ਹੋਲੀ ਦੇ ਮੱਦੇਨਜ਼ਰ ਅੱਜ ਤੋਂ ਚੱਲੇਗੀ ਬਠਿੰਡਾ-ਵਾਰਾਣਸੀ ਹਫਤਾਵਾਰੀ ਐਕਸਪ੍ਰੈੱਸ ਵਿਸ਼ੇਸ਼ ਟ੍ਰੇਨ

Saturday, Feb 29, 2020 - 11:46 PM (IST)

ਹੋਲੀ ਦੇ ਮੱਦੇਨਜ਼ਰ ਅੱਜ ਤੋਂ ਚੱਲੇਗੀ ਬਠਿੰਡਾ-ਵਾਰਾਣਸੀ ਹਫਤਾਵਾਰੀ ਐਕਸਪ੍ਰੈੱਸ ਵਿਸ਼ੇਸ਼ ਟ੍ਰੇਨ

ਜੈਤੋ,(ਪਰਾਸ਼ਰ)-ਉੱਤਰੀ ਰੇਲਵੇ ਨੇ ਹੋਲੀ ਦੇ ਮੱਦੇਨਜ਼ਰ ਰੇਲ ਮੁਸਾਫਰਾਂ ਦੀ ਸਹੂਲਤ ਲਈ ਵੱਖ-ਵੱਖ ਸ਼ਹਿਰਾਂ ਤੋਂ ਵਿਸ਼ੇਸ਼ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ । ਜਾਣਕਾਰੀ ਮੁਤਾਬਕ ਬਠਿੰਡਾ-ਵਾਰਾਣਸੀ ਹਫ਼ਤਾਵਾਰੀ ਐਕਸਪ੍ਰੈੱਸ ਵਿਸ਼ੇਸ਼ ਟ੍ਰੇਨ 04998 ਬਠਿੰਡਾ ਤੋਂ 1 ਤੋਂ 8 ਮਾਰਚ ਤੱਕ ਅਤੇ 04997 ਵਾਰਾਣਸੀ ਤੋਂ 2 ਤੋਂ 9 ਮਾਰਚ ਤੱਕ ਚੱਲੇਗੀ । ਟ੍ਰੇਨ ਦਾ ਠਹਿਰਾਅ ਰਾਮਪੁਰਾਫੂਲ , ਬਰਨਾਲਾ , ਧੂਰੀ , ਨਾਭਾ , ਪਟਿਆਲਾ , ਰਾਜਪੁਰਾ , ਅੰਬਾਲਾ ਕੈਂਟ , ਜਗਾਧਰੀ , ਸਹਾਰਨਪੁਰ , ਲਕਸਰ , ਮੁਰਾਦਾਬਾਦ , ਬਰੇਲੀ , ਲਖਨਊ ਅਤੇ ਸੁਲਤਾਨਪੁਰ ਸਟੇਸ਼ਨਾਂ ਉੱਤੇ ਦੋਵੇਂ ਦਿਸ਼ਾਵਾਂ ਵਿਚ ਹੋਵੇਗਾ। ਅਨੰਦ ਵਿਹਾਰ ( ਟਰਮੀਨੈਂਟ) ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਟ੍ਰੇਨ 04401 ਅਨੰਦ ਵਿਹਾਰ ਤੋਂ ਸੋਮਵਾਰ ਅਤੇ ਵੀਰਵਾਰ ਨੂੰ 2 ਤੋਂ 12 ਮਾਰਚ ਤੱਕ ਅਤੇ 04402 ਸ਼੍ਰੀਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ 3 ਤੋਂ 13 ਮਾਰਚ ਤੱਕ ਚੱਲੇਗੀ। ਟ੍ਰੇਨ ਦਾ ਠਹਿਰਾਅ ਦੋਵੇਂ ਦਿਸ਼ਾਵਾਂ ਵਿਚ ਊਧਮਪੁਰ, ਜੰਮੂ-ਤਵੀ, ਪਠਾਨਕੋਟ ਕੈਂਟ, ਜਲੰਧਰ ਕੈਂਟ, ਲੁਧਿਆਣਾ, ਅੰਬਾਲਾ, ਕੈਂਟ, ਜਗਾਧਰੀ, ਯਮੁਨਾਨਗਰ, ਸਹਾਰਨਪੁਰ, ਮੁਜ਼ੱਫਰਨਗਰ, ਮੇਰਠ ਸਿਟੀ ਅਤੇ ਗਾਜ਼ੀਆਬਾਦ ਰਹੇਗਾ ਜਦੋਂਕਿ ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਵਾਰਾਣਸੀ ਡੁਪਲੀਕੇਟ ਬੇਗਮਪੁਰਾ ਐਕਸਪੈੱ੍ਰਸ 1 ਤੋਂ 8 ਮਾਰਚ ਤੱਕ ਅਤੇ 04611 ਵਾਰਾਣਸੀ ਤੋਂ ਮੰਗਲਵਾਰ 3 ਤੋਂ 10 ਮਾਰਚ ਤੱਕ ਕੱਟੜਾ ਲਈ ਚੱਲੇਗੀ।


Related News