ਕੋਰੋਨਾ ਕਾਲ ''ਚ ਟਰੱਕਾਂ ਵਾਲਿਆਂ ਨੂੰ ਦੂਹਰੀ ਮਾਰ, ਖੜ੍ਹੀ ਹੋਈ ਨਵੀਂ ਮੁਸੀਬਤ

Tuesday, Jun 01, 2021 - 09:26 AM (IST)

ਕੋਰੋਨਾ ਕਾਲ ''ਚ ਟਰੱਕਾਂ ਵਾਲਿਆਂ ਨੂੰ ਦੂਹਰੀ ਮਾਰ, ਖੜ੍ਹੀ ਹੋਈ ਨਵੀਂ ਮੁਸੀਬਤ

ਪਟਿਆਲਾ (ਜ. ਬ.) : ਕੋਰੋਨਾ ਕਾਲ ’ਚ ਪਹਿਲਾਂ ਹੀ ਮੰਦਹਾਲੀ ਦੀ ਮਾਰ ਝੱਲ ਰਹੇ ਟਰਾਂਸਪੋਰਟ ਸੈਕਟਰ ਲਈ ਹੁਣ ਨਵੀਂ ਬਿਪਤਾ ਖੜ੍ਹੀ ਹੋ ਗਈ ਹੈ। ਸਰਕਾਰ ਵੱਲੋਂ ਟਰੱਕਾਂ ਦੇ ਬਕਾਇਆ ਟੈਕਸ ’ਤੇ 18 ਫ਼ੀਸਦੀ ਵਿਆਜ ਅਤੇ 2100 ਰੁਪਏ ਸਲਾਨਾ ਪੈਨਲਟੀ ਵੱਖਰੇ ਤੌਰ ’ਤੇ ਵਸੂਲੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਵੈਰੜ ਨੇ ਦੱਸਿਆ ਕਿ ਕੋਰੋਨਾ ਕਾਲ ’ਚ ਪੰਜਾਬ ਸਰਕਾਰ ਨੇ ਟਰਾਂਸਪੋਰਟ ਸੈਕਟਰ ਨੂੰ ਰਾਹਤ ਤਾਂ ਕੀ ਦੇਣੀ ਸੀ, ਉਲਟਾ ਟਰੱਕਾਂ ਦੇ ਬਕਾਇਆ ਟੈਕਸਾਂ ’ਤੇ 18 ਫ਼ੀਸਦੀ ਵਿਆਜ ਤੇ 2100 ਰੁਪਏ ਸਲਾਨਾ ਪੈਨਲਟੀ ਵਸੂਲੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਾਰਾਜ਼ ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਕੈਪਟਨ ਨੇ ਸੁੱਟਿਆ ਨਵਾਂ ਪਾਸਾ, ਇਨ੍ਹਾਂ ਕੰਮਾਂ ਨੂੰ ਦਿੱਤੀ ਹਰੀ ਝੰਡੀ

ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਰਸੀਦਾਂ ਵਿਖਾਉਂਦਿਆਂ ਪਰਮਜੀਤ ਸਿੰਘ ਵੈਰੜ ਨੇ ਦੱਸਿਆ ਕਿ ਜਦੋਂ ਟਰੱਕਾਂ ਵਾਲੇ ਆਪਣੀ ਐੱਚ. ਪੀ. ਕੈਂਸਲ ਕਰਵਾਉਣ ਜਾਂਦੇ ਹਨ ਤਾਂ ਉਨ੍ਹਾਂ ਦਾ ਪਿਛਲਾ ਬਕਾਇਆ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ’ਚ ਇਕ ਟਰੱਕ ਦਾ 14500 ਰੁਪਏ ਟੈਕਸ ਬਕਾਇਆ ਸੀ। ਵਿਭਾਗ ਨੇ ਇਸ ’ਤੇ 12293 ਰੁਪਏ ਵਿਆਜ ਅਤੇ 10500 ਪੈਨਲਟੀ ਵੱਖਰੇ ਤੌਰ ’ਤੇ ਵਸੂਲੀ ਅਤੇ ਕੁੱਲ 37293 ਰੁਪਏ ਵਸੂਲ ਲਿਆ। ਇਸੇ ਤਰੀਕੇ ਜਲੰਧਰ ’ਚ ਟਰੱਕ ਦਾ 92000 ਟੈਕਸ ਬਕਾਇਆ ਸੀ। ਇਸ ’ਤੇ 36960 ਰੁਪਏ ਵਿਆਜ ਤੇ 8000 ਰੁਪਏ ਪੈਨਲਟੀ ਮਤਲਬ ਕੁੱਲ 45510 ਰੁਪਏ ਰਹਿੰਦੇ 92000 ਰੁਪਏ ਟੈਕਸ ਤੋਂ ਇਲਾਵਾ ਵਸੂਲ ਲਏ। ਇਸ ਤਰੀਕੇ ਹੀ ਅਣਗਿਣਤ ਟਰੱਕਾਂ ਤੋਂ ਵਸੂਲੀ ਪੰਜਾਬ ਸਰਕਾਰ ਇਸ ਕੋਰੋਨਾ ਕਾਲ ’ਚ ਕਰ ਰਹੀ ਹੈ।

ਇਹ ਵੀ ਪੜ੍ਹੋ : CBSE 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਜ਼ਰੂਰੀ ਖ਼ਬਰ, ਸਰਕਾਰ ਅੱਜ ਕਰ ਸਕਦੀ ਹੈ ਵੱਡਾ ਐਲਾਨ

ਉਨ੍ਹਾਂ ਕਿਹਾ ਕਿ ਟਰੱਕ ਆਪਰੇਟਰ ਤਾਂ ਪਹਿਲਾਂ ਹੀ ਤਬਾਹ ਹੋ ਚੁੱਕੇ ਹਨ। ਪਿਛਲੇ ਸਾਢੇ 4 ਸਾਲਾਂ ਮਤਲਬ ਕਿ ਜਦੋਂ ਦੀ ਕਾਂਗਰਸ ਸਰਕਾਰ ਆਈ ਹੈ, ਉਸ ਦੌਰਾਨ 45000 ਟਰੱਕ ਕਬਾੜ ’ਚ ਵਿਕ ਚੁੱਕੇ ਹਨ ਤੇ ਰਹਿੰਦੇ ਵਿਕਣ ਦੀ ਤਿਆਰੀ 'ਚ ਹਨ। ਪਰਮਜੀਤ ਸਿੰਘ ਵੈਰੜ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ, ਸਗੋਂ ਟਰੱਕ ਆਪਰੇਟਰਾਂ ਨੂੰ 100 ਰੁਪਏ ਪੈਟਰੋਲ ’ਤੇ ਤਰਕਰੀਬਨ ਇੰਨਾ ਹੀ ਮਹਿੰਗਾ ਡੀਜ਼ਲ ਖਰੀਦਣਾ ਪੈ ਰਿਹਾ ਹੈ, ਜਿਸ ਨੇ ਸਾਰਾ ਸੈਕਟਰ ਹੀ ਤਬਾਹ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਾਨੂੰ ਤੇਲ ਕੀਮਤਾਂ ਅਤੇ ਪੈਨਲਟੀ ’ਤੇ ਵਿਆਜ ਖ਼ਤਮ ਕਰ ਕੇ ਤੁਰੰਤ ਰਾਹਤ ਨਾ ਦਿੱਤੀ ਤਾਂ ਆਉਂਦੇ ਦਿਨਾਂ ’ਚ ਇਹ ਸੈਕਟਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News