ਟ੍ਰੈਫ਼ਿਕ ਪੁਲਸ ਨੇ ਜਾਰੀ ਕੀਤਾ ‘ਬਲੂ ਪ੍ਰਿੰਟ’, ਗ਼ਲਤ ਪਾਰਕਿੰਗ ਕਰਨ ’ਤੇ ਹੁਣ ਘਰ ਪੁੱਜੇਗਾ ਚਲਾਨ

Wednesday, Sep 08, 2021 - 01:08 PM (IST)

ਅੰਮ੍ਰਿਤਸਰ (ਜਸ਼ਨ) - ਟ੍ਰੈਫ਼ਿਕ ਪੁਲਸ ਨੇ ਆਖੀਰ ਬਲੂ ਪ੍ਰਿੰਟ ਜਾਰੀ ਕਰ ਹੀ ਦਿੱਤਾ। ਹੁਣ ਰਾਂਗ ਪਾਰਕਿੰਗ ’ਤੇ ਚਾਲਕ ਨੂੰ ਘਰ ਵਿੱਚ ਚਲਾਨ ਪਹੁੰਚ ਜਾਵੇਗਾ। ਦੱਸਣਯੋਗ ਹੈ ਕਿ ਜਗ ਬਾਣੀ ਰਾਹੀਂ ਸ਼ਹਿਰ ’ਚ ਗੰਭੀਰ ਟ੍ਰੈਫ਼ਿਕ ਜਾਮ ਦੀ ਸਮੱਸਿਆ ਸਬੰਧੀ ਕਾਫ਼ੀ ਵਾਰ ਆਵਾਜ਼ ਉਠਾਈ ਸੀ। ਜਦੋਂ ਲਗਭਗ 2 ਸਾਲ ਪਹਿਲਾਂ ਜਸਵੰਤ ਕੌਰ ਨੂੰ ਏ.ਡੀ.ਸੀ.ਪੀ. ਰਹੀ ਸੀ ਤਾਂ ਉਸ ਵੇਲੇ ਟ੍ਰੈਫ਼ਿਕ ਵਿਭਾਗ ਨੇ ਕਾਫ਼ੀ ਸਰਗਰਮੀ ਵਿਖਾਈ ਸੀ। ਹੁਣ ਫਿਰ ਤੋਂ ਜਦੋਂ ਤੋਂ ਮੈਡਮ ਜਸਵੰਤ ਕੌਰ ਨੇ ਏ.ਡੀ.ਸੀ.ਪੀ. ਟ੍ਰੈਫ਼ਿਕ ਦਾ ਚਾਰਜ ਲਿਆ ਹੈ, ਉਸ ਦੇ ਬਾਅਦ ਉਕਤ ਅਧਿਕਾਰੀ ਅਤੇ ਪੁਲਸ ਕਮਿਸ਼ਨਰ ਵਲੋਂ ਸ਼ਹਿਰ ਦੀ ਟ੍ਰੈਫ਼ਿਕ ਨੂੰ ਲੀਹਾਂ ’ਤੇ ਲਿਆਉਣ ਲਈ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ ਅਤੇ ਮਿਲ ਕੇ ਇਕ ਨਵੇਂ ਬਲੂ ਪ੍ਰਿੰਟ ਬਣਾ ਦਿੱਤਾ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਟ੍ਰੈਫ਼ਿਕ ਦੇ ਇਸ ਬਲੂ ਪ੍ਰਿੰਟ ਨਾਲ ਹੁਣ ਟ੍ਰੈਫਿਕ ’ਤੇ ਕਿੰਨਾ ਕਾਬੂ ਹੋਵੇਗਾ, ਇਹ ਤਾਂ ਸਮਾਂ ਦੀ ਬੁੱਕਲ ’ਚ ਹੈ ਪਰ ਇਕ ਗੱਲ ਤੈਅ ਹੈ ਕਿ ਇਹ ਪਲਾਨ ਹੁਣ ਬਾਹਰੀ ਦੇਸ਼ਾਂ ਦੇ ਪੱਧਰ ਵਰਗਾ ਕਾਫ਼ੀ ਆਧੁਨਿਕ ਪੱਧਰ ਵਾਲਾ ਬਣਾਇਆ ਗਿਆ ਹੈ। ਇਸ ’ਚ ਖ਼ਾਸ ਗੱਲ ਇਹ ਹੈ ਕਿ ਲੋਕ ਹੁਣ ਖੁਦ ਪੁਲਸ ਫੋਰਸ ਦਾ ਹਿੱਸਾ ਬਣ ਸਕਦੇ ਹਨ ਅਤੇ ਜੋ ਨਿਯਮਾਂ ਨੂੰ ਟਿੱਚ ਦੱਸੇਗਾ, ਉਸ ’ਤੇ ਉਹ ਕਾਰਵਾਈ ਕਰਵਾ ਸਕਦਾ ਹੈ। ਟ੍ਰੈਫ਼ਿਕ ਪੁਲਸ ਨੇ ਇਹ ਪਾਵਰ ਆਮ ਆਦਮੀ ਨੂੰ ਦਿੱਤੀ ਹੈ ਤਾਂ ਹੁਣ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਵੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ ਕਰਵਾਉਣ ’ਚ ਟ੍ਰੈਫ਼ਿਕ ਪੁਲਸ ਦਾ ਸਾਥ ਦੇਣ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਆਹ ਤੋਂ ਕੁੱਝ ਦਿਨ ਪਹਿਲਾਂ ਘਰ ’ਚ ਵਾਪਰੀ ਵਾਰਦਾਤ, ਲਾੜੀ ਦਾ 18 ਤੋਲੇ ਸੋਨਾ ਹੋਇਆ ਚੋਰੀ (ਤਸਵੀਰਾਂ)

