ਗੈਰ-ਸਰਹੱਦੀ ਖੇਤਰ 'ਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ : ਰਾਜਪਾਲ ਖਨੌਰੀ

Tuesday, May 26, 2020 - 01:04 PM (IST)

ਗੈਰ-ਸਰਹੱਦੀ ਖੇਤਰ 'ਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ : ਰਾਜਪਾਲ ਖਨੌਰੀ

ਸੰਗਰੂਰ : 3582 ਅਧਿਆਪਕ ਜੁਲਾਈ 2018 ਤੋਂ ਸਿੱਖਿਆ ਵਿਭਾਗ 'ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ 'ਚ ਅਹਿਮ ਯੋਗਦਾਨ ਪਾ ਰਹੇ ਹਨ ਅਤੇ ਵੱਖ-ਵੱਖ ਮੌਕਿਆਂ 'ਤੇ ਸਿੱਖਿਆ ਸਕੱਤਰ ਵੱਲੋਂ 3582 ਅਧਿਆਪਕਾਂ ਦੀ ਪ੍ਰਸ਼ੰਸਾ ਵੀ ਕਰ ਚੁੱਕੇ ਹਨ। ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੇ ਤਿੰਨ ਸਾਲ ਤੱਕ ਬਦਲੀ ਨਾ ਕਰਵਾਉਣ ਦੀ ਸ਼ਰਤ ਲਗਾਈ ਹੋਈ ਸੀ ਪਰ ਪੰਜਾਬ ਕੈਬਨਿਟ ਨੇ 2 ਮਈ ਨੂੰ ਤਿੰਨ ਸਾਲ ਵਾਲੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਸੀ। ਭਾਵ ਜਿਨ੍ਹਾਂ ਅਧਿਆਪਕਾਂ ਦੀ ਸੇਵਾ ਸਰਹੱਦੀ ਖੇਤਰਾਂ 'ਚ ਕੁਝ ਮਹੀਨੇ ਹੋ ਗਈ ਹੈ, ਉਹ ਇਸ ਵਾਰ ਆਨਲਾਈਨ ਬਦਲੀ ਲਈ ਅਪਲਾਈ ਕਰ ਸਕਦੇ ਹਨ ਪਰ ਕੈਬਨਿਟ ਫੈਸਲਾ ਸਿਰਫ ਸਰਹੱਦੀ ਖੇਤਰਾਂ ਦੇ ਅਧਿਆਪਕਾਂ 'ਤੇ ਹੀ ਲਾਗੂ ਕੀਤਾ ਹੈ, ਜੋ ਅਧਿਆਪਕ ਗੈਰ-ਸਰਹੱਦੀ ਖੇਤਰ 'ਚ ਸੇਵਾ ਕਰ ਰਹੇ ਹਨ, ਉਨ੍ਹਾਂ ਦੀ ਬਦਲੀ ਦੀ ਸ਼ਰਤ ਤਿੰਨ ਸਾਲ ਹੀ ਰੱਖੀ ਹੋਈ ਹੈ । ਅਧਿਆਪਕ ਯੂਨੀਅਨ ਦੇ ਸਰਪ੍ਰਸਤ ਰਾਜਪਾਲ ਖਨੌਰੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੈਰ-ਸਰਹੱਦੀ ਖੇਤਰ ਦੇ ਅਧਿਆਪਕਾਂ ਨੂੰ ਵੀ ਇਸ ਵਾਰ ਆਨਲਾਈਨ ਬਦਲੀ ਵਿੱਚ ਮੌਕਾ ਦਿੱਤਾ ਜਾਵੇ ।

