ਚਾਲਕ ਨੇ ਬਿਨਾਂ ਦੇਖੇ ਕੀਤੀ ਬੱਸ ਬੈਕ, ਕਾਰ ਨਾਲ ਹੋਈ ਟੱਕਰ

03/18/2018 11:58:59 AM

ਜਲੰਧਰ(ਦੀਪਕ,ਮਹੇਸ਼)— ਸ਼ਹਿਰ ਦੇ ਨਾਮਦੇਵ ਚੌਕ 'ਚ ਉਸ ਸਮੇਂ ਜਾਮ ਲੱਗ ਗਿਆ ਜਦੋਂ ਉਥੋਂ ਲੰਘ ਰਹੀ ਇੰਡੋ-ਕੈਨੇਡੀਅਨ ਬੱਸ ਦੀ ਕਿਸੇ ਵਾਹਨ ਨਾਲ ਟੱਕਰ ਹੋ ਗਈ। ਇਸ ਦੌਰਾਨ ਲੋਕਾਂ ਦੀ ਬਹਿਸਬਾਜ਼ੀ ਸ਼ੁਰੂ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਸ਼ਾਂਤ ਕਰਵਾ ਕੇ ਟ੍ਰੈਫਿਕ ਜਾਮ ਹਟਵਾਇਆ। 
ਮਿਲੀ ਜਾਣਕਾਰੀ ਮੁਤਾਬਕ ਨਾਮਦੇਵ ਚੌਕ 'ਚ ਇੰਡੋ ਕੈਨੇਡੀਅਨ ਕੰਪਨੀ ਦੀ ਬੱਸ ਨੇ ਬਿਨਾਂ ਪਿੱਛੇ ਦੇਖੇ ਬੱਸ ਬੈਕ ਕਰ ਦਿੱਤੀ ਜਿਸ ਕਾਰਨ ਪਿੱਛੋਂ ਆ ਰਹੀ ਕਾਰ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਕਾਰ ਚਾਲਕ ਅਤੇ ਬੱਸ ਚਾਲਕ ਦੀ ਆਪਸ ਵਿਚ ਕਾਫੀ ਦੇਰ ਬਹਿਸ ਹੁੰਦੀ ਰਹੀ। ਬਹਿਸ ਹੋਣ ਕਾਰਨ ਦੋਵੇਂ ਆਪਣੇ ਵਾਹਨਾਂ ਤੋਂ ਬਾਹਰ ਨਿਕਲ ਆਏ ਅਤੇ ਬਿਨਾਂ ਵਾਹਨਾਂ ਨੂੰ ਸਾਈਡ 'ਚ ਕੀਤੇ ਸੜਕ 'ਤੇ ਹੀ ਹੰਗਾਮਾ ਕਰਦੇ ਰਹੇ। ਕਰੀਬ ਅੱਧਾ ਘੰਟਾ ਸੜਕ 'ਤੇ ਹੰਗਾਮਾ ਹੋਣ ਕਾਰਨ ਲੰਮਾ ਜਾਮ ਲੱਗਾ ਰਿਹਾ ਜਿਸ ਕਾਰਨ ਸਕੂਲ ਬੱਸਾਂ ਵੀ ਇਸ ਜਾਮ ਵਿਚ ਫਸੀਆਂ ਰਹੀਆਂ।

PunjabKesariਹੰਗਾਮੇ ਦੀ ਸੂਚਨਾ ਤੋਂ ਬਾਅਦ ਥਾਣਾ 4 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਬੱਸ ਚਾਲਕ 'ਤੇ ਕਾਰਵਾਈ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਪੁਲਸ ਦੋਵੇਂ ਧਿਰਾਂ ਨੂੰ ਥਾਣੇ 'ਚ ਲੈ ਗਈ ਅਤੇ ਕਾਰ ਚਾਲਕਾਂ ਨੇ ਬੱਸ ਚਾਲਕ ਦੇ ਖਿਲਾਫ ਸ਼ਿਕਾਇਤ ਦਿੱਤੀ ਹੈ ਪਰ ਦੁਪਹਿਰ ਬਾਅਦ ਦੋਵੇਂ ਧਿਰਾਂ ਨੇ ਆਪਸੀ ਰਾਜ਼ੀਨਾਮਾ ਕਰ ਲਿਆ ਹੈ। ਕਾਰ ਅਤੇ ਬੱਸ ਦੀ ਟੱਕਰ ਤੋਂ ਬਾਅਦ ਲੱਗੇ ਜਾਮ ਵਿਚ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।


Related News