ਧੁੰਦ ਤੇ ਕੋਹਰੇ ਕਾਰਣ ਰੱਦ ਕੀਤੀਆਂ ਟਰੇਨਾਂ ਇਕ ਮਹੀਨਾ ਹੋਰ ਨਹੀਂ ਚੱਲਣਗੀਆਂ

Wednesday, Feb 19, 2020 - 08:43 PM (IST)

ਧੁੰਦ ਤੇ ਕੋਹਰੇ ਕਾਰਣ ਰੱਦ ਕੀਤੀਆਂ ਟਰੇਨਾਂ ਇਕ ਮਹੀਨਾ ਹੋਰ ਨਹੀਂ ਚੱਲਣਗੀਆਂ

ਫਿਰੋਜ਼ਪੁਰ, (ਮਲਹੋਤਰਾ)- ਰੇਲਵੇ ਵਿਭਾਗ ਵੱਲੋਂ ਧੁੰਦ ਅਤੇ ਕੋਹਰੇ ਦੇ ਸੀਜ਼ਨ ਨੂੰ ਧਿਆਨ ’ਚ ਰੱਖਦੇ ਹੋਏ 15 ਦਸੰਬਰ ਤੋਂ 29 ਫਰਵਰੀ ਤਕ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ’ਚੋਂ 22 ਗੱਡੀਆਂ ਨੂੰ ਇਕ ਮਹੀਨਾ ਹੋਰ ਰੱਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉੱਤਰ ਰੇਲਵੇ ਹੈੱਡ ਕੁਆਰਟਰ ਤੋਂ ਜਾਰੀ ਸੂਚਨਾ ਅਨੁਸਾਰ ਪਹਿਲੇ ਹੁਕਮ ਤਹਿਤ ਰੱਦ ਕੀਤੀਆਂ ਗਈਆਂ ਸਾਰੀਆਂ ਗੱਡੀਆਂ ’ਚੋਂ ਹੇਠ ਲਿਖੀਆਂ 22 ਗੱਡੀਆਂ ਨੂੰ ਇਕ ਮਹੀਨੇ ਲਈ ਹੋਰ ਰੱਦ ਕਰ ਦਿੱਤਾ ਗਿਆ ਹੈ। ਮੌਸਮ ਦੇ ਅਨੁਕੂਲ ਹੁੰਦਿਆਂ ਹੀ ਇਹ ਗੱਡੀਆਂ ਦੁਬਾਰਾ ਟਰੈਕ ’ਤੇ ਆ ਜਾਣਗੀਆਂ।

ਰੱਦ ਕੀਤੀਆਂ ਗੱਡੀਆਂ

ਗੱਡੀ ਸੰਖਿਆ 14605, 14606 ਜੰਮੂਤਵੀ-ਹਰਿਦੁਆਰ।

ਗੱਡੀ ਸੰਖਿਆ 14615, 14616 ਅੰਮ੍ਰਿਤਸਰ-ਲਾਲਕੂਆਂ।

ਗੱਡੀ ਸੰਖਿਆ 22423, 22424 ਅੰਮ੍ਰਿਤਸਰ-ਗੌਰਖਪੁਰ।

ਗੱਡੀ ਸੰਖਿਆ 16673, 14674 ਅੰਮ੍ਰਿਤਸਰ-ਜੈਨਗਰ।

ਗੱਡੀ ਸੰਖਿਆ 14617, 14618 ਅੰਮ੍ਰਿਤਸਰ-ਬਣਮੰਖੀ।

ਗੱਡੀ ਸੰਖਿਆ 19611, 19614 ਅੰਮ੍ਰਿਤਸਰ-ਅਜਮੇਰ।

ਗੱਡੀ ਸੰਖਿਆ 14713, 14714 ਜੰਮੂਤਵੀ-ਸ਼੍ਰੀ ਗੰਗਾਨਗਰ।

ਗੱਡੀ ਸੰਖਿਆ 13005, 13006 ਅੰਮ੍ਰਿਤਸਰ-ਹਾਵਡ਼ਾ।

ਗੱਡੀ ਸੰਖਿਆ 15211, 15212 ਅੰਮ੍ਰਿਤਸਰ-ਦਰਭੰਗਾ।

ਗੱਡੀ ਸੰਖਿਆ 13307, 13308 ਫਿਰੋਜ਼ਪੁਰ-ਧਨਬਾਦ।

ਗੱਡੀ ਸੰਖਿਆ 13151, 13152 ਜੰਮੂਤਵੀ-ਕਲਕੱਤਾ।


author

Bharat Thapa

Content Editor

Related News