ਬੀਮਾਰੀਆਂ ਤੇ ਵਾਤਾਵਰਨ ਦੇ ਸੰਕਟ ਦਾ ਹੱਲ ਹਨ ‘ਮੂਲ ਅਨਾਜ’ : ਖੇਤੀਬਾੜੀ ਮਾਹਿਰ

Thursday, May 07, 2020 - 09:16 AM (IST)

ਬੀਮਾਰੀਆਂ ਤੇ ਵਾਤਾਵਰਨ ਦੇ ਸੰਕਟ ਦਾ ਹੱਲ ਹਨ ‘ਮੂਲ ਅਨਾਜ’ : ਖੇਤੀਬਾੜੀ ਮਾਹਿਰ

ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇ ਕਿਸਾਨ ਆਪਣੇ ਮੂਲ ਅਨਾਜ ਛੱਡ ਕੇ ਸਿਰਫ਼ ਕਣਕ ਅਤੇ ਝੋਨੇ ਦੀ ਵੱਧ ਪੈਦਾਵਾਰ ਦੇ ਚੱਕਰ ਵਿਚ ਪੈਅ ਗਏ। ਪੰਜਾਬ ਦੇ ਉਹ ਮੂਲ ਅਨਾਜ ਜੋ ਜ਼ਿਆਦਾ ਪ੍ਰੋਟੀਨ ਅਤੇ ਰੇਸ਼ੇ ਨਾਲ ਭਰਪੂਰ ਹਨ, ਉਨ੍ਹਾਂ ਨੂੰ ਉਗਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਬਜ਼ੁਰਗਾਂ ਵਾਂਗ ਚੰਗੀ ਸਿਹਤ ਬਰਕਰਾਰ ਰਹਿ ਸਕੇ। ਪੰਜਾਬ ਦੇ 6 ਮੂਲ ਅਨਾਜ ਕੰਗਣੀ, ਕੋਧਰਾ, ਹਰੀ ਕੰਗਣੀ, ਕੁਟਕੀ, ਸਵਾਂਕ ਅਤੇ ਰਾਗੀ ਹਨ। ਪਹਿਲਾਂ ਲੋਕ ਇਨ੍ਹਾਂ ਵਿਚ ਹੋਰ ਹੋਰ ਅਨਾਜ ਮਿਲਾਕੇ ਬੇਰੜੇ (ਜੋ ਕਈ ਅਨਾਜਾਂ ਨੂੰ ਰਲਾ ਕੇ ਬਣਦਾ ਹੈ ) ਦੀ ਰੋਟੀ ਖਾਇਆ ਕਰਦੇ ਸਨ । 

ਇਸ ਬਾਰੇ ਜਗ ਬਾਣੀ ਨਾਲ ਗੱਲ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ.ਕਿਰਨ ਬੈਂਸ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਣਕ  ਦੇ ਆਟੇ ਵਿਚ ਬਾਕੀ ਅਨਾਜਾਂ ਨੂੰ ਮਿਲਾਕੇ ਖਾਣਾ ਚਾਹੀਦਾ ਹੈ। ਇਨ੍ਹਾਂ ਮੂਲ ਅਨਾਜਾਂ ਵਿਚ ਪੌਸ਼ਟਿਕ ਤੱਤ ਕਣਕ ਦੇ ਮੁਕਾਬਲੇ ਵੱਧ ਹਨ । ਇਸ ਨਾਲ ਅਨਾਜ ਦੀ ਪੌਸ਼ਟਿਕਤਾ ਬਰਕਰਾਰ ਰਹੇਗੀ । 

ਇਸ ਬਾਰੇ ਗੱਲ ਕਰਦਿਆਂ ਖੇਤੀਬਾੜੀ ਵਿਕਾਸ ਅਫ਼ਸਰ ਡਾ.ਸੁਖਸਾਗਰ ਸਿੰਘ ਨੇ ਦੱਸਿਆ ਕਿ ਮੂਲ ਅਨਾਜਾਂ ਨੂੰ ਉਗਾਉਣ ਨਾਲ ਸਿਹਤ ਅਤੇ ਵਾਤਾਵਰਣ ਦੇ ਸੰਕਟ ਤੋਂ ਬਚਿਆ ਜਾ ਸਕਦਾ ਹੈ। ਕਿਉਂਕਿ ਇਹ ਅਨਾਜ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ ਅਤੇ ਵਾਤਾਵਰਨ ਦੇ ਸਬੰਧ ਵਿਚ ਵੇਖੀਏ ਤਾਂ ਇਨ੍ਹਾਂ ਅਨਾਜਾਂ ਨੂੰ ਪੈਦਾ ਕਰਨ ਵਿਚ ਪਾਣੀ ਦੀ ਬਹੁਤ ਘੱਟ ਵਰਤੋਂ ਦੇ ਨਾਲ-ਨਾਲ ਸਪ੍ਰੇਹਾਂ ਦੀ ਵਰਤੋਂ ਨਹੀਂ ਹੁੰਦੀ। ਮੂਲ ਅਨਾਜਾਂ ਦਾ ਉਪਯੋਗ ਕਰਕੇ ਸਰੀਰ ਕੋਰੋਨਾ ਅਤੇ ਅਜਿਹੀਆਂ ਹੋਰ ਬੀਮਾਰੀਆਂ ਦਾ ਸਾਹਮਣਾ ਕਰਨ ਦੇ ਯੋਗ ਹੋ ਜਾਂਦਾ ਹੈ । 

