ਪੰਜਾਬ ਦੀਆਂ 10 ਐਕਸਪ੍ਰੈੱਸ ਰੇਲ ਗੱਡੀਆਂ 1 ਫਰਵਰੀ ਤੱਕ ਰੱਦ

Thursday, Dec 17, 2020 - 11:02 AM (IST)

ਜੈਤੋ (ਪਰਾਸ਼ਰ): ਰੇਲਵੇ ’ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੁੰਦ ਦੀ ਮਾਰ ਪਈ ਹੈ। ਰੇਲ ਮੰਤਰਾਲਾ ਨੇ ਧੁੰਦ ਕਾਰਣ ਵਿਸ਼ੇਸ਼ ਮੇਲ ਅਤੇ ਐਕਸਪ੍ਰੈੱਸ ਟ੍ਰੇਨਾਂ ਨੂੰ ਅਸਥਾਈ ਤੌਰ ’ਤੇ ਰੱਦ ਕਰਨ ਅਤੇ ਅੰਸ਼ਕ ਤੌਰ ’ਤੇ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕੁਝ ਗੱਡੀਆਂ ਦੀਆਂ ਫੇਰੀਆਂ ਵੀ ਘੱਟ ਕੀਤੀ ਗਈਆਂ ਹਨ। ਰੇਲਵੇ ਦੇ ਅਨੁਸਾਰ ਮੰਤਰਾਲਾ ਨੇ ਕੁੱਲ 34 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ 21 ਟ੍ਰੇਨਾਂ ਦੇ ਫੇਰੇ ਘੱਟਾਏ ਗ‌ਏ ਹਨ।

ਇਹ ਵੀ ਪੜ੍ਹੋ: ਸੰਤ ਰਾਮ ਸਿੰਘ ਜੀ ਦੀ ਘਟਨਾ 'ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ, ਕੇਂਦਰ ਸਰਕਾਰ ਨੂੰ ਦਿੱਤੀ ਇਹ ਨਸੀਹਤ

ਇਨ੍ਹਾਂ ’ਚ ਪੰਜਾਬ ਦੀਆਂ 10 ਰੇਲ ਗੱਡੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ, ਜਿਸ ਵਿਚ ਰੇਲ ਨੰਬਰ 02054 - 02053 , 31 ਜਨਵਰੀ ਤੱਕ , 04674 , 18 ਦਸੰਬਰ ਤੋਂ 31 ਜਨਵਰੀ ਤੱਕ, 04673 , 19 ਦਸੰਬਰ ਤੋਂ 1 ਫਰਵਰੀ ਤੱਕ, 09611 ਅਜਮੇਰ-ਅੰਮ੍ਰਿਤਸਰ ਐਕਸਪ੍ਰੈੱਸ 17 ਦਸੰਬਰ ਤੋਂ 30 ਜਨਵਰੀ, 09614 ਅੰਮ੍ਰਿਤਸਰ-ਅਜਮੇਰ ਐਕਸਪ੍ਰੈੱਸ 18 ਤੋਂ 31 ਜਨਵਰੀ , 05933 ਦਿਬਰੂਗੜ੍ ਅੰਮ੍ਰਿਤਸਰ ਸਪੈਸ਼ਲ ਐਕਸਪ੍ਰੈੱਸ 22 ਦਸੰਬਰ ਤੋਂ 26 ਜਨਵਰੀ, 05934, 25 ਦਸੰਬਰ ਤੋਂ 29 ਜਨਵਰੀ ਤੱਕ, 02357 ਕੋਲਕਾਤਾ-ਅੰਮ੍ਰਿਤਸਰ ਐਕਸਪ੍ਰੈੱਸ 19 ਦਸੰਬਰ ਤੋਂ 30 ਜਨਵਰੀ ਅਤੇ 02358 , 21 ਦਸੰਬਰ ਤੋਂ 1 ਫਰਵਰੀ , 04712-11 , 31 ਜਨਵਰੀ ਤੱਕ ਰੱਦ ਅਤੇ ਅੰਸ਼ਕ ਤੌਰ ’ਤੇ ਰੱਦ ਰਹਿਣਗੀਆਂ।ਪੰਜਾਬ ’ਚ 24 ਸਤੰਬਰ ਤੋਂ ਰਾਜ ’ਚ ਰੇਲ ਗੱਡੀਆਂ ਕਿਸਾਨ ਅੰਦੋਲਨ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਪ‌ਈਆਂ ਹਨ।

ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਖ਼ੁਸ਼ੀਆਂ, ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਕਈ ਰੇਲ ਗੱਡੀਆਂ ਨੂੰ ਅੰਮ੍ਰਿਤਸਰ-ਤਰਨਤਾਰਨ- ਬਿਆਸ ਦੇ ਰਸਤੇ ਚਲਾਈਆਂ ਜਾ ਰਹੀਆਂ ਹਨ। ਜਦੋਂਕਿ ਕਈ ਅੰਬਾਲਾ ਤੋਂ ਵਾਪਸ ਕੀਤੀਆਂ ਜਾ ਰਹੀਆਂ ਹਨ ਅਤੇ ਪਿਛਲੇ ਕਈ ਹਫਤਿਆਂ ਤੋਂ ਅੰਬਾਲਾ ਤੋਂ ਅੰਮ੍ਰਿਤਸਰ ਲਈ ਅੰਸ਼ਕ ਤੌਰ ’ਤੇ ਰੱਦ ਕਰ ਦਿੱਤੀਆਂ ਗਈਆਂ ਹਨ।


Shyna

Content Editor

Related News