ਅਜੇ ਇਸ ਫਲਾਈਓਵਰ 'ਤੇ ਬੰਦ ਰਹੇਗੀ ਆਵਾਜਾਈ! ਇਧਰ ਆਉਣ-ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ
Thursday, Jan 04, 2024 - 01:56 PM (IST)
ਖੰਨਾ : ਜਲੰਧਰ ਤੋਂ ਮੰਡੀ ਗੋਬਿੰਦਗੜ੍ਹ ਜਾ ਰਿਹਾ ਇਕ ਤੇਲ ਟੈਂਕਰ ਬੀਤੇ ਦਿਨ ਜਿਵੇਂ ਹੀ ਖੰਨਾ ਦੇ ਅਮਲੋਹ ਰੋਡ ਫਲਾਈਓਵਰ ਤੋਂ ਲੰਘ ਰਿਹਾ ਸੀ ਤਾਂ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਗਿਆ। ਗੱਡੀ ਦਾ ਟਾਇਰ ਟੈਂਕਰ ਤੋਂ ਵੱਖ ਹੋਣ ਕਾਰਨ ਟੈਂਕਰ ਪਲਟ ਗਿਆ ਅਤੇ ਜ਼ੋਰਦਾਰ ਧਮਾਕੇ ਨਾਲ ਅੱਗ ਲੱਗ ਗਈ। ਕੁੱਝ ਹੀ ਦੇਰ ’ਚ ਪੂਰੇ ਫਲਾਈਓਵਰ ’ਤੇ ਅੱਗ ਦੀਆਂ ਲਪਟਾਂ ਅਤੇ ਧੂੰਆਂ ਆਸਮਾਨ ਨੂੰ ਛੂਹਣ ਲੱਗਾ ਅਤੇ ਚਾਰੇ ਪਾਸੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।
ਹਾਦਸੇ ਵਾਲੀ ਥਾਂ ’ਤੇ ਪੁੱਜੇ ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਟੈਂਕਰ ਨੂੰ ਇਕ ਘੰਟੇ ਤੱਕ ਅੱਗ ਲੱਗਣ ਕਾਰਨ ਸੜਕ ਪੂਰੀ ਤਰ੍ਹਾਂ ਲਾਲ ਗਰਮ ਹੋ ਗਈ। ਸੰਭਾਵਨਾ ਹੈ ਕਿ ਪੁਲ ਦੇ ਹੇਠਾਂ ਲੱਗੇ ਲੈਂਟਰ ਦੇ ਸਰੀਏ ਨੂੰ ਨੁਕਸਾਨ ਹੋਇਆ ਹੋਵੇ। ਇਸ ਲਈ ਨੈਸ਼ਨਲ ਹਾਈਵੇਅ ਅਥਾਰਟੀ ਦੇ ਇੰਜੀਨੀਅਰਾਂ ਤੋਂ ਇਸ ਜਗ੍ਹਾ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਲਈ ਯੋਗ ਹੋਣ ਦੀ ਰਿਪੋਰਟ ਲੈ ਕੇ ਹੀ ਲੁਧਿਆਣਾ ਤੋਂ ਅੰਬਾਲਾ ਤੱਕ ਸੜਕ ਦਾ ਇਹ ਕੁੱਝ ਹਿੱਸਾ ਦੇ ਖੋਲ੍ਹਿਆ ਜਾਵੇਗਾ। ਇਸ ਸਬੰਧੀ ਨੈਸ਼ਨਲ ਹਾਈਵੇਅ ਦੇ ਡਿਪਟੀ ਜਨਰਲ ਮੈਨੇਜਰ ਨਵਨੀਤ ਕੁਮਾਰ ਅਤੇ ਉਨ੍ਹਾਂ ਦੇ ਸਹਾਇਕ ਪੁਲਕਿਤ ਨੂੰ ਤੁਰੰਤ ਹਾਦਸੇ ਵਾਲੀ ਥਾਂ ’ਤੇ ਬੁਲਾਇਆ ਗਿਆ।
ਇਹ ਵੀ ਪੜ੍ਹੋ : ਸਮਰਾਲਾ 'ਚ ਮਜ਼ਦੂਰਾਂ ਨਾਲ ਭਰੀ ਵੈਨ ਪਲਟੀ, ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ (ਤਸਵੀਰਾਂ)
ਐੱਸ. ਪੀ. ਡਾ. ਪ੍ਰਗਿਆ ਜੈਨ ਨੇ ਉਨ੍ਹਾਂ ਨੂੰ ਸੜਕ ਦੀ ਰਿਪੋਰਟ ਦੇਣ ਲਈ ਕਿਹਾ। ਐੱਸ. ਐੱਸ. ਪੀ. ਅਮਨੀਤ ਕੌਂਡਲ ਨੇ ਕਿਹਾ ਕਿ ਜਦੋਂ ਤੱਕ ਨੈਸ਼ਨਲ ਹਾਈਵੇਅ ਦੇ ਅਧਿਕਾਰੀ ਫਲਾਈਓਵਰ ਨੂੰ ਭਾਰੀ ਵਾਹਨਾਂ ਲਈ ਯੋਗ ਨਹੀਂ ਐਲਾਨ ਕਰਦੇ, ਸਿਰਫ ਛੋਟੇ ਵਾਹਨਾਂ ਨੂੰ ਇਸ ਰਸਤੇ ਤੋਂ ਲੰਘਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਭਾਰੀ ਵਾਹਨਾਂ ਨੂੰ ਸਰਵਿਸ ਰੋਡ ਤੋਂ ਲੰਘਣ ਦਿੱਤਾ ਜਾਵੇਗਾ। ਐੱਸ. ਐੱਸ. ਪੀ. ਖੰਨਾ ਵਲੋਂ ਟ੍ਰੈਫਿਕ ਵੰਡ ਸਬੰਧੀ ਇਕ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤਾ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8