ਪੜ੍ਹੋ ਇਹ ਵੀ ਖਬਰ - ਕੀ ਸ਼ਰਾਬ ਦੇ ਸ਼ੌਕੀਨਾਂ ਨੂੰ ਖੁਸ਼ ਕਰ ਸਕੇਗੀ ‘ਪੰਜਾਬ ਸਰਕਾਰ’, ਸੁਣੋ ਇਹ ਵੀਡੀਓ

ਇਨ੍ਹਾਂ 6 ਮੂਲ ਅਨਾਜਾਂ ਦੀ ਕਾਸ਼ਤ ਕਰਨ ਦੇ ਢੰਗ

1. ਕੰਗਣੀ 

PunjabKesari
- ਬਿਜਾਈ ਦਾ ਸਮਾਂ: ਅੱਧ ਅਪਰੈਲ ਤੋਂ ਅੱਧ ਮਈ ਮਈ ਹੈ ।
- ਬੀਜ ਦੀ ਮਾਤਰਾ: ਦੋ ਕਿੱਲੋ ਪ੍ਰਤੀ ਏਕੜ 
- ਬਿਜਾਈ ਦਾ ਤਰੀਕਾ: ਦੋ ਕਿੱਲੋ ਬੀਜ ਵਿਚ 3 ਕਿੱਲੋ ਰੇਤ ਜਾਂ ਸੁਆਹ ਮਿਲਾ ਕੇ ਪੋਰੇ ਰਾਹੀਂ ਜਾਂ ਡਰਿੱਲ ਰਾਹੀਂ ਸਿੱਧੀ ਬਿਜਾਈ ਕਰੋ। ਬਿਜਾਈ ਜ਼ਿਆਦਾ ਡੂੰਘੀ ਨਾ ਕਰੋ। ਲਾਈਨ ਤੋਂ ਲਾਈਨ ਦਾ ਫਾਸਲਾ 2 ਫੁੱਟ ਰੱਖੋ ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 6 ਇੰਚ ਰੱਖੋ । 
- ਬੀਜ਼ ਉਪਚਾਰ : ਇਕ ਲੀਟਰ ਪਾਣੀ ਵਿਚ 100 ਗ੍ਰਾਮ ਦੁੱਧ ਮਿਲਾਓ ਅਤੇ ਬੀਜ ਨੂੰ ਇਸ ਵਿਚ 10 ਤੋਂ 12 ਘੰਟੇ ਭਿਉਂ ਕੇ ਰੱਖੋ। ਇਸ ਤੋਂ ਬਾਅਦ ਬੀਜ ਨੂੰ ਬਾਹਰ ਕੱਢ ਕੇ ਦੋ ਘੰਟੇ ਛਾਵੇਂ ਸੁਕਾਓ ਅਤੇ ਫਿਰ ਬਿਜਾਈ ਕਰੋ ।
-ਪਾਣੀ: ਵੱਤਰ ਖੇਤ ਵਿਚ ਕੰਗਣੀ ਦੀ ਬਿਜਾਈ ਕੀਤੀ ਜਾਵੇ ਅਤੇ ਮਿੱਟੀ ਵਿਚਲੀ ਨਮੀ ਅਤੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਸਿੰਚਾਈ ਕੀਤੀ ਜਾਵੇ ।
-ਕਟਾਈ : ਕੰਗਣੀ ਪੱਕਣ ਲਈ 100-110 ਦਿਨ ਦਾ ਸਮਾਂ ਲੈਂਦੀ ਹੈ। ਜਦੋਂ ਛਿੱਟੇ ਰੰਗ ਬਦਲ ਜਾਣ ਉਸ ਸਮੇਂ ਉੱਪਰੋਂ ਉੱਪਰੋਂ ਕੇਵਲ ਛਿੱਟੇ ਕੱਟ ਲਵੋ ਅਤੇ ਧੁੱਪ ਲਵਾ ਕੇ ਕੁੱਟ ਕੇ ਕੱਢ ਲਵੋ। ਛਿੱਟਿਆਂ ਨੂੰ ਜ਼ਿਆਦਾ ਨਾ ਪੱਕਣ ਦਿਓ ਨਹੀਂ ਤਾਂ ਦਾਣੇ ਜ਼ਮੀਨ ਵਿਚ ਕਿਰਨੇ ਸ਼ੁਰੂ ਹੋ ਜਾਂਦੇ ਹਨ।
-ਝਾੜ: 5 ਤੋਂ 8 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ।

