ਅੰਮ੍ਰਿਤਸਰ ’ਚ ਗੈਸ ਦੀ ਕਿੱਲਤ: ਬੁਕਿੰਗ ਦੇ ਬਾਵਜੂਦ ਨਹੀਂ ਮਿਲ ਰਹੇ ਸਿਲੰਡਰ
Friday, Mar 13, 2026 - 11:49 AM (IST)
ਅੰਮ੍ਰਿਤਸਰ (ਰਮਨ)- ਸ਼ਹਿਰ ਵਿਚ ਗੈਸ ਸਿਲੰਡਰਾਂ ਦੀ ਕਮੀ ਨੇ ਗੰਭੀਰ ਰੂਪ ਧਾਰ ਲਿਆ ਹੈ। ਘਰੇਲੂ ਅਤੇ ਕਮਰਸ਼ੀਅਲ ਦੋਹਾਂ ਕਿਸਮਾਂ ਦੇ ਸਿਲੰਡਰ ਉਪਲਬਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘਰਾਂ ਵਿਚ ਖਾਣਾ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਬੁਕਿੰਗ ਕਰਨ ਦੇ ਬਾਵਜੂਦ ਵੀ ਕਈ-ਕਈ ਦਿਨਾਂ ਤੱਕ ਸਿਲੰਡਰ ਦੀ ਡਿਲੀਵਰੀ ਨਹੀਂ ਮਿਲ ਰਹੀ। ਜਦੋਂ ਗੈਸ ਏਜੰਸੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫੋਨ ਬੰਦ ਮਿਲਦੇ ਹਨ ਜਾਂ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਬਦਲਿਆ ਮੌਸਮ ਦਾ ਮਿਜਾਜ਼
ਏਜੰਸੀਆਂ ’ਤੇ ‘ਆਊਟ ਆਫ ਸਟੋਕ’ ਦੇ ਬੋਰਡ, ਲੰਬੀਆਂ ਲਾਈਨਾਂ ਵਿਚ ਖੜ੍ਹੇ ਲੋਕ
ਸ਼ਹਿਰ ਦੀਆਂ ਕਈ ਗੈਸ ਏਜੰਸੀਆਂ ਦੇ ਬਾਹਰ ‘ਆਊਟ ਆਫ ਸਟੋਕ’ ਦੇ ਬੋਰਡ ਲੱਗੇ ਹੋਏ ਹਨ। ਸਿਲੰਡਰ ਦੀ ਆਸ ਵਿਚ ਲੋਕ ਕਈ-ਕਈ ਘੰਟੇ ਲੰਬੀਆਂ ਕਤਾਰਾਂ ਵਿਚ ਖੜ੍ਹੇ ਰਹਿੰਦੇ ਹਨ, ਜਿਸ ਕਾਰਨ ਲੋਕਾਂ ਦਾ ਰੋਜ਼ਾਨਾ ਜੀਵਨ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਕਮੀ ਦਾ ਅਸਰ ਹੁਣ ਰੈਸਟੋਰੈਂਟਾਂ ਅਤੇ ਹੋਟਲਾਂ ’ਤੇ ਵੀ ਪੈਣ ਲੱਗਾ ਹੈ, ਜਿੱਥੇ ਖਾਣ-ਪੀਣ ਦੀ ਸੇਵਾ ਪ੍ਰਭਾਵਿਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਗੈਸ ਦੀ ਕਿੱਲਤ ਦਰਮਿਆਨ ਸ੍ਰੀ ਦਰਬਾਰ ਸਾਹਿਬ ਪ੍ਰਬੰਧਕਾਂ ਦਾ ਬਿਆਨ, ਕੇਂਦਰ ਨੂੰ ਲਿੱਖੀ ਚਿੱਠੀ
ਦਿਹਾੜੀਦਾਰ ਮਜ਼ਦੂਰਾਂ ਲਈ ਬਣੀ ਵੱਡੀ ਮੁਸ਼ਕਲ
ਕਈ ਲੋਕ ਆਪਣਾ ਕੰਮ ਛੱਡ ਕੇ ਗੈਸ ਏਜੰਸੀਆਂ ਦੇ ਚੱਕਰ ਲਗਾ ਰਹੇ ਹਨ। ਖਾਸ ਕਰ ਕੇ ਦਿਹਾੜੀਦਾਰ ਮਜ਼ਦੂਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਰੋਜ਼ਗਾਰ ਛੱਡ ਕੇ ਸਿਲੰਡਰ ਲਈ ਲਾਈਨਾਂ ਵਿਚ ਖੜ੍ਹਾ ਹੋਣਾ ਪੈਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਦਾਅਵੇ ਹਾਲੇ ਤੱਕ ਹਕੀਕਤ ਵਿਚ ਨਹੀਂ ਬਦਲੇ, ਜਿਸ ਕਾਰਨ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ ਅਤੇ ਉਹ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਭਰ ਵਿੱਚ ਹੋਈ ਬੱਦਲਵਾਹੀ, ਜਾਣੋ ਕਦੋਂ ਪਵੇਗਾ ਮੀਂਹ
ਕਿੰਨੇ ਦਿਨ ਰਹੇਗੀ ਪ੍ਰੇਸ਼ਾਨੀ? ਲੋਕਾਂ ’ਚ ਵੱਡਾ ਸਵਾਲ
ਅੰਮ੍ਰਿਤਸਰ ਵਿਚ ਗੈਸ ਸਿਲੰਡਰਾਂ ਦੀ ਕਮੀ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਤ ਇਹ ਹਨ ਕਿ ਕਈ ਲੋਕ ਹੁਣ ਗੈਸ ਦੀ ਥਾਂ ਇਲੈਕਟ੍ਰਿਕ ਚੂਲ੍ਹੇ ਅਤੇ ਇੰਡਕਸ਼ਨ ਚੂਲ੍ਹੇ ਖਰੀਦਣ ਵੱਲ ਮੁੜ ਗਏ ਹਨ। ਇਲੈਕਟ੍ਰਾਨਿਕ ਬਾਜ਼ਾਰਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਇਲੈਕਟ੍ਰਿਕ ਚੂਲ੍ਹਿਆਂ ਅਤੇ ਇੰਡਕਸ਼ਨ ਦੀ ਮੰਗ ਵਿਚ ਅਚਾਨਕ ਤੇਜ਼ੀ ਆਈ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗੈਸ ਦੀ ਕਮੀ ਕਾਰਨ ਲੋਕ ਵੱਡੀ ਗਿਣਤੀ ਵਿਚ ਇੰਡਕਸ਼ਨ ਚੂਲ੍ਹੇ ਖਰੀਦ ਰਹੇ ਹਨ। ਮੰਗ ਵਧਣ ਕਾਰਨ ਇੰਡਕਸ਼ਨ ਚੂਲ੍ਹਿਆਂ ਦੀਆਂ ਕੀਮਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗੈਸ ਸਿਲੰਡਰਾਂ ਦੀ ਸਪਲਾਈ ਜਲਦੀ ਨਾਰਮਲ ਨਾ ਹੋਈ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ ਪੈ ਗਏ ਗੜ੍ਹੇ, ਫਿਰ ਬਦਲਿਆ ਮੌਸਮ ਦਾ ਮਿਜਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
