ਚੰਗੀ ਖ਼ਬਰ: 8 ਮਹੀਨਿਆਂ ਮਗਰੋਂ ਅੱਜ ਚੱਲਣਗੀਆਂ 'ਰੇਲਾਂ', ਐਲਾਨ ਹੁੰਦੇ ਹੀ ਉਮੜੀ ਯਾਤਰੀਆਂ ਦੀ ਭੀੜ

11/24/2020 1:03:13 PM

ਚੰਡੀਗੜ੍ਹ (ਲਲਨ) : ਕੋਰੋਨਾ ਲਾਗ ਦੀ ਬੀਮਾਰੀ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ 8 ਮਹੀਨੇ ਬਾਅਦ ਮੰਗਲਵਾਰ ਤੋਂ ਰੇਲ ਗੱਡੀਆਂ ਮੁੜ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਂਕਿ ਰੇਲਵੇ ਵੱਲੋਂ ਕੁੱਝ ਵਿਸ਼ੇਸ਼ ਰੇਲਾਂ ਦਾ ਸੰਚਾਲਨ ਕੀਤਾ ਗਿਆ ਸੀ, ਜੋ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਹੋ ਕੇ ਲੰਘਦੀਆਂ ਸਨ ਪਰ ਚੰਡੀਗੜ੍ਹ ਤੋਂ ਪਹਿਲੀ ਰੇਲ ਮੰਗਲਵਾਰ ਨੂੰ ਚੱਲੇਗੀ।

ਇਹ ਵੀ ਪੜ੍ਹੋ : ਪੰਜਾਬ 'ਚ 'ਠੰਡ' ਨੇ ਤੋੜਿਆ ਬੀਤੇ 10 ਸਾਲਾਂ ਦਾ ਰਿਕਾਰਡ, ਅਜੇ ਹੋਰ ਡਿਗੇਗਾ ਪਾਰਾ

ਸਾਰੇ ਕੋਚਾਂ ਨੂੰ ਸੈਨੀਟਾਈਜ਼ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਨੂੰ ਧਿਆਨ 'ਚ ਰੱਖ ਕੇ ਰੇਲਾਂ ਦੀ ਯਾਤਰਾ ਖ਼ਤਮ ਹੋਣ ਤੋਂ ਬਾਅਦ ਵਾਸ਼ਿੰਗ ਲਾਈਨ 'ਚ ਪੂਰੀ ਤਰ੍ਹਾਂ ਸੈਨੀਟਾਈਜ਼ ਕਰਨ ਤੋਂ ਬਾਅਦ ਹੀ ਟਰੈਕ ’ਤੇ ਦੁਬਾਰਾ ਉਤਰਨਗੀਆਂ। ਰੇਲਾਂ ਦੇ ਸੰਚਾਲਨ ਦੇ ਐਲਾਨ ਤੋਂ ਬਾਅਦ ਹੀ ਚੰਡੀਗੜ੍ਹ ਤੋਂ ਚੱਲਣ ਵਾਲੀਆਂ 4 ਰੇਲਾਂ ਫੁਲ ਹੋ ਚੁੱਕੀਆਂ ਹਨ। ਜਨਸ਼ਤਾਬਦੀ ਐਕਸਪ੍ਰੈੱਸ 'ਚ 27 ਨਵੰਬਰ ਤੱਕ ਵੇਟਿੰਗ ਲਿਸਟ 200 ਤੋਂ ਜ਼ਿਆਦਾ ਪਹੁੰਚ ਗਈ ਹੈ।

ਇਹ ਵੀ ਪੜ੍ਹੋ : 'ਲੁਧਿਆਣਾ ਬੱਸ ਅੱਡੇ' 'ਤੇ 2 ਘੰਟੇ ਲਈ ਆਵਾਜਾਈ ਠੱਪ, ਸਵਾਰੀਆਂ ਨੂੰ ਝੱਲਣੀ ਪਈ ਪਰੇਸ਼ਾਨੀ
ਕਾਲਕਾ-ਦਿੱਲੀ ਸ਼ਤਾਬਦੀ ਸੁਪਰਫਾਸਟ ਚਲਾਉਣ ਦੀ ਐਲਾਨ ਨਹੀਂ
ਰੇਲਵੇ ਵਲੋਂ ਕਾਲਕਾ-ਦਿੱਲੀ ਸ਼ਤਾਬਦੀ ਸੁਪਰਫਾਸਟ ਨੂੰ ਚਲਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਅਚਾਨਕ ਕਿਸਾਨ ਅੰਦੋਲਨ ਕਾਰਨ ਇਹ ਰੇਲ ਨਹੀਂ ਚੱਲ ਸਕੀ। ਰੇਲਵੇ ਬੋਰਡ ਵੱਲੋਂ ਅਜੇ ਇਸ ਰੇਲ ਨੂੰ ਚਲਾਉਣ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਸ ਸਬੰਧੀ ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਗੁਰਿੰਦਰ ਮੋਹਨ ਸਿੰਘ ਦਾ ਕਹਿਣਾ ਹੈ ਕਿ ਇਸ ਰੇਲ ਨੂੰ ਚਲਾਉਣ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਅਜੇ ਤੱਕ ਨਹੀ ਆਇਆ ਹੈ। ਜਦੋਂ ਤੱਕ ਰੇਲਵੇ ਬੋਰਡ ਵਲੋਂ ਹੁਕਮ ਨਹੀਂ ਆਵੇਗਾ, ਉਦੋਂ ਤੱਕ ਇਹ ਬੰਦ ਰਹੇਗੀ।

ਇਹ ਵੀ ਪੜ੍ਹੋ : ਜੀਜੇ ਨੇ ਕਬਰ 'ਚੋਂ ਕਢਵਾਈ ਜਣੇਪੇ ਮਗਰੋਂ ਮਰੀ ਸਾਲੀ ਦੀ ਲਾਸ਼, ਸੱਚਾਈ ਜਾਣ ਸਭ ਰਹਿ ਗਏ ਹੈਰਾਨ
ਕਈ ਟਰੇਨਾਂ ਅਜੇ ਵੀ ਰੱਦ
ਚੰਡੀਗੜ੍ਹ ਅਤੇ ਕਾਲਕਾ ਤੋਂ ਚੱਲਣ ਵਾਲੀਆਂ ਕਈ ਰੇਲਾਂ ਅਜੇ ਵੀ ਰੱਦ ਐਲਾਨੀਆਂ ਗਈਆਂ ਹਨ। ਇਨ੍ਹਾਂ 'ਚ ਕਾਲਕਾ ਤੋਂ ਚੱਲਣ ਵਾਲੀ ਬਾਂਦਰਾ ਸੁਪਰਫਾਸਟ, ਊਂਚਾਹਾਰ ਐਕਸਪ੍ਰੈੱਸ, ਕਾਲਕਾ ਮੇਲ, ਪੱਛਮ ਐਕਸਪ੍ਰੈੱਸ, ਜੈਪੁਰ ਇੰਟਰਸਿਟੀ ਵਰਗੀਆਂ ਮਹੱਤਵਪੂਰਣ ਰੇਲਾਂ ਸ਼ਾਮਲ ਹਨ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਂਦਰਾ ਸੁਪਰਫਾਸਟ ਅਤੇ ਊਂਚਾਹਾਰ ਐਕਸਪ੍ਰੈੱਸ ਦੇ ਸੰਚਾਲਨ ਨੂੰ ਲੈ ਕੇ ਸਭ ਤੋਂ ਜ਼ਿਆਦਾ ਫੋਨ ਆਉਂਦੇ ਹਨ।


 


Babita

Content Editor

Related News