ਜਲੰਧਰ ਪੁਲਸ ਕੋਲ ਨਹੀਂ ਹੈ ਇਕ ਵੀ ਟ੍ਰੈਕਰ ਡਾਗ

08/29/2019 4:00:10 PM

ਜਲੰਧਰ (ਵਰੁਣ) : ਜਲੰਧਰ ਕਮਿਸ਼ਨਰੇਟ ਪੁਲਸ ਦੇ ਡਾਗ ਸਕੁਐਡ ਵਲੋਂ ਸਨਿਫਰ ਡਾਗ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਜਲੰਧਰ ਪੁਲਸ ਕੋਲ 3 ਸਨਿਫਰ ਡਾਗ ਹਨ, ਜਿਸ ’ਚੋਂ 2 ਐਕਸਪਲੋਜ਼ਿਵ ਅਤੇ ਇਕ ਨਾਰਕੋਟਿਕ ਐਕਸਪਰਟ। 2 ਐਕਸਪਲੂਸਿਵ ਐਕਸਪਰਟ 10 ਸਾਲਾਂ ’ਚੋਂ ਸਾਢੇ 7 ਸਾਲ ਦੀ ਡਿਊਟੀ ਪੂਰੀ ਕਰ ਚੁੱਕੇ ਹਨ ਜਦ ਕਿ ਨਾਰਕੋਟਿਕ ਐਕਸਪਰਟ ਡਾਗ ਨੇ ਵੀ 3 ਸਾਲ ਦੀ ਡਿਊਟੀ ਪੂਰੀ ਕੀਤੀ ਹੈ। ਡਾਗ ਸਕੁਐਡ ’ਚ ਸ਼ਾਮਲ 3 ਡਾਗਸ ’ਚੋਂ 2 ਸਕੀਆਂ ਭੈਣਾਂ ਅਲਕਾ ਤੇ ਜ਼ੀਨਤ ਹੈ, ਜੋ ਐਕਸਪਲੂਸਿਵ ਐਕਸਪਰਟ ਹਨ, ਤੀਜੀ ਡਾਗ ਜਿੰਮੀ ਨਾਰਕੋਟਿਕ ਐਕਸਪਰਟ ਹੈ। ਜੋ ਨਸ਼ੇ ਵਾਲੇ ਪਦਾਰਥਾਂ ਨੂੰ ਫੜਨ ’ਚ ਐਕਸਪਰਟ ਹਨ। ਹਾਲਾਂਕਿ ਜਲੰਧਰ ਪੁਲਸ ਕੋਲ ਖੁਦ ਦਾ ਟ੍ਰੈਕਰ ਡਾਗ ਨਹੀਂ ਹੈ ਪਰ ਜ਼ਰੂਰਤ ਪੈਣ ’ਤੇ ਜਲੰਧਰ ਪੁਲਸ ਹੁਸ਼ਿਆਰਪੁਰ ਜਾਂ ਫਿਰ ਕਪੂਰਥਲਾ ਤੋਂ ਟ੍ਰੈਕਰ ਡਾਗ ਮੰਗਵਾਉਂਦੀ ਹੈ। ਟ੍ਰੈਕਰ ਡਾਗ ਦੀ ਹੱਤਿਆ, ਚੋਰੀ, ਡਕੈਤੀ ਆਦਿ ਕੇਸਾਂ ’ਚ ਜ਼ਰੂਰਤ ਪੈਂਦੀ ਹੈ। ਇਸ ਤੋਂ ਇਲਾਵਾ ਜਲੰਧਰ ਪੁਲਸ ਨੂੰ ਜਲਦੀ ਹੀ ਚੌਥਾ ਡਾਗ ਵੀ ਮਿਲ ਰਿਹਾ ਹੈ। ਉਕਤ ਡਾਗ ਦੀ ਫਿਲੌਰ ਸਥਿਤ ਅਕੈਡਮੀ ’ਚ ਟਰੇਨਿੰਗ ਸ਼ੁਰੂ ਹੋ ਚੁੱਕੀ ਹੈ। ਉਹ ਡਾਗ ਵੀ ਐਕਸਪਲੂਸਿਵ ਐਕਸਪਰਟ ਹੈ। ਦੱਸ ਦੇਈਏ ਕਿ ਅਲਕਾ ਤੇ ਜ਼ੀਨਤ ਨੇ ਕੁਝ ਸਾਲ ਪਹਿਲਾਂ ਪਠਾਨਕੋਟ ਚੌਕ ’ਤੇ ਮਿਲੇ ਵਿਸਫੋਟਕ ਪਦਾਰਥ ਨੂੰ ਟਰੈਕ ਕੀਤਾ ਸੀ ਜਦ ਕਿ ਕੁਝ ਸਮਾਂ ਪਹਿਲਾਂ ਹੀ ਪਲਾਜ਼ਾ ਚੌਕ ਕੋਲ ਸਥਿਤ ਪੁਰਾਣੀ ਕਚਹਿਰੀ ’ਚ ਮਿਲੇ ਜ਼ਿੰਦਾ ਗ੍ਰੇਨੇਡ ਨੂੰ ਟਰੈਕ ਕੀਤਾ ਸੀ। ਜਿੰਮੀ ਵੀ ਨਸ਼ਾ ਫੜਨ ਵਾਲੀ ਪੁਲਸ ਪਾਰਟੀ ਦੀ ਛਾਪੇਮਾਰੀ ’ਚ ਸ਼ਾਮਲ ਸੀ। ਜਲੰਧਰ ਕਮਿਸ਼ਨਰੇਟ ਦੇ ਡਾਗ ਸਕੁਐਡ ਦੇ 3 ਡਾਗ ਕਮਿਸ਼ਨਰੇਟ ਏਰੀਏ ’ਚ ਹੀ ਨਹੀਂ ਸਗੋਂ ਰੂਰਲ ਏਰੀਏ ’ਚ ਵੀ ਡਿਊਟੀ ’ਤੇ ਭੇਜੇ ਜਾਂਦੇ ਹਨ।