ਪੜ੍ਹੋ ਇਹ ਵੀ ਖਬਰ - ‘ਅੰਨ ਭੰਡਾਰ ਹੁੰਦੇ ਹੋਏ ਵੀ ਭੁੱਖੇ ਮਰ ਰਹੇ ਹਨ ਲੋਕ’, ਜਾਣੋ ਆਖਰ ਕਿਉਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਲਾਕਡਾਊਨ : ਭਾਰਤੀ ਅਰਥ-ਵਿਵਸਥਾ ਨੂੰ ਮੁੜ ਸੁਰਜੀਤ ਹੋਣ ਲਈ ਲੱਗੇਗਾ 1 ਸਾਲ ਦਾ ਸਮਾਂ (ਵੀਡੀਓ)

2. ਕੋਧਰਾ 

PunjabKesari
-ਬਿਜਾਈ ਦਾ ਸਮਾਂ: ਮਈ ਦੇ ਪਹਿਲੇ ਹਫਤੇ ਪਨੀਰੀ ਬੀਜੋ ।
-ਬੀਜ ਦੀ ਮਾਤਰਾ: ਦੋ ਕਿੱਲੋ ਬੀਜ ਪ੍ਰਤੀ ਏਕੜ ਲਈ ਦੋ ਮਰਲੇ ਜਗ੍ਹਾ ਵਿਚ ਛੱਟਾ ਦੇ ਕੇ ਪਨੀਰੀ ਬੀਜੋ ।
-ਬੀਜ਼ ਉਪਚਾਰ : ਇਕ ਲਿਟਰ ਪਾਣੀ ਵਿਚ 100 ਗ੍ਰਾਮ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖੋ ।
-ਬਿਜਾਈ ਦਾ ਤਰੀਕਾ: ਪੰਦਰਾਂ ਤੋਂ ਵੀਹ ਦਿਨਾਂ ਦੀ ਪਨੀਰੀ ਨੂੰ ਪੁੱਟ ਕੇ ਵੱਤਰ ਖੇਤ ਵਿਚ 2 ×1 ਫੁੱਟ ਦੇ ਫ਼ਾਸਲੇ ਤੇ ਲਾਓ ਅਤੇ ਉੱਪਰੋਂ ਖੇਤ ਨੂੰ ਪਾਣੀ ਲਾ ਦਿਓ। 
-ਪਾਣੀ: ਮਿੱਟੀ ਵਿਚਲੀ ਨਮੀ ਅਤੇ ਬਾਰਿਸ਼ ਦੇ ਮੌਸਮ ਨੂੰ ਧਿਆਨ ਵਿਚ ਰੱਖਦੇ ਹੋਏ ਲੋੜ ਮੁਤਾਬਕ ਸਿੰਚਾਈ ਕਰੋ।
-ਕਟਾਈ : ਕੋਧਰਾ ਇੱਕਸਾਰ ਪੱਕਦਾ ਹੈ ਇਸਦਾ ਛਿੱਟਾ ਪੱਕ ਕੇ ਗੂੜ੍ਹੇ ਭੂਰੇ ਰੰਗ ਦਾ ਹੋ ਜਾਵੇਗਾ ਪਰ ਪੌਦਾ ਹਰਾ ਹੀ ਰਹੇਗਾ, ਸੁੱਕੇਗਾ ਨਹੀਂ। ਕੋਧਰੇ ਨੂੰ ਹਮੇਸ਼ਾਂ ਖੁਸ਼ਕ ਮੌਸਮ ਵਿਚ ਕਟਾਈ ਕਰੋ ਅਤੇ ਕੱਟ ਕੇ ਕੁਝ ਦਿਨ ਖੇਤ ਪਿਆ ਰਹਿਣ ਦਿਓ। ਬਰਸਾਤ ਜਾਂ ਸਿੱਲ ਵਾਲੇ ਮੌਸਮ ਵਿਚ ਕੋਧਰੇ ਦੀ ਕਟਾਈ ਨਾ ਕਰੋ ਨਹੀਂ ਤਾਂ ਦਾਣਿਆਂ ਵਿਚ ਲੋੜ ਤੋਂ ਜ਼ਿਆਦਾ ਨਮੀ ਹੋਣ ਕਰਕੇ ਇਸ ਵਿਚ ਐਸਪਰਜਲਿਸ ਨਾਮ ਦੀ ਉੱਲੀ ਲੱਗ ਜਾਂਦੀ ਹੈ। ਕੋਧਰੇ ਨੂੰ ਝੋਨੇ ਵਾਂਗ ਕਿਸੇ ਸਖਤ ਸਤ੍ਹਾ ਜਾਂ ਡਰੰਮ ਆਦਿ ’ਤੇ ਮਾਰ ਕੇ ਝਾੜ ਸਕਦੇ ਹਾਂ ਜਾਂ ਗਾਹ ਕੇ ਵੀ ਦਾਣੇ ਕੱਢ ਸਕਦੇ ਹਾਂ। ਇਸ ਦਾ ਝਾੜ 12 ਤੋਂ 14 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ।