ਯੂਨੀਅਨ ਸਰਪ੍ਰਸਤ ਰਾਜਪਾਲ ਖਨੌਰੀ ਨੇ ਕਿਹਾ ਕਿ ਸਾਡੇ ਖਨੌਰੀ ਤੋਂ ਹੀ ਕੁਝ ਅਧਿਆਪਕ ਜਲੰਧਰ ਜ਼ਿਲ੍ਹੇ ਦੇ ਲੋਹੀਆਂ ਖਾਸ 'ਚ ਸੇਵਾ ਕਰ ਰਹੇ ਹਨ, ਜੋ ਕਿ ਖਨੌਰੀ ਤੋਂ 225 ਕਿਲੋਮੀਟਰ ਹੈ। ਬਹੁਤ ਸਾਰੇ ਅਧਿਆਪਕ ਸਾਥੀ ਮਾਲਵੇ ਤੋਂ ਦੁਆਬੇ ਵਿੱਚ ਸੇਵਾ ਕਰ ਰਹੇ ਹਨ । ਜਿਨ੍ਹਾਂ ਨੂੰ ਸਫਰ 200 ਕਿਲੋਮੀਟਰ ਦੇ ਲੱਗਭਗ ਪੈਂਦਾ ਹੈ। 9 ਯੂਨੀਅਨ ਆਗੂਆਂ ਨੇ ਕਿਹਾ ਕਿ ਜਿਹੜੇ ਅਧਿਆਪਕ ਸਰਹੱਦੀ ਖੇਤਰ 'ਚ ਸੇਵਾ ਕਰ ਰਹੇ ਹਨ, ਉਹ ਵੀ ਹੁਣ ਬਦਲੀ ਕਰਵਾ ਕੇ ਗੈਰ-ਸਰਹੱਦੀ ਖੇਤਰ 'ਚ ਆਉਣਗੇ ਅਤੇ ਗੈਰ-ਸਰਹੱਦੀ ਖੇਤਰ ਵਾਲੇ ਅਧਿਆਪਕਾਂ ਨੇ ਵੀ ਬਦਲੀ ਹੁਣ ਗੈਰ-ਸਰਹੱਦੀ ਖੇਤਰ ਵਿੱਚ ਹੀ ਕਰਾਉਣੀ ਹੈ। ਇਸ ਲਈ ਗੈਰ-ਸਰਹੱਦੀ ਖੇਤਰਾਂ ਵਿੱਚ ਕਿਤੇ ਵੀ ਸਟਾਫ ਦੀ ਕੋਈ ਘਾਟ ਨਹੀਂ ਰਹੇਗੀ। 3582 ਅਧਿਆਪਕ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੈਰ-ਸਰਹੱਦੀ ਖੇਤਰਾਂ ਵਿੱਚ ਜੋ ਅਧਿਆਪਕ ਸੇਵਾ ਕਰ ਰਹੇ ਹਨ, ਉਨ੍ਹਾਂ ਸਭ ਨੂੰ ਇਸ ਵਾਰ ਪੋਰਟਲ ਵਿੱਚ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਯੂਨੀਅਨ ਨੇ ਮਾਨਯੋਗ ਸਿੱਖਿਆ ਮੰਤਰੀ ਸ਼੍ਰੀ ਵਿਜੈਇੰਦਰ ਸਿੰਗਲਾ ਜੀ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੂੰ ਬੇਨਤੀ ਕੀਤੀ ਹੈ ਕਿ ਅਪਲਾਈ ਦੀ ਮਿਤੀ ਨੂੰ ਅੱਗੇ ਵਧਾ ਕੇ ਗੈਰ-ਸਰਹੱਦੀ ਅਧਿਆਪਕਾਂ ਨੂੰ ਵੀ ਇਸ ਵਾਰ ਬਦਲੀ ਦਾ ਮੌਕਾ ਦਿੱਤਾ ਜਾਵੇ। ਇਸ ਮੌਕੇ  ਸ਼ਾਮ ਪਾਤੜਾਂ, ਪ੍ਰਫੈਸਰ ਅਮਨਦੀਪ ਸਿੰਘ ਹੰਜਰਾ ਖਨੌਰੀ , ਸੰਦੀਪ ਖਨੌਰੀ, ਗੁਰਬਚਨ ਸਿੰਘ ਬਨਾਰਸੀ, ਮੈਡਮ ਊਸ਼ਾ, ਮੈਡਮ ਸੰਜੇ ਦੇਵੀ, ਅਸ਼ੋਕ ਚੱਠਾਅਤੇ ਸੰਦੀਪ ਅਨਦਾਣਾ ਨੇ ਵੀ ਇਨ੍ਹਾਂ ਮੰਗਾਂ ਲਈ ਆਪਣੀ ਸਹਿਮਤੀ ਪ੍ਰਗਟਾਈ ਹੈ।


author

Anuradha

Content Editor

Related News