ਮੇਲ ਤੋਂ ਜ਼ਿਆਦਾ ਫੀਮੇਲ ਡਾਗ ਮੰਨਦੇ ਹਨ ਮਾਸਟਰ ਦੀ ਗੱਲ
ਡਾਗ ਸਕੁਐਡ ਦੇ ਇੰਚਾਰਜ ਰਾਜ ਨਾਲ ਜਦ ਡਾਗ ਸਕੁਐਡ ’ਚ ਸਿਰਫ ਫੀਮੇਲ ਡਾਗ ਰੱਖੇ ਹੋਣ ਦਾ ਕਾਰਣ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਫੀ ਵਾਰ ਅਜਿਹਾ ਦੇਖਣ ਨੂੰ ਮਿਲਿਆ ਹੈ ਕਿ ਮੇਲ ਡਾਗ ਮਾਸਟਰ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਜਿੱਦੀ ਹੁੰਦੇ ਹਨ। ਫੀਮੇਲ ਡਾਗ ਨੂੰ ਇਕ ਵਾਰ ਮਾਸਟਰ ਆਦੇਸ਼ ਦੇਵੇ ਤਾਂ ਉਹ ਤੁਰੰਤ ਹਰਕਤ ’ਚ ਆ ਜਾਂਦੀ ਹੈ। ਵੈਸੇ ਵੀ ਡਾਗ ਸਕੁਐਡ ’ਚ ਮੇਲ ਫੀਮੇਲ ਡਾਗ ਇਕੱਠੇ ਘੱਟ ਰੱਖੇ ਜਾਂਦੇ ਹਨ। ਘਰੇਲੂ ਡਾਗ ਤੋਂ 5 ਸਾਲ ਘੱਟ ਜ਼ਿੰਦਗੀ ਜਿਊਂਦੇ ਹਨ। ਇਸ ਦਾ ਕਾਰਣ ਇਹ ਹੈ ਕਿ ਘਰੇਲੂ ਡਾਗ ਤੋਂ ਕੋਈ ਸਖਤ ਕੰਮ ਨਹੀਂ ਲਿਆ ਜਾਂਦਾ। ਡਾਗ ਸਕੁਐਡ ’ਚ ਸ਼ਾਮਲ ਡਾਗਸ ਨੂੰ ਡਿਊਟੀ ਦੌਰਾਨ ਜ਼ਿਆਦਾ ਸਮੈੱਲ ਲੈਣੀ ਹੁੰਦੀ ਹੈ ਅਤੇ ਉਨ੍ਹਾਂ ਦੇ ਸੁੰਘਣ ’ਤੇ ਹੀ ਉਨ੍ਹਾਂ ਦੀ ਉਮਰ ’ਚ ਫਰਕ ਪੈਂਦਾ ਹੈ। ਸਨਿਫਰ ਡਾਗ ਦੀ ਇਨਸਾਨ ਤੋਂ ਸੁੰਘਣ ਦੀ ਸਮਰੱਥਾ 40 ਗੁਣਾ ਜ਼ਿਆਦਾ ਹੁੰਦੀ ਹੈ। ਇੰਚਾਰਜ ਬਲਦੇਵ ਰਾਜ ਦਾ ਕਹਿਣਾ ਹੈ ਕਿ ਡਾਗ ਸਕੁਐਡ ’ਚ ਸ਼ਾਮਲ ਡਾਗਸ ਤੋਂ 10 ਸਾਲ ਤਕ ਦੀ ਡਿਊਟੀ ਲਈ ਜਾਂਦੀ ਹੈ। ਇਸ ਉਮਰ ਦੇ ਆਸ-ਪਾਸ ਹੀ ਡਾਗਸ ਦੀ ਮੌਤ ਹੋ ਜਾਂਦੀ ਹੈ ਪਰ ਜੋ ਡਾਗਸ ਠੀਕ ਰਹਿੰਦੇ ਹਨ ਉਸ ਨੂੰ ਅਧਿਕਾਰੀਆਂ ਦੀ ਪ੍ਰਮਿਸ਼ਨ ਲੈੈ ਕੇ ਮਾਸਟਰ ਆਪਣੇ ਕੋਲ ਰੱਖ ਲੈਂਦੇ ਹਨ।

