ਟ੍ਰੈਫਿਕ ਪੁਲਸ ਦੀ ਹਿਦਾਇਤ ਨਜ਼ਰ ਅੰਦਾਜ਼ ਕਰਨਾ ਪਿਆ ਮਹਿੰਗਾ, ਨੋ-ਐਂਟਰੀ ’ਚ ਵੜੀ ਬੱਸ ਦਾ ਹੋਇਆ ਚਲਾਨ

Wednesday, Dec 20, 2023 - 06:09 PM (IST)

ਟ੍ਰੈਫਿਕ ਪੁਲਸ ਦੀ ਹਿਦਾਇਤ ਨਜ਼ਰ ਅੰਦਾਜ਼ ਕਰਨਾ ਪਿਆ ਮਹਿੰਗਾ, ਨੋ-ਐਂਟਰੀ ’ਚ ਵੜੀ ਬੱਸ ਦਾ ਹੋਇਆ ਚਲਾਨ

ਲੁਧਿਆਣਾ (ਸੰਨੀ) : ਟ੍ਰੈਫਿਕ ਪੁਲਸ ਦੀਆਂ ਹਿਦਾਇਤਾਂ ਨੂੰ ਨਜ਼ਰ ਅੰਦਾਜ਼ ਕਰ ਕੇ ਬੱਸ ਚਾਲਕ ਨੂੰ ਆਪਣੀ ਗੱਡੀ ਨੋ-ਐਂਟਰੀ ’ਚ ਘੁੰਮਾਉਣਾ ਮਹਿੰਗਾ ਪੈ ਗਿਆ। ਟ੍ਰੈਫਿਕ ਪੁਲਸ ਵੱਲੋਂ ਨੋ-ਐਂਟਰੀ ਜ਼ੋਨ ’ਚ ਬੱਸ ਘੁੰਮਾਉਣ ’ਤੇ ਉਸ ਦਾ ਚਲਾਨ ਕਰ ਦਿੱਤਾ, ਜਿਸ ਦੀ ਜ਼ੁਰਮਾਨਾ ਰਾਸ਼ੀ 20 ਹਜ਼ਾਰ ਰੁਪਏ ਹੈ। ਦੱਸ ਦੇਈਏ ਕਿ ਭਾਰਤ ਨਗਰ ਚੌਕ ’ਚ ਚੱਲ ਰਹੇ ਐਲੀਵੇਟਿਡ ਰੋਡ ਪ੍ਰਾਜੈਕਟ ਅਧੀਨ ਇਸ ਚੌਕ ’ਚ ਬੱਸਾਂ ਸਮੇਤ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕੀਤੀ ਗਈ ਹੈ। ਬੱਸਾਂ ਨੂੰ ਗਿਲ ਰੋਡ ਦੇ ਜ਼ਰੀਏ ਅੱਗੇ ਫਿਰੋਜ਼ਪੁਰ ਰੋਡ ਭੇਜਿਆ ਜਾ ਰਿਹਾ ਹੈ। ਇਸ ਦੇ ਲਈ ਬਾਕਾਇਦਾ ਜਗ੍ਹਾ-ਜਗ੍ਹਾ ਬੋਰਡ ਵੀ ਲਗਾਏ ਗਏ ਹਨ, ਤਾਂ ਕਿ ਛੋਟੀਆਂ ਸੜਕਾਂ ’ਤੇ ਜਾਮ ਨਾ ਲੱਗੇ ਪਰ 2 ਦਿਨ ਪਹਿਲਾਂ ਇਕ ਬੱਸ ਚਾਲਕ ਨੇ ਸ਼ਰਾਰਤ ਕਰਦੇ ਹੋਏ ਬੱਸ ਨੂੰ ਦੁੱਗਰੀ ਰੋਡ ’ਤੇ ਦਾਖ਼ਲ ਕਰ ਲਿਆ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਚਾਈਨਾ ਡੋਰ ਦੀ ਵਰਤੋਂ ਖ਼ਿਲਾਫ ਸਖ਼ਤ ਕਦਮ, ਫੜੇ ਜਾਣ ’ਤੇ ਹੋਵੇਗੀ ਸਖ਼ਤ ਸਜ਼ਾ 

ਦੁੱਗਰੀ ਰੋਡ ਛੋਟੀ ਸੜਕ ਹੋਣ ਕਾਰਨ ਬੱਸਾਂ ਦੀ ਆਵਾਜਾਈ ਹੋਣ ’ਤੇ ਅਕਸਰ ਟ੍ਰੈਫਿਕ ਜਾਮ ਲੱਗ ਜਾਂਦਾ ਹੈ। ਬੱਸ ਚਾਲਕ ਦੀ ਇਸ ਸ਼ਰਾਰਤ ਨੂੰ ਕਿਸੇ ਰਾਹਗੀਰ ਨੇ ਕੈਮਰੇ ’ਚ ਕੈਦ ਕਰ ਕੇ ਵਾਇਰਲ ਕਰ ਦਿੱਤਾ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਅਗਲੇ ਦਿਨ ਟ੍ਰੈਪ ਲਗਾ ਕੇ ਬੱਸ ਚਾਲਕ ਨੂੰ ਕਾਬੂ ਕੀਤਾ ਅਤੇ ਉਸ ਦਾ ਨੋ-ਐਂਟਰੀ ਵਿਚ ਬੱਸ ਦਾਖਲ ਕਰਨ ’ਤੇ ਚਲਾਨ ਕਰ ਦਿੱਤਾ।

ਇਹ ਵੀ ਪੜ੍ਹੋ : ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਮੁੱਖ ਮੰਤਰੀ ਨੇ ਬਕਾਇਆ ਮਸਲਿਆਂ ਦੇ ਹੱਲ ਲਈ ਬਣਾਈ ਕਮੇਟੀ 

 ‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News