ਨਾਭਾ ’ਚ ਟ੍ਰੈਫਿਕ ਪੁਲਸ ਨੇ ਬੁਲਟ ’ਤੇ ਪਟਾਕੇ ਮਾਰਨ ਵਾਲਿਆਂ ਦੇ ਕੀਤੇ ਚਲਾਨ

08/04/2022 4:25:48 PM

ਨਾਭਾ (ਜੈਨ) : ਇੱਥੇ ਟ੍ਰੈਫਿਕ ਪੁਲਸ ਇੰਚਾਰਜ ਬਲਜੀਤ ਸਿੰਘ ਨੇ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਚੈਕਿੰਗ ਦੌਰਾਨ ਬੁਲਟ ’ਤੇ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਕੱਟੇ। ਉਨ੍ਹਾਂ ਬੌੜਾਂ ਗੇਟ ਚੌਂਕ ਵਿਚ ਵਾਹਨ ਚਾਲਕਾਂ ਨੂੰ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ।

ਬੁਲਟ ’ਤੇ ਪਟਾਕੇ ਮਾਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦਾ ਪੁਲਸ ਸਤਿਕਾਰ ਕਰਦੀ ਹੈ। ਟ੍ਰੈਫਿਕ ਪੁਲਸ ਮੁਲਾਜ਼ਮਾਂ ਨੇ ਸਕੂਲਾਂ ਨੇੜੇ ਵੀ ਚੈਕਿੰਗ ਕੀਤੀ। ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਹੈ ਕਿ ਕੰਡਮ ਬੱਸਾਂ ਨਾ ਚਲਾਈਆਂ ਜਾਣ ਅਤੇ ਸਕੂਲੀ ਬੱਸਾਂ ਵਿਚ ਮਹਿਲਾ ਹੈਲਪਰ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ।
 


Babita

Content Editor

Related News