ਮਾਡਲ ਟਾਊਨ ਮਾਰਕਿਟ ’ਚ ਦਿਨ-ਦਿਹਾੜੇ ਮਹਿਲਾ ਨਾਲ Snatching, ਖੂਬ ਹੋਈ ਛਿੱਤਰ ਪਰੇਡ

Tuesday, Jan 19, 2021 - 06:34 PM (IST)

ਮਾਡਲ ਟਾਊਨ ਮਾਰਕਿਟ ’ਚ ਦਿਨ-ਦਿਹਾੜੇ ਮਹਿਲਾ ਨਾਲ Snatching, ਖੂਬ ਹੋਈ ਛਿੱਤਰ ਪਰੇਡ

ਜਲੰਧਰ (ਮਿ੍ਰਦੁਲ): ਮਾਡਲ ਟਾਊਨ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦਿਨ-ਦਿਹਾੜੇ ਸ਼ਾਪਿੰਗ ਕਰਨ ਆਈ ਮਹਿਲਾ ਬਾਈਕ ’ਤੇ ਆਏ ਲੁਟੇਰੇ ਪਰਚ ਸਨੈਚ ਕਰਕੇ ਫਰਾਰ ਹੋ ਗਏ। ਗਨੀਮਤ ਰਹੀ ਕਿ ਮਹਿਲਾ ਵਲੋਂ ਰੋਲਾ ਪਾਉਣ ’ਤੇ ਇਕ ਨੌਜਵਾਨ ਨੇ ਲੁਟੇਰੇ ਨੂੰ ਫੜ੍ਹ ਲਿਆ, ਜਦਕਿ ਦੂਜਾ ਲੁਟੇਰਾ ਫਰਾਰ ਹੋਣ ’ਚ ਕਾਮਯਾਬ ਹੋ ਗਿਆ।

ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਲੁਟੇਰੇ ਦੀ ਖੂਬ ਛਿੱਤਰ-ਪਰੇਡ ਕੀਤੀ। ਜਿਸ ਦੇ ਬਾਅਦ ਪੁਲਸ ਬੁਲਾਕੇ ਦੋਸ਼ੀ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਗਿਆ ਐੱਸ.ਐੱਚ.ਓ. ਸੁਰਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਵਾਰਦਾਤ ’ਚ ਇਸਤੇਮਾਲ ਕੀਤਾ ਗਿਆ ਬਾਈਕ ਅਤੇ ਦਾਤਰ ਬਰਾਮਦ ਕਰ ਲਿਆ ਹੈ। ਦੋਵਾਂ ਦੀ ਪਛਾਣ ਜਤਿਨ ਮੁਹੰਮਦ ਨਿਵਾਸੀ ਨਕੋਦਰ ਅਤੇ ਚਮਕੌਰ ਸਿੰਘ ਨਿਵਾਸੀ ਮੇਹਤਪੁਰ ਦੇ ਰੂਪ ’ਚ ਹੋਈ ਹੈ। 


author

Shyna

Content Editor

Related News