11 ਮਹੀਨਿਆਂ ਬਾਅਦ ਟਰੈਕ ’ਤੇ ਦੌੜੇਗੀ ਰੇਵਾੜੀ-ਫਾਜ਼ਿਲਕਾ ਟ੍ਰੇਨ

03/03/2021 10:17:39 AM

ਜੈਤੋ (ਪਰਾਸ਼ਰ): ਰੇਵਾੜੀ-ਫਾਜ਼ਿਲਕਾ ਵਾਇਆ ਜੈਤੋ ਟਰੇਨ 7 ਮਾਰਚ ਤੋਂ ਰੇਲਵੇ ਟਰੈਕ ’ਤੇ ਦੌੜੇਗੀ, ਜੋ ਪਿਛਲੇ ਕਰੀਬ 11 ਮਹੀਨਿਆਂ ਤੋਂ ਲਾਕਡਾਊਨ ਦੌਰਾਨ ਬੰਦ ਕਰ ਦਿੱਤੀ ਗਈ ਸੀ। ਸੂਤਰਾਂ ਅਨੁਸਾਰ 7 ਮਾਰਚ ਨੂੰ ਟਰੇਨ ਨੰਬਰ 14729 ਸਵੇਰੇ 4.40 ਵਜੇ ਰੇਵਾੜੀ ਤੋਂ ਰਵਾਨਾ ਹੋਵੇਗੀ ਅਤੇ ਹਿਸਾਰ, ਸਿਰਸਾ, ਕਾਲਾਂਵਾਲੀ, ਬਠਿੰਡਾ, ਜੈਤੋ, ਕੋਟਕਪੂਰਾ, ਸ੍ਰੀ ਮੁਕਤਸਰ ਸਾਹਿਬ ਤੋਂ ਹੁੰਦੀ ਹੋਈ ਫਾਜ਼ਿਲਕਾ ਪਹੁੰਚੇਗੀ, ਜਦੋਂਕਿ ਟਰੇਨ ਨੰਬਰ 14730 ਫਾਜ਼ਿਲਕਾ ਤੋਂ ਸਵੇਰੇ 8.45 ਵਜੇ ਰੇਵਾੜੀ ਲਈ ਰਵਾਨਾ ਹੋਵੇਗੀ ਜੋ ਰਾਤ 8.40 ਵਜੇ ਰੇਵਾੜੀ ਪਹੁੰਚੇਗੀ।

ਇਹ ਵੀ ਪੜ੍ਹੋ  ਬਠਿੰਡਾ 'ਚ ਆਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ 5 ਸਾਲਾ ਬੱਚੀ, ਪਰਿਵਾਰ ਨੂੰ ਜਬਰ-ਜ਼ਿਨਾਹ ਦਾ ਖ਼ਦਸ਼ਾ

ਇਸ ਦੇ ਨਾਲ ਹੀ ਰੇਲਵੇ ਨੇ 5 ਮਾਰਚ ਤੋਂ ਰੇਵਾੜੀ-ਬਠਿੰਡਾ ਟਰੇਨ ਅਤੇ ਸ੍ਰੀ ਗੰਗਾਨਗਰ-ਅੰਬਾਲਾ ਵਾਇਆ ਬਠਿੰਡਾ-ਬਰਨਾਲਾ ਰੇਲ ਗੱਡੀਆਂ ਚਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਸੂਤਰਾਂ ਅਨੁਸਾਰ 5 ਮਾਰਚ ਤੋਂ ਰੇਵਾੜੀ ਤੋਂ ਟਰੇਨ ਸਵੇਰੇ 9.15 ਵਜੇ ਬਠਿੰਡਾ ਲ‌ਈ ਰਵਾਨਾ ਹੋਵੇਗੀ ਅਤੇ ਸ਼ਾਮ 4.45 ਵਜੇ ਬਠਿੰਡਾ ਪਹੁੰਚੇਗੀ ਅਤੇ ਉਸ ਦਿਨ ਹੀ ਇਸ ਦੀ ਵਾਪਸੀ ਸ਼ਾਮ 5.10 ਵਜੇ ਰੇਵਾੜੀ ਲਈ ਹੋਵੇਗੀ ਅਤੇ ਮੱਧ ਰਾਤ 1.05 ਵਜੇ ਰੇਵਾੜੀ ਪਹੁੰਚੇਗੀ। ਰੇਲ ਗੱਡੀਆਂ ਰੋਜ਼ਾਨਾ ਚਲਾਈਆਂ ਜਾਣਗੀਆਂ ਅਤੇ ਰੇਲਾਂ ਦਾ ਚੱਲਣ ਦਾ ਸਮਾਂ ਪੁਰਾਣਾ ਨਿਰਧਾਰਤ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਫ਼ਿਲਹਾਲ ਇਹ ਯਾਤਰੀ ਰੇਲ ਗੱਡੀਆਂ ਐਕਸਪ੍ਰੈੱਸ ਦੇ ਤੌਰ ’ਤੇ ਚਲਾਈਆਂ ਜਾ ਰਹੀਆਂ ਹਨ। ਯਾਤਰੀਆਂ ਨੂੰ ਐਕਸਪ੍ਰੈੱਸ ਦਾ ਕਿਰਾਇਆ ਭਰਨਾ ਪਏਗਾ।

ਇਹ ਵੀ ਪੜ੍ਹੋ  24 ਘੰਟਿਆਂ ਤੋਂ ਪਹਿਲਾਂ ਹੀ ਸੁਲਝੀ ਦੋਹਰੇ ਕਤਲ ਦੀ ਗੁੱਥੀ, ਭਾਂਣਜਾ ਹੀ ਨਿਕਲਿਆ ਕਾਤਲ


Shyna

Content Editor

Related News