2 ਮਹੀਨੇ ਦੀ ਉਮਰ ’ਚ ਦਿੱਤੀ ਜਾਂਦੀ ਹੈ ਇਕ ਸਾਲ ਤਕ ਦੀ ਟ੍ਰੇਨਿੰਗ
ਸਨਿਫਰ ਡਾਗ ਦੀ 2 ਮਹੀਨੇ ’ਚ ਹੀ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ। ਬਚਪਨ ਤੋਂ ਜਿਸ ਮਾਸਟਰ ਡਾਗ ਨੂੰ ਟ੍ਰੇਨਿੰਗ ਲਈ ਚੁਣਿਆ ਜਾਂਦਾ ਹੈ, ਉਹ ਮਾਸਟਰ ਡਾਗ ਸਾਰੀ ਉਮਰ ਉਸ ਕੋਲ ਰਹਿੰਦਾ ਹੈ। ਢਾਈ ਮਹੀਨੇ ’ਚ ਹਾਊਸ ਮੈਨਰ ਤੋਂ ਇਲਾਵਾ ਸੁੰਘਣ ਤਕ ਦੀ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਕ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਸਨਿਫਰ ਡਾਗ ਨੂੰ ਡਾਗ ਸਕੁਐਡ ’ਚ ਸ਼ਾਮਲ ਕਰ ਲਿਆ ਜਾਂਦਾ ਹੈ। ਇਸ ਸਮੇਂ ਜਲੰਧਰ ’ਚ ਤਿੰਨਾਂ ਸਨਿਫਰਾਂ ਦੇ ਵੱਖ-ਵੱਖ ਮਾਸਟਰ ਹਨ ਜੋ ਬਚਪਨ ਤੋਂ ਲੈੈ ਕੇ ਹੁਣ ਤਕ ਉਨ੍ਹਾਂ ਦੇ ਨਾਲ ਹਨ। ਮਾਸਟਰਾਂ ’ਚ ਅਨਵਰ ਮਸੀਹ, ਜੋਗਿੰਦਰ ਕੁਮਾਰ, ਬਲਦੇਵ ਰਾਜ ਹਨ ਜਦ ਕਿ ਇਕ ਮਾਸਟਰ ਨੂੰ ਚੌਥੇ ਸਨਿਫਰ ਡਾਗ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ ਹੈ।

ਘੱਟ ਬਜਟ ਕਾਰਨ ਨਹੀਂ ਦਿੱਤਾ ਜਾਂਦਾ ਨਾਨਵੈੱਜ
ਲੁਧਿਆਣਾ ਤੇ ਅੰਮ੍ਰਿਤਸਰ ’ਚੋਂ ਜਲੰਧਰ ਪੁਲਸ ਦਾ ਡਾਗ ਸਕੁਐਡ ਭਾਵੇਂ ਸਭ ਤੋਂ ਬਿਹਤਰ ਹੈ ਪਰ ਬਜਟ ਘੱਟ ਹੋਣ ਕਾਰਨ ਸਨਿਫਰ ਡਾਗਸ ਨੂੰ ਨਾਨਵੈੱਜ ਨਹੀਂ ਦਿੱਤਾ ਜਾਂਦਾ। ਹਾਲਾਂਕਿ ਡਾਗਸ ਦੇ ਮਾਸਟਰਾਂ ਦਾ ਕਹਿਣਾ ਹੈ ਕਿ ਅੰਡਾ, ਦੁੱਧ, ਦਹੀਂ, ਰੋਟੀ ਅਤੇ ਡਾਗਸ ਨੂੰ ਉਨ੍ਹਾਂ ਦੀ ਡਾਈਟ ਦਿੱਤੀ ਜਾਂਦੀ ਹੈ ਪਰ ਡਾਈਟ ਤਦ ਦਿੱਤੀ ਜਾਂਦੀ ਹੈ ਜਦ ਕਦੇ ਐਮਰਜੈਂਸੀ ’ਚ ਡਾਗ ਸਕੁਐਡ ਨੂੰ ਤੜਕੇ ਜਾਂ ਫਿਰ ਦੇਰ ਰਾਤ ਬੁਲਾਉਣਾ ਪਵੇ। ਤਿੰਨਾਂ ਸਨਿਫਰ ਡਾਗਸ ’ਤੇ ਮਹੀਨੇ ਦਾ 5 ਹਜ਼ਾਰ ਰੁਪਏ ਦੇ ਕਰੀਬ ਖਰਚਾ ਆਉੁਂਦਾ ਹੈ।
 


Anuradha

Content Editor

Related News