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸ਼ਹਿਰ ਦੀ ਟ੍ਰੈਫ਼ਿਕ ਪੁਲਸ ਨੇ ਆਵਾਜਾਈ ਨੂੰ ਰੈਗੂਲੇਟ ਕਰਨ ਲਈ ਨਵੇਂ ਬਲੂ ਪ੍ਰਿੰਟ ਅਧੀਨ ਇਕ ਨਵੀਂ ‘ਟ੍ਰੈਫ਼ਿਕ ਹੈਲਪ ਲਾਈਨ’ ਲਾਂਚ ਕੀਤੀ ਹੈ। ਇਸ ਦੀ ਸਾਰੀ ਦੇਖ-ਰੇਖ ਨਵ-ਨਿਯੁਕਤ ਜੁਆਇੰਟ ਕਮਿਸ਼ਨਰ ‘ਡੀ. ਸੁਡਰਵਿਲੀ’ ਕਰੇਗੀ। ਏ.ਡੀ.ਸੀ.ਪੀ. ਮੈਡਮ ਜਸਵੰਤ ਕੌਰ ਨੇ ਦੱਸਿਆ ਕਿ ਇਹ ਹੈਲਪ ਲਾਈਨ ਕੱਢਣ ਦਾ ਮਕਸਦ ਗੁਰੂ ਨਗਰੀ ’ਚ ਰਹਿਣ ਵਾਲੇ ਲੋਕਾਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਟ੍ਰੈਫ਼ਿਕ ਜਾਮ ਨਾਲ ਨਾ ਜੂਝਣਾ ਪਵੇ ਅਤੇ ਸ਼ਹਿਰ ਦੀ ਟ੍ਰੈਫ਼ਿਕ ਬਹੁਤ ਸੋਹਣੇ ਢੰਗ ਨਾਲ ਚਲੇ। ਉਨ੍ਹਾਂ ਖਾਸ ਤੌਰ ’ਤੇ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣਾ ਵਾਹਨ ਗਲਤ ਪਾਰਕਿੰਗ ਕਰਦਾ ਹੈ, ਜਿਸ ਕਾਰਨ ਟ੍ਰੈਫ਼ਿਕ ਜਾਮ ਦੀ ਸਮੱਸਿਆ ਸਾਹਮਣੇ ਆਉਂਦੀ ਹੈ ਜਾਂ ਫ਼ਿਰ ਕੋਈ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਅਤੇ ਇਸ ਕਾਰਨ ਕਿਸੇ ਜਾਨ-ਮਾਲ ਦਾ ਖ਼ਤਰਾ ਹੈ ਤਾਂ ਅਜਿਹੇ ਕਿਸੇ ਵੀ ਚਾਲਕ ਦੀ ਸ਼ਿਕਾਇਤ ਸਾਨੂੰ ਜਾਰੀ ਕੀਤੇ ਗਏ ਹੈਲਪਲਾਇਨ ਨੰਬਰ ’ਤੇ ਕਰ ਸਕਦੇ ਹਨ।

