ਧੁੰਦ ਕਾਰਨ ਕਈ ਟ੍ਰੇਨਾਂ ਫ਼ਿਰ ਹੋਈਆਂ ਲੇਟ, ਠੰਡ ''ਚ ਉਡੀਕ ਕਰਨਾ ਯਾਤਰੀਆਂ ਲਈ ਬਣਿਆ ਮੁਸੀਬਤ
Friday, Jan 17, 2025 - 05:51 AM (IST)
ਜਲੰਧਰ (ਪੁਨੀਤ)- ਰੇਲਵੇ ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ, ਰੀ-ਸ਼ਡਿਊਲਿੰਗ ਤੇ ਧੁੰਦ ਕਾਰਨ ਵੱਖ-ਵੱਖ ਟਰੇਨਾਂ ਦੇਰੀ ਨਾਲ ਜਲੰਧਰ ਅਤੇ ਕੈਂਟ ਸਟੇਸ਼ਨਾਂ ’ਤੇ ਪੁੱਜੀਆਂ, ਜੋ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ। ਅੱਜ ਸਵੇਰੇ ਅਤੇ ਰਾਤ ਸਿਟੀ ਸਟੇਸ਼ਨ ’ਤੇ ਭਾਰੀ ਧੁੰਦ ਦੇਖਣ ਨੂੰ ਮਿਲੀ। ਸਿਟੀ ਸਟੇਸ਼ਨ ’ਤੇ ਧੁੰਦ ਕਾਰਨ 50 ਮੀਟਰ ਤੋਂ ਜ਼ਿਆਦਾ ਵਿਜ਼ੀਬਿਲਟੀ ਸੰਭਵ ਨਹੀਂ ਸੀ, ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬਾਹਰੀ ਇਲਾਕਿਆਂ ’ਚ ਧੁੰਦ ਜ਼ਿਆਦਾ ਪੈ ਗਈ ਹੋਵੇਗੀ।
ਇਹ ਵੀ ਪੜ੍ਹੋ- ਹੁਣ ਦੁਬਾਰਾ ਪਵੇਗੀ ਕੜਾਕੇ ਦੀ ਠੰਡ ! ਇਕ ਵਾਰ ਫ਼ਿਰ ਜਾਰੀ ਹੋ ਗਿਆ ਅਲਰਟ
ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ 22488 ਆਪਣੇ ਨਿਰਧਾਰਿਤ ਸਮੇਂ ਤੋਂ ਸਾਢੇ 9 ਵਜੇ ਦੇ ਕਰੀਬ 35 ਮਿੰਟ ਦੀ ਦੇਰੀ ਨਾਲ 10 ਵਜੇ ਤੋਂ ਬਾਅਦ ਕੈਂਟ ਸਟੇਸ਼ਨ ਪਹੁੰਚੀ। ਡਾ. ਅੰਬੇਡਕਰ ਨਗਰ ਤੋਂ ਵੈਸ਼ਨੋ ਦੇਵੀ ਜਾਣ ਵਾਲੀ 12919 ਮਾਲਵਾ ਐਕਸਪ੍ਰੈੱਸ ਆਪਣੇ ਨਿਰਧਾਰਤ ਸਮੇਂ ਤੋਂ 3 ਘੰਟੇ ਦੀ ਦੇਰੀ ਨਾਲ ਦੁਪਹਿਰ 1.30 ਵਜੇ ਕੈਂਟ ਪਹੁੰਚੀ। ਜੈਨਗਰ ਤੋਂ ਅੰਮ੍ਰਿਤਸਰ ਜਾਣ ਵਾਲੀ 14673 ਸ਼ਹੀਦ ਐਕਸਪ੍ਰੈੱਸ ਢਾਈ ਘੰਟੇ ਲੇਟ ਹੋਣ ਕਾਰਨ 5.50 ਵਜੇ ਸਿਟੀ ਸਟੇਸ਼ਨ ਪਹੁੰਚੀ।
ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਜੰਗਲਾਂ 'ਚ ਛੱਡ ਰਹੇ 'ਡੌਂਕਰ', ਤਸ਼ੱਦਦ ਐਨਾ ਕਿ ਮੂੰਹੋਂ ਮੰਗ ਰਹੇ ਮੌਤ ਦੀ 'ਭੀਖ਼'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e