ਚੰਡੀਗੜ੍ਹ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਰੋਜ਼ ਫੈਸਟੀਵਲ ਦੇ ਮੱਦੇਨਜ਼ਰ ਪੁਲਸ ਬਦਲੇਗੀ ਟ੍ਰੈਫਿਕ ਰੂਟ

Wednesday, Feb 15, 2023 - 04:54 PM (IST)

ਚੰਡੀਗੜ੍ਹ (ਸੁਸ਼ੀਲ ਰਾਜ) : ਰੋਜ਼ ਫੈਸਟੀਵਲ ਸਬੰਧੀ ਟ੍ਰੈਫਿਕ ਪੁਲਸ ਨੇ ਪਾਰਕਿੰਗ ਅਤੇ ਜਾਮ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਰੋਜ਼ ਫੈਸਟੀਵਲ 17 ਤੋਂ 19 ਫਰਵਰੀ ਤੱਕ ਰੋਜ਼ ਗਾਰਡਨ ਵਿਖੇ ਹੋਵੇਗਾ। ਚੰਡੀਗੜ੍ਹ ਟ੍ਰੈਫਿਕ ਪੁਲਸ ਸਥਿਤੀ ਦੇ ਹਿਸਾਬ ਨਾਲ ਟ੍ਰੈਫਿਕ ਰੂਟ ਬਦਲੇਗੀ। ਇਸ ਤੋਂ ਇਲਾਵਾ ਕਈ ਸੜਕਾਂ ’ਤੇ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਈ ਜਾ ਸਕਦੀ ਹੈ। ਜਾਮ ਤੋਂ ਬਚਣ ਲਈ ਕਾਰ ਪੁਲਿੰਗ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਬਣੇ ਰਹਿਣਗੇ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ

ਇਸ ਤੋਂ ਇਲਾਵਾ ਪੁਲਸ ਨੇ ਲੋਕਾਂ ਦੀ ਸਹੂਲਤ ਲਈ ਪਿੰਕ ਅਤੇ ਡਰਾਪ ਦੇ ਦੋ ਪੁਆਇੰਟ ਬਣਾਏ ਹਨ। ਇਹ ਰਾਸ ਫਰੰਟੀਅਰ ਅਤੇ ਨੀਲਮ ਥੀਏਟਰ ਸੈਕਟਰ-17 ਦੇ ਨੇੜੇ ਸਥਿਤ ਹਨ। ਡਰਾਈਵਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਾਰਕਿੰਗ ਵਿਚ ਆਪਣੇ ਵਾਹਨਾਂ ਨੂੰ ਸੁਚਾਰੂ ਢੰਗ ਨਾਲ ਪਾਰਕ ਕਰਨ। ਜੇਕਰ ਨੋ ਪਾਰਕਿੰਗ ਵਾਲੇ ਰਸਤੇ ’ਤੇ ਵਾਹਨ ਖੜ੍ਹੇ ਪਾਏ ਜਾਂਦੇ ਹਨ ਅਤੇ ਸਾਈਕਲ ਅਤੇ ਪੈਦਲ ਚੱਲਣ ਵਾਲੇ ਲੋਕ ਆਉਂਦੇ ਹਨ ਤਾਂ ਟ੍ਰੈਫਿਕ ਪੁਲਸ ਵਾਹਨਾਂ ਨੂੰ ਟੋਇੰਗ ਕਰਨ ਸਮੇਤ ਟਾਇਰਾਂ ਨੂੰ ਕਲੈਂਪ ਲਾ ਦੇਵੇਗੀ। ਜੇਕਰ ਤੁਹਾਨੂੰ ਵਾਹਨਾਂ ਦੇ ਟਾਇਰਾਂ ’ਤੇ ਕਲੈਂਪ ਜਾਂ ਟੋਅ ਕਰਨ ਦਾ ਪਤਾ ਲੱਗਦਾ ਹੈ, ਤਾਂ ਟ੍ਰੈਫਿਕ ਹੈਲਪਲਾਈਨ ਨੰਬਰ-1073 ’ਤੇ ਸੰਪਰਕ ਕਰੋ।

ਇਹ ਵੀ ਪੜ੍ਹੋ : CM ਮਾਨ ਤੇ ਰਾਜਪਾਲ ਵਿਚਾਲੇ ਟਕਰਾਅ ਜਾਰੀ, ਬਜਟ ਸੈਸ਼ਨ ਨੂੰ ਲੈ ਕੇ ਇਸ ਗੱਲ ਦਾ ਖ਼ਦਸ਼ਾ ਬਰਕਰਾਰ
ਇੱਥੇ ਕਰੋ ਵਾਹਨ ਪਾਰਕ, ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ
ਸੈਕਟਰ-10 ਸਥਿਤ ਆਰਮੀ ਟੈਂਕ ਅਤੇ ਖੁੱਲ੍ਹੇ ਮੈਦਾਨ ਨੇੜੇ, ਸੈਕਟਰ-9 ਸਥਿਤ ਪੁਲਸ ਹੈੱਡਕੁਆਰਟਰ, ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਯੂ. ਟੀ. ਸਕੱਤਰੇਤ ਦੇ ਪਿੱਛੇ, ਸੈਕਟਰ-16 ਦੇ ਸਾਹਮਣੇ ਅਤੇ ਰੋਜ਼ ਗਾਰਡਨ ਦੇ ਪਿੱਛੇ, ਸੈਕਟਰ-17 ਹੋਟਲ ਤਾਜ, ਟੀ. ਡੀ. ਆਈ. ਮਾਲ, ਨਗਰ ਨਿਗਮ ਦਫ਼ਤਰ ਦੇ ਸਾਹਮਣੇ ਅਤੇ ਮਲਟੀਲੈਵਲ ਪਾਰਕਿੰਗ ਵਿਚ ਵਾਹਨ ਪਾਰਕ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੈਕਟਰ-9 ਸਥਿਤ ਐੱਸ. ਸੀ. ਓ. ਦੇ ਸਾਹਮਣੇ ਪਾਰਕਿੰਗ ਦੀ ਸਹੂਲਤ ਵੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News