ਪੜ੍ਹੋ ਇਹ ਵੀ ਖ਼ਬਰ - ਗੁ. ਬਾਬਾ ਬਕਾਲਾ ਸਾਹਿਬ ਦੇ ਅਖੰਡ ਪਾਠੀ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਇਹ ਖ਼ੁਲਾਸਾ

ਇਹ ਹਨ ਟ੍ਰੈਫ਼ਿਕ ਹੈਲਪ ਲਾਈਨ ਨੰਬਰ

-ਟ੍ਰੈਫ਼ਿਕ ਹੈਲਪ ਲਾਈਨ ਨੰਬਰ 1073
-ਟ੍ਰੈਫ਼ਿਕ ਕੰਟਰੋਲ ਰੂਪ ਨੰਬਰ 97811-30630 ’ਤੇ ਫੋਨ ਵੀ ਕਰ ਸਕਦੇ ਹੋ ਅਤੇ ਇਸ ਨੰਬਰ ’ਤੇ ਵਟ੍ਹਸਅਪ ਵੀ ਕਰ ਸਕਦੇ ਹੋ।
-ਟ੍ਰੈਫ਼ਿਕ ਪੁਲਸ ਦੀ ਫੇਸਬੁਕ-(ਟ੍ਰੈਫ਼ਿਕ ਪੁਲਸ ਕਮਿਸ਼ਨਰ ਕਮਿਸ਼ਨਰੇਟ ਅੰਮ੍ਰਿਤਸਰ)

ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੀ ਖੈਰ ਨਹੀਂ

ਇੱਥੇ ਵਿਸ਼ੇਸ਼ ਗੱਲ ਇਹ ਹੈ ਕਿ ਕੋਈ ਵੀ ਵਿਅਕਤੀ ਜੇਕਰ ਕਿਸੇ ਵੀ ਬਾਜ਼ਾਰ ’ਚ ਯੈਲੋ ਲਾਈਨ ਤੋਂ ਬਾਹਰ ਖੜ੍ਹਾ ਵਾਹਨ ਜਾਂ ਕੋਈ ਗੱਡੀ ਖੜ੍ਹੀ ਹੋਵੇਗੀ ਤਾਂ ਉਹ ਉਸ ਦੀ ਮੋਬਾਇਲ ਫੋਨ ਤੋਂ ਤਸਵੀਰ ਖਿੱਚ ਕੇ ਉਕਤ ਦਿੱਤੇ ਹੋਏ ਮੋਬਾਇਲ ਨੰਬਰ ’ਤੇ ਜਾਂ ਵਟ੍ਹਸਅਪ ’ਤੇ ਭੇਜ ਸਕਦਾ ਹੈ। ਇਸ ’ਤੇ ਤੁਰੰਤ ਕਾਰਵਾਈ ਹੋਵੇਗੀ। ਉਸ ਦੇ ਨੰਬਰ ਤੋਂ ਪੁਲਸ ਸਾਰਾ ਰਿਕਾਰਡ ਦੇਖੇਗੀ ਅਤੇ ਫਿਰ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ’ਤੇ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ। ਮੈਡਮ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਹੈ ਜਾਂ ਫਿਰ ਕੋਈ ਵਧੀਆ ਸੁਝਾਅ ਹੋਵੇ ਤਾਂ ਉਹ ਫਿਰ ਸਾਨੂੰ ਸਾਡੀ ਮੇਲ ਐਡਰੇਸ ’ਤੇ ਮੇਲ ਵੀ ਕਰ ਸਕਦਾ ਹੈ।