3. ਹਰੀ ਕੰਗਣੀ, 4. ਕੁਟਕੀ 5. ਸਵਾਂਕ ਅਤੇ 6. ਰਾਗੀ 

PunjabKesari
-ਬਿਜਾਈ ਦਾ ਸਮਾਂ: ਜੂਨ ਦੇ ਪਹਿਲੇ ਹਫਤੇ ਪਨੀਰੀ ਬੀਜੋ ਅਤੇ 20 ਜੂਨ ਤੱਕ ਪੁੱਟ ਕੇ ਵੱਤਰ ਖੇਤ ਵਿਚ ਲਗਾ ਕੇ ਉਪਰੋਂ ਪਾਣੀ ਦੇ ਦਿਓ ।
-ਬੀਜ਼ ਉਪਚਾਰ :1ਲੀਟਰ ਪਾਣੀ ਵਿਚ 100 ਗ੍ਰਾਮ ਕੱਚਾ ਦੁੱਧ ਮਿਲਾ ਕੇ ਇਸ ਵਿਚ ਬੀਜ ਨੂੰ 10 ਤੋਂ 12 ਘੰਟੇ ਭਿਉਂ ਕੇ ਰੱਖੋ ।
-ਬੀਜ ਦੀ ਮਾਤਰਾ : 1 ਤੋਂ 1.5 ਕਿਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ ।
-ਬਿਜਾਈ ਦਾ ਤਰੀਕਾ: ਲਾਈਨ ਤੋਂ ਲਾਈਨ 2 ਫੁੱਟ ਅਤੇ ਪੌਦੇ ਤੋਂ ਪੌਦਾ 1 ਫੁੱਟ ਦਾ ਫਾਸਲਾ ਰੱਖੋ।
-ਪਾਣੀ: ਇਨ੍ਹਾਂ ਚਾਰੇ ਮੂਲ ਅਨਾਜਾਂ ਨੂੰ ਬਹੁਤ ਘੱਟ ਪਾਣੀ ਦੀ ਲੋੜ ਪੈਂਦੀ ਹੈ। ਕਿਉਂਕਿ ਇਸ ਸਮੇਂ ਤੱਕ ਬਰਸਾਤ ਦੇ ਮੌਸਮ ਦੀ ਆਮਦ ਹੋ ਚੁੱਕੀ ਹੁੰਦੀ ਹੈ। ਇਸ ਲਈ ਪਾਣੀ ਮੀਂਹ ਦਾ ਮੌਸਮ ਦੇਖ ਕੇ ਹੀ ਜ਼ਰੂਰਤ ਅਨੁਸਾਰ ਲਾਓ ।
-ਕਟਾਈ: ਹਰੀ ਕੰਗਣੀ ਪੱਕਣ ਲਈ 2.5 ਤੋਂ 3 ਮਹੀਨੇ ਲੈਂਦੀ ਹੈ ਅਤੇ ਬਾਕੀ 3 ਤੋਂ 3.5 ਮਹੀਨੇ ਵਿਚ ਪੱਕਦੇ ਹਨ। ਜਦੋਂ ਛਿੱਟੇ ਰੰਗ ਬਦਲ ਲੈਣ ਤਾਂ ਕੱਟ ਲਵੋ ਨਹੀਂ ਤਾਂ ਦਾਣੇ ਖੇਤ ਵਿਚ ਹੀ ਝੜ ਜਾਣਗੇ ।

