ਟਰੈਕਟਰ-ਟਰਾਲੀ ਪਲਟੀ, ਨੌਜਵਾਨ ਜ਼ਖ਼ਮੀ

Thursday, Mar 08, 2018 - 12:59 AM (IST)

ਬਟਾਲਾ,  (ਸੈਂਡੀ)–  ਬੀਤੀ ਰਾਤ ਪਿੰਡ ਡੇਅਰੀਵਾਲ ਦੇ ਨਜ਼ਦੀਕ ਟਰੈਕਟਰ-ਟਰਾਲੀ ਪਲਟਣ ਨਾਲ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। 
ਸਿਵਲ ਹਸਪਤਾਲ ਜ਼ੇਰੇ ਇਲਾਜ ਸੁਖਵਿੰਦ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਡੇਅਰੀਵਾਲ ਨੇ ਦੱਸਿਆ ਕਿ ਬੀਤੀ ਰਾਤ ਬੁੱਟਰ ਸ਼ੂਗਰ ਮਿੱਲ ਤੋਂ ਗੰਨਾ ਉਤਾਰ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ ਕਿ ਰਸਤੇ 'ਚ ਅਚਾਨਕ ਮੋੜ ਕੱਟਦੇ ਸਮੇਂ ਟਰੈਕਟਰ ਬੇਕਾਬੂ ਹੁੰਦਾ ਹੋਇਆ ਪਲਟ ਗਿਆ, ਜਿਸ ਨਾਲ ਮੈਂ ਗੰਭੀਰ ਜ਼ਖ਼ਮੀ ਹੋ ਗਿਆ। 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਮੈਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ।


Related News