ਪੜ੍ਹੋ ਇਹ ਵੀ ਖ਼ਬਰ - ਭੇਤਭਰੇ ਹਾਲਾਤ ’ਚ ਕਤਲ ਕਰ ਪਟੜੀ ’ਤੇ ਸੁੱਟੀ ਨੌਜਵਾਨ ਦੀ ਲਾਸ਼, ਇਲਾਕੇ ’ਚ ਫੈਲੀ ਸਨਸਨੀ      

ਸਭ ਤੋਂ ਵੱਡੀ ਗੱਲ ਇਹ ਹੈ ਕਿ ਟ੍ਰੈਫ਼ਿਕ ਪਲਾਨ ਦੇ ਇਲਾਵਾ ਟ੍ਰੈਫ਼ਿਕ ਪੁਲਸ ਨੇ ਹੋਰ ਵੀ ਤੁਰੰਤ ਹੀ ਕਈ ਅਹਿਮ ਬਦਲਾਅ ਕੀਤੇ ਹਨ। ਇਨ੍ਹਾਂ ’ਚ ਹੁਣ ਟ੍ਰੈਫ਼ਿਕ ਨੂੰ ਬਹੁਤ ਸੋਹਣਾ ਚਲਾਉਣ ਲਈ ਸ਼ਹਿਰ ਦੇ ਵੱਖ-ਵੱਖ ਏਰੀਆ ’ਚ ਟ੍ਰੈਫ਼ਿਕ ਕੰਟਰੋਲ ਦੀ ਸੁਪਰਵਿਜਨ ਅਧੀਨ 15 ਮੋਟਰਸਾਈਕਲਾਂ ’ਤੇ 30 ਕਰਮਚਾਰੀਆਂ ਦੀਆਂ ਤਾਇਨਾਤੀਆਂ ਕੀਤੀਆਂ ਹਨ। ਇਸਦੇ ਇਲਾਵਾ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ’ਚ 60 ਪੱਕੇ ਪੁਆਇੰਟ ਲਗਾਏ ਗਏ ਹਨ, ਜੋ ਟ੍ਰੈਫ਼ਿਕ ਜਾਮ ਬਾਰੇ ਸੂਚਨਾ ਮਿਲਣ ’ਤੇ ਟ੍ਰੈਫ਼ਿਕ ਰੈਗੂਲੇਟ ਕਰਨ ਜਾਣਗੇ ਅਤੇ ਗਲਤ ਪਾਰਕਿੰਗ ਜਾਂ ਟ੍ਰੈਫ਼ਿਕ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਮੁਤਾਬਕ ਕਾਰਵਾਈ ਕਰਨਗੇ। ਉਨ੍ਹਾਂ ਦਾ ਕਹਿਣਾ ਸੀ ਕਿ ਸਾਡਾ ਮੁੱਖ ਮਕਸਦ ਸ਼ਹਿਰ ਅਤੇ ਪਬਲਿਕ ਨੂੰ ਟ੍ਰੈਫ਼ਿਕ ਜਾਮ ਤੋਂ ਨਿਜ਼ਾਤ ਦਿਵਾਉਣਾ ਹੈ ।

ਪੜ੍ਹੋ ਇਹ ਵੀ ਖ਼ਬਰ -  ਸ਼ਰਾਬੀ ਨੌਜਵਾਨਾਂ ਨੂੰ ਧੀ ਨਾਲ ਛੇੜਛਾੜ ਕਰਨ ਤੋਂ ਰੋਕਣ ਦੀ ਇੰਸਪੈਕਟਰ ਪਿਓ ਨੂੰ ਮਿਲੀ ਸਜਾ, ਦਰਜ ਹੋਈ FIR (ਵੀਡੀਓ)


rajwinder kaur

Content Editor

Related News