ਪੜ੍ਹੋ ਇਹ ਵੀ ਖਬਰ - ਖੇਡ ਰਤਨ ਪੰਜਾਬ ਦੇ : ਸਵਾ ਸਦੀ ਦਾ ਮਾਣ, ਸੁਨਹਿਰਾ ਨਿਸ਼ਾਨਚੀ ‘ਅਭਿਨਵ ਬਿੰਦਰਾ’

ਪੜ੍ਹੋ ਇਹ ਵੀ ਖਬਰ - ਬਰਸੀ ''ਤੇ ਵਿਸ਼ੇਸ਼ : ਸ਼ੱਕਰਗੜ੍ਹ ਦਾ ਜਾਇਆ ਸ਼ਬਦ ਵਣਜਾਰਾ ਸ਼ਿਵ ਕੁਮਾਰ ਬਟਾਲਵੀ

ਰਾਗੀ ਇਕ ਸਾਰ ਨਹੀਂ ਪੱਕਦੀ। ਇਸ ਦੀ ਦੋ ਵਾਰ ਕਟਾਈ ਕਰਨੀ ਪੈਂਦੀ ਹੈ ਛਿੱਟੇ ਕੱਟਣ ਤੋਂ ਬਾਅਦ ਜੋ ਟਾਂਗਰ ਬਚਦਾ ਹੈ। ਉਸ ਨੂੰ ਪਸ਼ੂਆਂ ਲਈ ਚਾਰੇ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ, ਜੋ ਇਕ ਪੌਸ਼ਟਿਕ ਚਾਰਾ ਹੈ। ਛਿੱਟਿਆਂ ਨੂੰ ਕੁੱਟ ਕੇ ਜਾਂ ਗਾਹ ਕੇ ਦਾਣੇ ਕੱਢੇ ਜਾ ਸਕਦੇ ਹਨ ।

PunjabKesari

-ਝਾੜ : ਹਰੀ ਕੰਗਣੀ ਚਾਰ ਕੁਇੰਟਲ ਪ੍ਰਤੀ ਏਕੜ 
ਕੁਟਕੀ 5 ਤੋਂ 6 ਕੁਇੰਟਲ ਪ੍ਰਤੀ ਏਕੜ 
ਸਵਾਂਕ 5 ਤੋਂ 6 ਕੁਇੰਟਲ ਪ੍ਰਤੀ ਏਕੜ 
ਰਾਗੀ 8 ਕੁਇੰਟਲ ਪ੍ਰਤੀ ਏਕੜ 

ਸਾਰੇ ਤਰ੍ਹਾਂ ਦੇ ਮੂਲ ਅਨਾਜ ਸੋਕਾ ਸਹਾਰਨ ਵਾਲੀਆਂ ਫ਼ਸਲਾਂ ਦੇ ਵਰਗ ਵਿਚ ਆਉਂਦੇ ਹਨ। ਇਨ੍ਹਾਂ ਨੂੰ ਪੱਕਣ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਸ ਲਈ ਇਨ੍ਹਾਂ ਦੀ ਬਿਜਾਈ ਉੱਥੇ ਹੀ ਕਰੋ ਜਿੱਥੇ ਬਾਰਿਸ਼ ਦਾ ਪਾਣੀ ਜਮ੍ਹਾਂ ਨਾ ਹੋ ਸਕੇ ਨਹੀਂ ਤਾਂ ਇਨ੍ਹਾਂ ਦੀ ਮਰਨ ਦੀ ਸੰਭਾਵਨਾ ਵੀ ਹੈ । ਦੂਸਰਾ ਇਹ ਵੀ ਧਿਆਨ ਰੱਖੋ ਕਿ ਇਨ੍ਹਾਂ ਫਸਲਾਂ ਨੂੰ ਜੇਕਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਪਾਣੀ ਦੇਵਾਂਗੇ ਤਾਂ ਇਨ੍ਹਾਂ ਨੂੰ ਕੀੜੇ ਮਕੌੜੇ ਅਤੇ ਬੀਮਾਰੀਆਂ ਦੀ ਸਮੱਸਿਆ ਅਤੇ ਨਦੀਨਾਂ ਦੀ ਸਮੱਸਿਆ ਵੀ ਵਧੇਰੇ ਆਵੇਗੀ ।

PunjabKesari


author

rajwinder kaur

Content Editor

Related News