ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

Wednesday, Jul 17, 2024 - 05:15 PM (IST)

ਦਰੱਖਤ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਪਿੰਡ ਬਰਕੰਦੀ ਕੋਲ ਬੁੱਧਵਾਰ ਸਵੇਰੇ ਕਰੀਬ 9 ਵਜੇ ਖੇਤਾਂ ਵਿਚ ਲੱਗੇ ਦਰੱਖਤ ਨਾਲ ਇਕ ਨੌਜਵਾਨ ਦੀ ਲਾਸ਼ ਲਟਕਦੀ ਮਿਲੀ। ਦੱਸਣਯੋਗ ਹੈ ਕਿ ਸਰਬਜੀਤ ਸਿੰਘ ਉਰਫ਼ ਸਾਬਾ (29) ਪੁੱਤਰ ਸੁਖਮੰਦਰ ਸਿੰਘ ਨਿਵਾਸੀ ਦਸਮੇਸ਼ ਨਗਰ ਸ੍ਰੀ ਮੁਕਤਸਰ ਸਾਹਿਬ ਵਿਆਹਿਆ ਹੋਇਆ ਹੈ ਅਤੇ ਉਸ ਦੇ ਦੋ ਬੱਚੇ ਹਨ। ਦੋ ਦਿਨਾਂ ਤੋਂ ਉਹ ਪੇਟ ਦੀ ਇਨਫੈਕਸ਼ਨ ਕਾਰਨ ਬੀਮਾਰ ਸੀ।

ਅੱਜ ਬੁੱਧਵਾਰ ਸਵੇਰੇ ਉਸ ਨੇ ਤਬੀਅਤ ਖਰਾਬ ਹੋਣ ਬਾਰੇ ਪਰਿਵਾਰ ਨੂੰ ਕਿਹਾ। ਸਵੇਰੇ ਸਾਢੇ ਅੱਠ ਵਜੇ ਉਹ ਘਰੋਂ ਕੰਮ ’ਤੇ ਚਲਾ ਗਿਆ ਪਰ ਕੁਝ ਸਮੇਂ ਬਾਅਦ ਪਰਿਵਾਰ ਨੂੰ ਸੂਚਨਾ ਮਿਲੀ ਕਿ ਸਰਬਜੀਤ ਦੀ ਲਾਸ਼ ਮੁਕਤਸਰ ਮਲੋਟ ਰੋਡ ਬਰਕੰਦੀ ਕੋਲ ਲੱਗੇ ਦਰੱਖਤ ਨਾਲ ਲਟਕੀ ਹੋਈ ਹੈ। ਥਾਣਾ ਸਦਰ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ’ਚ ਰਖਵਾ ਦਿੱਤੀ ਗਈ ਹੈ। ਪਰਿਵਾਰ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


author

Gurminder Singh

Content Editor

Related News