ਪੰਜਾਬ 'ਚ ਬਦਲੀਆਂ ਦਾ ਦੌਰ ਜਾਰੀ! ਕਈ ਜ਼ਿਲ੍ਹਿਆਂ ਦੇ ਅਫ਼ਸਰ ਕੀਤੇ ਇੱਧਰੋਂ-ਉੱਧਰ
Monday, Sep 09, 2024 - 03:20 PM (IST)
ਲੁਧਿਆਣਾ (ਹਿਤੇਸ਼): ਪੰਜਾਬ ਦੇ ਸਰਕਾਰੀ ਵਿਭਾਗਾਂ ਵਿਚ ਸ਼ੁਰੂ ਹੋਇਆ ਅਫ਼ਸਰਾਂ ਦੀਆਂ ਬਦਲੀਆਂ ਦਾ ਦੌਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਰਧਾਰਿਤ ਡੈੱਡਲਾਈਨ ਖ਼ਤਮ ਹੋਣ ਮਗਰੋਂ ਵੀ ਜਾਰੀ ਹੈ। ਹੁਣ PWD ਵਿਭਾਗ ਨੇ ਕਈ ਜ਼ਿਲ੍ਹਿਆਂ ਦੇ ਚੀਫ਼ ਇੰਜੀਨੀਅਰ ਦਾ ਚਾਰਜ ਬਦਲ ਦਿੱਤਾ ਹੈ। ਇਸ ਸਬੰਧੀ PWD ਵਿਭਾਗ ਦੇ ਪ੍ਰਿੰਸੀਪਲ ਸਕੱਤਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਗਗਨਦੀਪ ਸਿੰਘ ਤੋਂ 4 ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਦੇ ਚੀਫ਼ ਇੰਜੀਨੀਅਰ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ, ਉਨ੍ਹਾਂ ਕੋਲ ਸੈਂਟਰਲ ਸਰਕਲ ਦੀ ਜਗ੍ਹਾ ਹੁਣ ਸਿਰਫ਼ ਕੁਆਲਟੀ ਕੰਟਰੋਲ ਅਤੇ ਚੀਫ਼ ਵਿਜੀਲੈਂਸ ਅਫ਼ਸਰ ਦਾ ਚਾਰਜ ਰਹਿ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਨੈਸ਼ਨਲ ਹਾਈਵੇਅ ਰਹੇਗਾ ਜਾਮ! ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ
ਜਿੱਥੋਂ ਤਕ ਲੁਧਿਆਣਾ, ਜਲੰਧਰ, ਪਠਾਨਕੋਟ, ਹੁਸ਼ਿਆਰਪੁਰ ਦੇ ਚੀਫ਼ ਇੰਜੀਨੀਅਰ ਦਾ ਸਵਾਲ ਹੈ, ਉਸ ਦਾ ਚਾਰਜ ਰਮੇਸ਼ ਬੈਂਸ ਨੂੰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਵਿਪਨ ਬੰਸਲ ਨੂੰ ਚੀਫ਼ ਇੰਜੀਨੀਅਰ ਬਣਨ ਮਗਰੋਂ ਨਾਰਥ ਸਰਕਲ ਦੇ ਅਧੀਨ ਆਉਂਦੇ ਅੰਮ੍ਰਿਤਸਰ ਤੇ ਜਲੰਧਰ 1 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਲਈ ਬਾਕਾਇਦਾ ਮੁੱਖ ਮੰਤਰੀ ਦੀ ਮੰਜ਼ੂਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8