ਪਟਿਆਲਾ ’ਚ ਵਾਪਰੀ ਦੁੱਖ਼ਦਾਈ ਘਟਨਾ, ਭਾਖੜਾ ਨਹਿਰ ’ਚ ਡੁੱਬਣ ਨਾਲ ਦੋ ਦੋਸਤਾਂ ਦੀ ਹੋਈ ਮੌਤ

05/19/2022 6:43:51 PM

ਪਟਿਆਲਾ (ਪਰਮੀਤ, ਬਰਜਿੰਦਰ) : ਪਟਿਆਲਾ ਚੌਕੀ ਕੋਲ ਭਾਖੜਾ ਨਹਿਰ ’ਚ ਨਹਾਉਣ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਦੁੱਖ਼ਦਾਈ ਖ਼ਬਰ ਸਾਹਮਣੇ ਆਈ ਹੈ। ਇਹ ਦੋਵੇਂ ਨੌਜਵਾਨ ਦੋਸਤ ਸਨ ਤੇ ਦੋਵੇ ਦਾ ਨਾਂ ਸਾਹਿਲ ਕੁਮਾਰ ਸਨ। ਇਨ੍ਹਾਂ ਦੋਵਾਂ ਨੌਜਵਾਨਾਂ ’ਚੋਂ ਇਕ ਦੀ ਲਾਸ਼ ਕੱਲ੍ਹ ਮਿਲ ਗਈ ਸੀ, ਜਿਸ ਦਾ ਕੱਲ੍ਹ ਯਾਨੀ 18 ਮਈ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤੇ ਦੂਜੇ ਦੀ ਲਾਸ਼ ਅੱਜ ਬਰਾਮਦ ਹੋਈ ਹੈ।

ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ

ਇਸ ਦਰਦਨਾਕ ਘਟਨਾ ਬਾਰੇ ਭੁਨਰਹੇੜੀ ਦੇ ਸਰਪੰਚ ਵਿਸ਼ਾਲ ਕੁਮਾਰ ਨੇ ਦੱਸਿਆ ਕਿ ਦੋਵੇਂ ਨੌਜਵਾਨ ਭੁਨਰਹੇੜੀ ਦੇ ਰਹਿਣ ਵਾਲੇ ਸਨ। ਇਕ ਨੌਜਵਾਨ ਦੀ ਲਾਸ਼ ਢੈਂਠਲ ਕੋਲੋਂ ਮਿਲੀ ਸੀ ਅਤੇ ਦੂਜੇ ਦੀ ਲਾਸ਼ ਅੱਜ ਸ਼ੁਤਰਾਣਾ ਕੋਲੋਂ ਮਿਲੀ ਹੈ। ਇਹ ਦੋਵੇਂ ਨੌਜਵਾਨ 12ਵੀਂ ਜਮਾਤ ਦੇ ਵਿਦਿਆਰਥੀ ਸਨ।

ਇਹ ਵੀ ਪੜ੍ਹੋ : ਜਾਖੜ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਕੈਪਟਨ ਨੇ ਕੀਤਾ ਸੁਆਗਤ, ਰੰਧਾਵਾ ਨੇ ਕੱਸਿਆ ਤਿੱਖਾ ਤੰਜ਼


Manoj

Content Editor

Related News