਨ ਸਤਿੰਦਰ ਸਿੰਘ ਮਾਕੋਵਾਲ, ਸੁਖਦੇਵ ਸਿੰਘ ਚਵਿੰਡਾ, ਪਰਮਜੀਤ ਪੰਮਾ, ਵਿਕਰਮ ਰੰਧਾਵਾ, ਉਦੇ ਕੁਮਾਰ, ਕਈ ਪਿੰਡਾਂ ਦੇ ਸਰਪੰਚ, ਬਲਾਕ ਸੰਮਤੀ ਮੈਂਬਰ, ਮੰਡਲ ਪ੍ਰਧਾਨ ਆਦਿ ਆਗੂ ਸ਼ਾਮਲ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।