...ਜਦੋਂ ਟ੍ਰੇਨ ਦੇ ਦਰਵਾਜ਼ੇ ਕੋਲ ਨੌਜਵਾਨ ਨੂੰ ਖੜ੍ਹਾ ਹੋਣਾ ਪਿਆ ਮਹਿੰਗਾ

04/09/2019 4:24:20 PM

ਪਠਾਨਕੋਟ (ਆਦਿਤਿਆ) : ਮਾਲਵਾ ਸੁਪਰਫਾਸਟ 'ਚ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਨੌਜਵਾਨ ਨੂੰ ਭਾਰੀ ਭੀੜ ਕਾਰਨ ਟ੍ਰੇਨ ਦੇ ਦਰਵਾਜ਼ੇ ਕੋਲ ਖੜ੍ਹਾ ਹੋਣਾ ਮਹਿੰਗਾ ਪੈ ਗਿਆ। ਮੋਬਾਇਲ ਬਚਾਉਣ ਦੇ ਚੱਕਰ 'ਚ ਪਠਾਨਕੋਟ ਨਿਵਾਸੀ ਬੰਟੀ ਸ਼ਰਮਾ ਜ਼ਖ਼ਮੀ ਹੋ ਗਿਆ। ਜਦਕਿ ਉਪਰ ਤੋਂ ਉਥੇ ਖੜ੍ਹੇ 2 ਨੌਜਵਾਨ ਉਸ ਦੀ ਜੇਬ ਤੋਂ ਨਕਦੀ, ਮੋਬਾਇਲ ਅਤੇ ਗਲੇ ਤੋਂ ਚੇਨ ਲਾਹ ਕੇ ਫਰਾਰ ਹੋ ਗਏ।

ਬੰਟੀ ਟ੍ਰੇਨ ਦੇ ਦਰਵਾਜ਼ੇ ਕੋਲ ਫੋਨ ਸੁਣ ਰਿਹੈ ਸੀ
ਕਾਜੀਪੁਰ ਨਿਵਾਸੀ ਬੰਟੀ ਨੇ ਦੱਸਿਆ ਕਿ ਉਹ ਦੁਪਹਿਰ 11 ਵਜੇ ਮਾਲਵਾ ਐਕਸਪ੍ਰੈਸ ਤੋਂ ਲੁਧਿਆਣਾ ਜਾਣ ਲਈ ਸਵਾਰ ਹੋਇਆ ਸੀ, ਭੀੜ ਜ਼ਿਆਦਾ ਸੀ ਤਾਂ ਉਹ ਦਰਵਾਜ਼ੇ ਦੇ ਕੋਲ ਖੜ੍ਹਾ ਹੋ ਗਿਆ। ਗੋਰਾਇਆ ਰੇਲਵੇ ਸਟੇਸ਼ਨ ਤੋਂ ਟ੍ਰੇਨ ਚੱਲੀ ਅਤੇ ਨਾਲੇ ਦੇ ਕੋਲ ਟ੍ਰੇਨ ਦੀ ਗਤੀ ਘੱਟ ਹੋਈ ਤਾਂ ਮੋਬਾਇਲ 'ਤੇ ਗੱਲ ਕਰ ਰਿਹਾ ਸੀ ਕਿ ਉਸ ਦੇ ਹੱਥ ਤੋਂ ਕਿਸੇ ਨੇ ਮੋਬਾਇਲ ਖੋਹਣ ਦੀ ਕੋਸ਼ਿਸ ਕੀਤੀ, ਮੋਬਾਇਲ ਨਹੀਂ ਛੱਡਿਆ ਤਾਂ ਉਥੇ ਖੜ੍ਹੇ ਨੌਜਵਾਨਾਂ ਨੇ ਉਸ ਨੂੰ ਟ੍ਰੇਨ ਤੋਂ ਹੇਠਾ ਖਿੱਚ ਲਿਆ। ਚਲਦੀ ਟ੍ਰੇਨ ਤੋਂ ਹੇਠਾਂ ਡਿੱਗੇ ਬੰਟੀ ਦੇ ਸਿਰ ਤੇ ਚਿਹਰੇ 'ਤੇ ਗੰਭੀਰ ਸੱਟਾਂ ਲੱਗੀਆ। ਉਸ ਦੀ ਲੱਤ ਵੀ ਟੁੱਟ ਗਈ। ਬੁਰੀ ਤਰ੍ਹਾਂ ਨਾਲ ਜ਼ਖ਼ਮੀ ਬੰਟੀ ਤੋਂ ਉੱਠਿਆ ਨਹੀਂ ਗਿਆ ਤਾਂ ਉਨ੍ਹਾਂ ਨੇ ਉਸ ਦੀ ਜੇਬ ਤੋਂ ਪਹਿਲਾਂ 5 ਹਜ਼ਾਰ ਨਕਦ ਕੱਢੇ, ਮੋਬਾਇਲ ਖੋਹਿਆ ਅਤੇ ਚਲਦੇ ਬਣੇ। ਬੰਟੀ ਨੇ ਦੱਸਿਆ ਕਿ ਟੁੱਟੀ ਲੱਤ ਦੇ ਕਾਰਨ ਬੜੀ ਮੁਸ਼ਕਲ ਨਾਲ ਟ੍ਰੈਕ ਪਾਰ ਕਰ ਕੇ ਉਹ ਬਾਹਰ ਨਿਕਲਿਆ ਤਾਂ ਉਸ ਦੀ ਚੇਨ ਵੀ ਨਹੀਂ ਮਿਲੀ। 

ਅਜੇ ਸ਼ਿਕਾਇਤ ਨਹੀਂ ਦਿੱਤੀ, ਹੈਲਪਲਾਈਨ ਤੋਂ ਕਰਵਾਏਗਾ
ਬੰਟੀ ਨੇ ਦੱਸਿਆ ਕਿ ਅਜੇ ਉਸ ਨੇ ਇਸ ਸਬੰਧੀ ਜੀ. ਆਰ. ਪੀ. ਪੁਲਸ ਨੂੰ ਸ਼ਿਕਾਇਤ ਕੀਤੀ ਹੈ।


Anuradha

Content Editor

Related News